ਰੇਲਵੇ ਪਲੇਠੀ ਦੇ ਨਿਰਮਾਣ ਲਈ ਐਕਵਾਇਰ ਕੀਤੀ ਜ਼ਮੀਨ ‘ਚ ਕਰੋੜਾਂ ਦਾ ਘਪਲਾ, ਜਾਂਚ ਦੀ ਮੰਗ
Wednesday, Mar 23, 2022 - 01:21 PM (IST)

ਤਪਾ ਮੰਡੀ (ਸ਼ਾਮ ਗਰਗ) : ਰੇਲਵੇ ਵਿਭਾਗ ਵੱਲੋਂ ਨਵੀਂ ਪਲੇਠੀ ਬਣਾਉਣ ਲਈ ਐਕਵਾਇਰ ਕੀਤੀ ਜਾ ਰਹੀ ਜ਼ਮੀਨ ‘ਚ ਕਰੋੜਾਂ ਰੁਪਇਆਂ ਦੀ ਘਪਲੇਬਾਜ਼ੀ ਹੋਣ ਬਾਰੇ ਇਥੋਂ ਦੇ ਇੱਕ ਆਰ.ਟੀ.ਆਈ ਕਾਰਕੁੰਨ ਨੇ ਉਚ-ਅਧਿਕਾਰੀਆਂ ਨੂੰ ਲਿਖਕੇ ਕਾਰਵਾਈ ਦੀ ਮੰਗ ਕੀਤੀ ਹੈ। ਇਸ ਸੰਬੰਧੀ ਆਰ.ਟੀ.ਆਈ ਕਾਰਕੁੰਨ ਸੱਤ ਪਾਲ ਗੋਇਲ ਨੇ ਪੰਜਾਬ ਦੇ ਮਾਲ ਮੰਤਰੀ ਅਤੇ ਡਾਇਰੈਕਟਰ ਵਿਜੀਲੈਂਸ ਵਿਭਾਗ ਨੂੰ ਲਿਖੇ ਪੱਤਰ ਵਿੱਚ ਦੱਸਿਆ ਹੈ ਦਰਾਜ ਫਾਟਕ ਦੇ ਨਜ਼ਦੀਕ ਰੇਲਵੇ ਵੱਲੋਂ ਇੱਕ ਪਲੇਠੀ ਬਣਾਉਣ ਲਈ ਜ਼ਮੀਨ ਐਕਵਾਇਰ ਕੀਤੀ ਹੈ ਜਿਸ ਵਿੱਚ ਗੁਲਾਬ ਇਨਕਲੇਵ ਦੀ ਕਾਲੋਨੀ ਵੀ ਆਉਂਦੀ ਹੈ।
ਇਹ ਵੀ ਪੜ੍ਹੋ : ਹੁਸੈਨੀਵਾਲਾ ਪਹੁੰਚੇ CM ਭਗਵੰਤ ਮਾਨ ਨੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ, ਕਿਹਾ-ਭ੍ਰਿਸ਼ਟਾਚਾਰ ਮੁਕਤ ਕਰਾਂਗੇ ਪੰਜਾਬ
ਕੋਲੋਨਾਈਜਨ ਨੇ ਮਾਲ ਵਿਭਾਗ ਨਾਲ ਮਿਲੀਭੁਗਤ ਕਰਕੇ ਕਾਲੋਨੀ ਦੀਆਂ ਛੱਡੀਆਂ ਗਈਆਂ ਗਲੀਆਂ ਦੀ ਜ਼ਮੀਨ ਦੇ ਏ.ਆਈ ਐੱਨ. ਐੱਮ ਟੀ ਬਾਂਡ ਭਰਕੇ ਜਿਹੜੀ ਕੋਲੋਨਾਈਜ਼ਨ ਦੇ ਨਾਮ ਬੋਲਦੀ ਸੀ ਉਸ ਨੂੰ ਵੀ ਐਕਵਾਇਰ ਜ਼ਮੀਨ ਵਿੱਚ ਸ਼ਾਮਲ ਕਰ ਦਿੱਤਾ ਹੈ। ਆਰ.ਟੀ.ਆਈ ਕਾਰਕੁੰਨ ਨੇ ਦੱਸਿਆ ਕਿ ਜਦੋਂ ਵਿਭਾਗ ਜ਼ਮੀਨ ਦਾ ਕਬਜ਼ਾ ਲਵੇਗਾ ਤਾਂ ਉਸ ਸਮੇਂ ਇਸ ਦਾ ਖੁਲਾਸਾ ਹੋਵੇਗਾ ਜਦੋਂ ਉਹ ਸਮੀਨ ਗਲੀਆਂ ਸਾਬਤ ਹੋਵੇਗੀ ਅਤੇ ਉਸ ਕਾਲੋਨੀ ਵਿੱਚ ਕੁਝ ਲੋਕਾਂ ਨੇ ਆਪਣੇ ਮਕਾਨ ਵੀ ਪਾ ਲਏ ਹਨ ਅਤੇ ਕੁਝ ਲੋਕਾਂ ਦੇ ਅਜੇ ਪਲਾਟ ਖਾਲੀ ਪਏ ਹਨ। ਕੋਲੋਨਾਈਜਨ ਨੇ ਖਾਲੀ ਪਏ ਪਲਾਟਾਂ ਨੂੰ ਵੀ ਆਪਣੀ ਜ਼ਮੀਨ ਦਿਖਾਕੇ ਐਕਵਾਇਰ ਜ਼ਮੀਨ ‘ਚ ਸ਼ਾਮਲ ਕਰ ਲਿਆ ਹੈ। ਕਬਜ਼ਾ ਲੈਣ ਸਮੇਂ ਵੱਡੀ ਪੱਧਰ ’ਤੇ ਲੜਾਈ ਝਗੜੇ ਹੋਣ ਦੀ ਸੰਭਾਵਨਾ ਹੈ। ਇਸ ਬਾਰੇ ਆਰ.ਟੀ.ਆਈ ਕਾਰਕੁੰਨ ਨੇ ਪੰਜਾਬ ਦੇ ਮਾਲ ਮੰਤਰੀ, ਡਾਇਰੈਕਟਰ ਵਿਜੀਲੈਂਸ ਪੰਜਾਬ ਤੋਂ ਮੰਗ ਕੀਤੀ ਹੈ ਕਿ ਇਸ ਘਪਲੇਬਾਜੀ ਦੀ ਡੂੰਘਾਈ ਨਾਲ ਜਾਂਚ ਕਰਕੇ ਸ਼ਾਮਲ ਅਧਿਕਾਰੀਆਂ,ਕਰਮਚਾਰੀਆਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ