ਪੀਰ ਦੀ ਦਰਗਾਹ ਹਾਈਵੇਅ ''ਚ ਆਉਣ ''ਤੇ ਖੜਾ ਹੋਇਆ ਵਿਵਾਦ, ਸੰਘਰਸ਼ ਦੀ ਚਿਤਾਵਨੀ

Thursday, Oct 23, 2025 - 06:24 PM (IST)

ਪੀਰ ਦੀ ਦਰਗਾਹ ਹਾਈਵੇਅ ''ਚ ਆਉਣ ''ਤੇ ਖੜਾ ਹੋਇਆ ਵਿਵਾਦ, ਸੰਘਰਸ਼ ਦੀ ਚਿਤਾਵਨੀ

ਹਲਵਾਰਾ (ਲਾਡੀ) : ਐੱਨ.ਐੱਚ.ਏ.ਆਈ ਦੇ ਬਠਿੰਡਾ-ਲੁਧਿਆਣਾ ਗ੍ਰੀਨਫੀਲਡ ਹਾਈਵੇਅ ਨਿਰਮਾਣ ਲਈ ਹਲਵਾਰਾ ਵਿਖੇ ਪੱਖੋਵਾਲ ਰੋਡ 'ਤੇ ਬਣੇ ਬਾਬਾ ਮਾਣਕ ਸ਼ਾਹ ਦੀ ਪੁਰਾਤਨ ਦਰਗਾਹ ਦਾ ਹਿੱਸਾ ਵਿਚ ਆ ਜਾਣ ਕਾਰਨ ਵਿਵਾਦ ਖੜਾ ਹੋ ਗਿਆ ਹੈ। ਸੜਕ ਦੇ ਨਿਰਮਾਣ ਲਈ ਇਸ ਦਰਗਾਹ ਨੂੰ ਢਾਹੇ ਦੀ ਜਾਣਕਾਰੀ ਤੋਂ ਬਾਅਦ ਅੱਜ ਦਰਗਾਹ ਦੇ ਮੁੱਖ ਸੇਵਾਦਾਰ ਬਾਬਾ ਬੂਟਾ ਸਿੰਘ ਨੇ ਇਲਾਕੇ ਅਤੇ ਪਿੰਡ ਦੇ ਮੋਹਤਵਾਰ ਵਿਅਕਤੀਆਂ ਦੀ ਹਾਜ਼ਰੀ ਵਿਚ ਹਲਕਾ ਰਾਏਕੋਟ ਦੇ ਵਿਧਾਇਕ ਹਾਕਮ ਸਿੰਘ ਠੇਕੇਦਾਰ ਨਾਲ ਮੁਲਾਕਾਤ ਕੀਤੀ ਤੇ ਮੰਗ ਪੱਤਰ ਦੇ ਕੇ ਦਰਗਾਹ ਨੂੰ ਬਚਾਉਣ ਦੀ ਮੰਗ ਕੀਤੀ। 

ਵਿਧਾਇਕ ਠੇਕੇਦਾਰ ਨੇ ਭਰੋਸਾ ਦਿੱਤਾ ਕਿ ਬਹੁਤ ਜਲਦ ਐੱਨ.ਐੱਚ. ਏ. ਆਈ  ਦੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਇਸ ਮਸਲੇ ਦਾ ਹੱਲ ਕੀਤਾ ਜਾਵੇਗਾ। ਬਾਬਾ ਬੂਟਾ ਅਤੇ ਬੀ.ਕੇ.ਯੂ ਸਿੱਧੂਪੁਰ ਦੇ ਬਲਾਕ ਪ੍ਰਧਾਨ ਆਗੂ ਅਮਰੀਕ ਸਿੰਘ ਹਲਵਾਰਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਦਰਗਾਹ ਨੂੰ ਬਚਾਉਣ ਵਾਸਤੇ ਸੰਗਤ ਸੰਘਰਸ਼ ਕਰਨ ਲਈ ਤਿਆਰ ਹੈ ਜੇਕਰ ਇਸਦਾ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿਚ ਵੱਡਾ ਇਕੱਠ ਕਰਕੇ ਰਾਜਮਾਰਗ ਜਾਮ ਕੀਤਾ ਜਾਵੇਗਾ। ਇਸ ਮੌਕੇ ਪਿੰਡ ਹਲਵਾਰਾ ਦੇ ਮੌਜੂਦਾ ਸਰਪੰਚ ਸੁਖਵਿੰਦਰ ਸਿੰਘ, ਨੰਬਰਦਾਰ ਜਸਵਿੰਦਰ ਸਿੰਘ, ਸ਼ਿੰਗਾਰਾ ਸਿੰਘ, ਰਸ਼ਮਿੰਦਰ ਸਿੰਘ ਧਾਲੀਵਾਲ, ਝਲਮਣ ਸਿੰਘ ਢਿੱਲੋਂ, ਨੰਬਰਦਾਰ ਜਸਵੰਤ ਸਿੰਘ, ਕਿਰਪਾਲ ਸਿੰਘ ਹਲਵਾਰਾ, ਅਮਰਪਾਲ ਸਿੰਘ ਢਿੱਲੋਂ, ਜਸਵੀਰ ਸਿੰਘ ਹਲਵਾਰਾ, ਦਰਸ਼ਨ ਸਿੰਘ ਬੁਰਜ ਲਿੱਟਾਂ ਹਾਜ਼ਰ ਸਨ।


author

Gurminder Singh

Content Editor

Related News