ਭਿਆਨਕ ਸੜਕ ਹਾਦਸੇ ''ਚ ਇਕ ਦੀ ਮੌਤ
Saturday, Jul 20, 2019 - 01:56 AM (IST)

ਕੁਰਾਲੀ (ਬਠਲਾ)- ਕੁਰਾਲੀ ਬਾਈਪਾਸ 'ਤੇ ਹੋਏ ਸੜਕ ਹਾਦਸੇ 'ਚ ਇਕ ਵਿਅਕਤੀ ਦੀ ਮੌਤ ਹੋ ਗਈ, ਜਦੋਂਕਿ ਪੰਜ ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿਚੋਂ ਤਿੰਨ ਨੂੰ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ, ਜਦੋਂਕਿ ਦੋ ਨੂੰ ਚੰਡੀਗੜ੍ਹ ਪੀ. ਜੀ. ਆਈ. ਰੈਫਰ ਕਰ ਦਿੱਤਾ ਗਿਆ ਹੈ।
ਜਾਣਕਾਰੀ ਮੁਤਾਬਕ ਖਰੜ ਤੋਂ ਰੋਪੜ ਵੱਲ ਜਾ ਰਹੀ ਮਹਿੰਦਰਾ ਐਕਸ ਯੂ. ਵੀ. ਗੱਡੀ ਅਚਾਨਕ ਬੇਕਾਬੂ ਹੋ ਕੇ ਡਿਵਾਈਡਰ ਦੇ ਦੂਜੇ ਪਾਸੇ ਚਲੀ ਗਈ ਅਤੇ ਦੂਜੇ ਪਾਸੇ ਤੋਂ ਆ ਰਹੇ ਕੈਂਟਰ ਨਾਲ ਜਾ ਟਕਰਾਈ। ਟੱਕਰ ਕਾਰਨ ਦੋਵੇਂ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਇਸੇ ਦੌਰਾਨ ਮਹਿੰਦਰਾ ਗੱਡੀ ਕਈ ਪਲਟੀਆਂ ਖਾ ਗਈ। ਹਾਦਸੇ ਕਾਰਨ ਮਹਿੰਦਰਾ ਗੱਡੀ ਵਿਚ ਸਵਾਰ ਸ਼ੁਭਰੋ ਪ੍ਰਕਾਸ਼ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂਕਿ ਗੱਡੀ ਵਿਚ ਸਵਾਰ ਜਸਮੀਰ ਸਿੰਘ ਵਾਸੀ ਕੇਰਲਾ, ਰਿਸ਼ੀ ਵਾਸੀ ਮੇਰਠ, ਆਕਾਸ਼ ਵਾਸੀ ਬਿਜਨੌਰ ਜ਼ਖ਼ਮੀ ਹੋ ਗਏ, ਜਦੋਂਕਿ ਕੈਂਟਰ ਵਿਚ ਸਵਾਰ ਸੌਰਵ ਵਾਸੀ ਨਵਾਂ ਸ਼ਹਿਰ ਅਤੇ ਪੱਪੂ ਵਾਸੀ ਮੀਆਂਪੁਰ ਵੀ ਜ਼ਖ਼ਮੀ ਹੋ ਗਏ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।