ਕਰੰਟ ਲੱਗਣ ਨਾਲ ਬਿਜਲੀ ਮੁਲਾਜ਼ਮ ਗੰਭੀਰ ਤੌਰ ''ਤੇ ਜ਼ਖਮੀ

04/22/2019 3:08:52 PM

ਸ਼ੇਰਪੁਰ (ਅਨੀਸ਼) - ਸਥਾਨਕ ਕਸਬੇ ਦੇ ਬੜੀ ਚੌਕ 'ਚ ਬਿਜਲੀ ਦੇ ਖੰਭੇ 'ਤੇ ਬਿਜਲੀ ਸਪਲਾਈ 'ਚ ਪਏ ਨੁਕਸ ਨੂੰ ਲੱਭ ਰਹੇ ਬਿਜਲੀ ਦਫਤਰ ਦੇ ਸਹਾਇਕ ਲਾਇਨਮੈਨ ਨੂੰ ਬਿਜਲੀ ਦਾ ਕਰੰਟ ਲੱਗ ਗਿਆ। ਕਰੰਟ ਲੱਗਣ ਕਾਰਨ ਜਗਦੀਪ ਸਿੰਘ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਸ਼ੇਰਪੁਰ ਲਿਆਂਦਾ ਗਿਆ। ਮਿਲੀ ਜਾਣਕਾਰੀ ਅਨੁਸਾਰ ਜਗਦੀਪ ਸਿੰਘ ਪੁੱਤਰ ਗੁਰਚੇਤ ਸਿੰਘ ਦੇ ਬਾਂਹ ਅਤੇ ਸਰੀਰ ਦੇ ਹੋਰ ਹਿੱਸਿਆ 'ਤੇ ਗੰਭੀਰ ਸੱਟਾਂ ਵੱਜੀਆ ਹਨ, ਜਿਸ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਧੂਰੀ ਦੇ ਸਰਕਾਰੀ ਹਸਪਤਾਲ ਰੈਫਰ ਕਰ ਦਿੱਤਾ। ਘਟਨਾ ਦੇ ਸਮੇਂ ਮੌਕੇ 'ਤੇ ਮੌਜੂਦ ਐੱਸ. ਡੀ. ਓ. ਸੁਖਚੈਨ ਸਿੰਘ ਨੇ ਦੱਸਿਆ ਕਿ ਬਿਜਲੀ ਸਪਲਾਈ 'ਚ ਨੁਕਸ ਹੋਣ ਕਰਕੇ ਸਵੇਰ ਤੋਂ ਹੀ ਬਿਜਲੀ ਸਪਲਾਈ ਬੰਦ ਸੀ ਅਤੇ ਵਾਪਸੀ ਕਰੰਟ ਆਉਣ ਕਾਰਨ ਇਹ ਘਟਨਾ ਵਾਪਰੀ ਲੱਗਦੀ ਹੈ।


rajwinder kaur

Content Editor

Related News