ਗਲਤੀ ਨਾਲ ਜ਼ਹਿਰੀਲੀ​​​​​​​ ਕੀਟਨਾਸ਼ਕ ਦਵਾਈ ਪੀਣ ਨਾਲ ਮੌਤ

Monday, Aug 05, 2019 - 12:53 AM (IST)

ਗਲਤੀ ਨਾਲ ਜ਼ਹਿਰੀਲੀ​​​​​​​ ਕੀਟਨਾਸ਼ਕ ਦਵਾਈ ਪੀਣ ਨਾਲ ਮੌਤ

ਮੋਗਾ, (ਅਜ਼ਾਦ)- ਕੋਟ ਈਸੇ ਖਾਂ ਨਿਵਾਸੀ ਨਵਜੋਤ ਸਿੰਘ (35) ਦੀ ਗਲਤੀ ਨਾਲ ਜ਼ਹਿਰੀਲੀ ਕੀਟਨਾਸ਼ਕ ਦਵਾਈ ਪੀਣ ਨਾਲ ਮੌਤ ਹੋ ਜਾਣ ਦਾ ਪਤਾ ਲੱਗਾ ਹੈ। ਇਸ ਸਬੰਧ ਵਿਚ ਥਾਣਾ ਕੋਟ ਈਸੇ ਖਾਂ ਦੇ ਸਹਾਇਕ ਥਾਣੇਦਾਰ ਲਖਵਿੰਦਰ ਸਿੰਘ ਅਤੇ ਹੌਲਦਾਰ ਜਸਵੀਰ ਸਿੰਘ ਵਲੋਂ ਮ੍ਰਿਤਕ ਦੇ ਚਚੇਰੇ ਭਰਾ ਮਨੋਜ ਕੁਮਾਰ ਦੇ ਬਿਆਨਾਂ ’ਤੇ ਅ/ਧ 174 ਦੀ ਕਾਰਵਾਈ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਨਵਜੋਤ ਸਿੰਘ ਪੁੱਤਰ ਰਾਜ ਕੁਮਾਰ ਜੋ ਇਕ ਬੱਚੀ ਦਾ ਪਿਤਾ ਸੀ ਅਤੇ ਸਬਜ਼ੀ ਦਾ ਕੰਮ ਕਰਦਾ ਸੀ। ਪਿਛਲੇ ਸਮੇਂ ਤੋਂ ਉਹ ਬੀਮਾਰ ਰਹਿੰਦਾ ਸੀ ਅਚਾਨਕ ਉਸਨੇ ਗਲਤੀ ਨਾਲ ਕੀਟਨਾਸ਼ਕ ਦਵਾਈ ਪੀ ਲਈ ਜਿਸ ਕਾਰਣ ਉਸਦੀ ਮੌਤ ਹੋ ਗਈ। ਹੌਲਦਾਰ ਜਸਵੀਰ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਅੱਜ ਸਿਵਲ ਹਸਪਤਾਲ ਮੋਗਾ ਤੋਂ ਪੋਸਟਮਾਰਟਮ ਦੇ ਬਾਅਦ ਵਾਰਿਸਾਂ ਦੇ ਹਵਾਲਾ ਕਰ ਦਿੱਤਾ ਗਿਆ।


author

Bharat Thapa

Content Editor

Related News