ਰੇਲਵੇ ਲਾਈਨਾਂ ਨੇੜੇ ਖੇਤਾਂ ਵਿਚੋਂ ਪ੍ਰਵਾਸੀ ਮਜ਼ਦੂਰ ਦੀ ਮਿਲੀ ਲਾਸ਼

Saturday, Nov 22, 2025 - 03:39 PM (IST)

ਰੇਲਵੇ ਲਾਈਨਾਂ ਨੇੜੇ ਖੇਤਾਂ ਵਿਚੋਂ ਪ੍ਰਵਾਸੀ ਮਜ਼ਦੂਰ ਦੀ ਮਿਲੀ ਲਾਸ਼

ਮੁੱਲਾਂਪੁਰ ਦਾਖਾ (ਕਾਲੀਆ)- ਸਥਾਨਕ ਪ੍ਰੇਮ ਨਗਰ ਮੰਡੀ ਮੁੱਲਾਂਪੁਰ ਵਿਖੇ ਰੇਲਵੇ ਲਾਈਨਾਂ ਦੇ ਪਾਰ ਖੇਤਾਂ ਵਿਚੋਂ ਇਕ ਅਣਪਛਾਤੇ ਪ੍ਰਵਾਸੀ ਮਜਦੂਰ ਦੀ ਲਾਸ਼ ਮਿਲੀ ਹੈ । ਥਾਣਾ ਦਾਖਾ ਦੇ ਏ. ਐੱਸ. ਆਈ. ਨਰਿੰਦਰ ਸ਼ਰਮਾ ਨੇ ਦੱਸਿਆ ਕਿ ਮ੍ਰਿਤਕ ਸਿਰ ਤੋਂ ਮੋਨਾ ਅਤੇ ਦਾੜੀ ਕੱਟੀ ਹੋਈ ਹੈ, ਜਿਸ ਦੀ ਉਮਰ ਕਰੀਬ 45 ਸਾਲ ਜਾਪਦੀ ਹੈ । ਇਸ  ਨੇ ਡੱਬੀਦਾਰ ਕਮੀਜ਼ ਪਹਿਨਿਆ ਹੋਇਆ ਹੈ । ਵਿਭਾਗੀ ਕਾਰਵਾਈ ਅਮਲ ਵਿਚ ਲਿਆ ਕੇ ਲਾਸ਼ ਸ਼ਨਾਖਤ ਲਈ ਲੁਧਿਆਣਾ ਸਿਵਲ ਹਸਪਤਾਲ ਮੋਰਚਰੀ ਵਿਖੇ 72 ਘੰਟੇ ਲਈ ਸ਼ਨਾਖਤ ਲਈ ਰੱਖੀ ਗਈ ਹੈ।


author

Anmol Tagra

Content Editor

Related News