ਲੁਧਿਆਣਾ ''ਚ ਅਣਪਛਾਤੇ ਨੌਜਵਾਨ ਦੀ ਮਿਲੀ ਲਾਸ਼
Monday, Feb 10, 2025 - 03:40 PM (IST)
![ਲੁਧਿਆਣਾ ''ਚ ਅਣਪਛਾਤੇ ਨੌਜਵਾਨ ਦੀ ਮਿਲੀ ਲਾਸ਼](https://static.jagbani.com/multimedia/2025_1image_13_20_079776144death.jpg)
ਮੁੱਲਾਂਪੁਰ ਦਾਖਾ (ਕਾਲੀਆ)- ਥਾਣਾ ਦਾਖਾ ਦੀ ਪੁਲਸ ਨੂੰ ਇਕ ਅਣਪਛਾਤੇ ਨੌਜਵਾਨ ਦੀ ਅਣਪਛਾਤੀ ਲਾਸ਼ ਮਿਲੀ ਹੈ। ਉਸ ਨੂੰ ਸ਼ਨਾਖ਼ਤ ਲਈ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰਖਵਾ ਦਿੱਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - Deport ਹੋ ਕੇ ਆਏ ਪੰਜਾਬੀ ਨੇ ਬੰਨ੍ਹ ਕੇ ਕੁੱਟਿਆ ਟ੍ਰੈਵਲ ਏਜੰਟ, ਸਾਥੀਆਂ ਸਮੇਤ ਚਾੜ੍ਹਿਆ ਕੁਟਾਪਾ
ਇਸ ਸਬੰਧੀ ਜਾਂਚ ਅਧਿਕਾਰੀ ਦੇ ਐੱਸ. ਆਈ. ਸੁਰਿੰਦਰ ਸਿੰਘ ਨੇ ਦੱਸਿਆ ਕਿ ਇਹ ਨੌਜਵਾਨ 40-45 ਸਾਲ ਦਾ ਜਾਪਦਾ ਹੈ। ਲਾਸ਼ ਇਕ ਦਿਨ ਪੁਰਾਣੀ ਲਗਦੀ ਹੈ। ਇਹ ਵੇਖਣ ਨੂੰ ਪ੍ਰਵਾਸੀ ਮਜ਼ਦੂਰ ਲੱਗਦਾ ਹੈ ਤੇ ਉਸ ਦੀ ਦਾੜੀ ਅਤੇ ਕੇਸ ਕੱਟੇ ਹੋਏ ਹਨ। ਇਸ ਦੇ ਲਾਲ ਰੰਗ ਦੀ ਟੀ ਸ਼ਰਟ, ਨੀਲੇ ਰੰਗ ਦੀ ਡੱਬਿਆਂ ਵਾਲੀ ਜੈਕਟ ਪਾਈ ਹੋਈ ਹੈ। ਦੀ ਲਾਸ਼ ਨੂੰ ਸ਼ਨਾਖਤ ਲਈ ਸਿਵਲ ਹਸਪਤਾਲ ਲੁਧਿਆਣਾ ਦੇ ਮੁਰਦਾਘਰ ਵਿਚ 72 ਘੰਟਿਆਂ ਲਈ ਰੱਖਿਆ ਹੋਇਆ ਹੈ, ਜੋ ਵੀ ਇਸ ਨੂੰ ਪਛਾਣਦਾ ਹੈ ਉਹ ਥਾਣਾ ਦਾਖਾ ਨਾਲ ਸੰਪਰਕ ਕਰ ਸਕਦਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8