204 ਸਕੂਲਾਂ ਦੀ ਬਦਲੀ ਜਾਵੇਗੀ ਨੁਹਾਰ, ਨਵੀਂ ਚਾਰ ਦੀਵਾਰੀ ਲਈ ਖ਼ਰਚੇ ਜਾਣਗੇ ਕਰੋੜਾਂ ਰੁਪਏ: DC

Wednesday, Sep 27, 2023 - 04:01 PM (IST)

204 ਸਕੂਲਾਂ ਦੀ ਬਦਲੀ ਜਾਵੇਗੀ ਨੁਹਾਰ, ਨਵੀਂ ਚਾਰ ਦੀਵਾਰੀ ਲਈ ਖ਼ਰਚੇ ਜਾਣਗੇ ਕਰੋੜਾਂ ਰੁਪਏ: DC

vv (ਜਗਦੇਵ, ਸੁਰੇਸ਼)- ਜ਼ਿਲ੍ਹੇ ਦੇ 204 ਸਰਕਾਰੀ ਸਕੂਲਾਂ ’ਚ ਨਵੀਂ ਚਾਰ ਦੀਵਾਰੀ ਬਣਾਉਣ ਲਈ 9 ਕਰੋੜ 19 ਲੱਖ 89 ਹਜ਼ਾਰ ਰੁਪਏ ਖਰਚ ਕੀਤੇ ਜਾ ਰਹੇ ਹਨ ਤਾਂ ਜੋ ਸਰਕਾਰੀ ਸਕੂਲਾਂ ਦੀ ਦਿੱਖ ਨੂੰ ਹੋਰ ਖੂਬਸੂਰਤ ਬਣਾਇਆ ਜਾ ਸਕੇ। ਇਹ ਜਾਣਕਾਰੀ ਅੱਜ ਇੱਥੇ ਡਿਪਟੀ ਕਮਿਸ਼ਨਰ ਪਰਨੀਤ ਸ਼ੇਰਗਿੱਲ ਨੇ ਜ਼ਿਲ੍ਹਾ ਸਿੱਖਿਆ ਵਿਕਾਸ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਚਾਰ ਦੀਵਾਰੀ ਗ੍ਰਾਂਟ ਅਧੀਨ 6 ਉੱਚ ਪ੍ਰਾਇਮਰੀ ਅਤੇ 8 ਪ੍ਰਾਇਮਰੀ ਸਕੂਲਾਂ ਨੂੰ ਨਵੀਂ ਚਾਰ ਦੀਵਾਰੀ ਲਈ 1 ਕਰੋੜ 42 ਲੱਖ 78 ਹਜ਼ਾਰ ਰੁਪਏ, ਸਟੇਟ ਸਕੀਮ ਅਧੀਨ 64 ਸਕੂਲਾਂ ਨੂੰ ਨਵੀਂ ਚਾਰ ਦੀਵਾਰੀ ਬਣਾਉਣ ਲਈ 4 ਕਰੋੜ 68 ਲੱਖ 43 ਹਜ਼ਾਰ ਰੁਪਏ ਅਤੇ 125 ਸਕੂਲਾਂ ਨੂੰ ਚਾਰ ਦੀਵਾਰੀ ਦੀ ਮੁਰੰਮਤ ਕਰਵਾਉਣ ਲਈ 3 ਕਰੋੜ 08 ਲੱਖ 68 ਹਜ਼ਾਰ ਰੁਪਏ ਖਰਚ ਕੀਤੇ ਜਾਣਗੇ।

ਇਹ ਵੀ ਪੜ੍ਹੋ-  ਮੋਹਾਲੀ ਦੀ ਕੈਮੀਕਲ ਫੈਕਟਰੀ 'ਚ ਲੱਗੀ ਭਿਆਨਕ ਅੱਗ, ਤਸਵੀਰਾਂ 'ਚ ਦੇਖੋ ਮੌਕੇ ਦੇ ਹਾਲਾਤ

ਸ਼ੇਰਗਿੱਲ ਨੇ ਦੱਸਿਆ ਕਿ ਸਾਲ 2022-23 ਦੌਰਾਨ 6 ਤੋਂ19 ਸਾਲ ਦੀ ਉਮਰ ਦੇ ਬੱਚਿਆਂ ਬਾਰੇ ਕੀਤੇ ਸਰਵੇ ਮੁਤਾਬਕ 154 ਬੱਚਿਆਂ ਵਿਚੋਂ 6 ਸਾਲ ਦੀ ਉਮਰ ਦੇ 32 ਬੱਚਿਆਂ ਨੂੰ ਸਿੱਧੇ ਸਬੰਧਤ ਸਕੂਲਾਂ ’ਚ ਅਤੇ 7 ਤੋਂ14 ਸਾਲ ਦੀ ਉਮਰ ਦੇ 101 ਬੱਚਿਆਂ ਨੂੰ ਵੱਖ-ਵੱਖ ਸਕੂਲਾਂ ’ਚ ਉਨ੍ਹਾਂ ਦੀ ਉਮਰ ਅਤੇ ਮਾਨਸਿਕ ਪੱਧਰ ਮੁਤਾਬਕ  ਕੋਚਿੰਗ ਲਈ ਦਾਖਲ ਕਰਵਾਇਆ ਗਿਆ ਹੈ, ਜਿਨ੍ਹਾਂ ਨੂੰ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਅੱਗੇ ਦੱਸਿਆ ਕਿ ਇਨਕਲੂਸਿਵ ਐਜੁਕੇਸ਼ਨ ਫਾਰ ਡਿਸਏਬਲਡ ਸਕੀਮ (ਦਿਵਿਯਾਂਗਾਂ ਲਈ ਸਮਾਵੇਸ਼ੀ ਸਿੱਖਿਆ ਸਕੀਮ) ਅਧੀਨ ਜ਼ਿਲ੍ਹੇ ਦੇ 273 ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ 28 ਰਿਸੋਰਸ ਰੂਮਾਂ ’ਚ ਸਪੈਸ਼ਲ ਅਧਿਆਪਕਾਂ ਵੱਲੋਂ ਸਿੱਖਿਆ ਦਿੱਤੀ ਜਾ ਰਹੀ ਹੈ, ਜਦੋਂ ਕਿ 112 ਬੱਚਿਆਂ ਦੇ ਘਰਾਂ ’ਚ ਜਾ ਕੇ ਸਿੱਖਿਆ ਮੁਹੱਈਆ ਕਰਵਾਈ ਜਾ ਰਹੀ ਹੈ। 

ਇਹ ਵੀ ਪੜ੍ਹੋ-  ਸਪਾ ਸੈਂਟਰ 'ਚ ਚੱਲ ਰਿਹਾ ਸੀ ਜਿਸਮ ਦਾ ਧੰਦਾ, ਇਤਰਾਜ਼ਯੋਗ ਹਾਲਤ 'ਚ ਫੜ੍ਹੇ ਮੁੰਡੇ-ਕੁੜੀਆਂ, ਛੁੱਟ ਗਏ ਪਸੀਨੇ

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਤੇ ਉੱਚ ਪ੍ਰਾਇਮਰੀ ਸਕੂਲਾਂ ’ਚ ਪੜ੍ਹਦੇ ਬੱਚਿਆਂ ਨੂੰ ਸੰਤੁਲਿਤ ਭੋਜਨ ਮੁਹੱਈਆ ਕਰਵਾਉਣ ਲਈ ਮਿਡ-ਡੇਅ -ਮੀਲ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜੁਲਾਈ ਦੌਰਾਨ ਮਿਡ-ਡੇਅ-ਮੀਲ ਸਕੀਮ 'ਤੇ 85.59 ਲੱਖ ਰੁਪਏ ਖਰਚ ਕੀਤੇ ਗਏ ਹਨ। ਉਨ੍ਹਾਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਮਿਡ-ਡੇਅ-ਮੀਲ ਤਹਿਤ ਦਿੱਤੇ ਜਾ ਰਹੇ ਭੋਜਨ ਦੀ ਗੁਣਵੱਤਾ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਅਤੇ ਖਾਣਾ ਤਿਆਰ ਕਰਨ ਵਾਲੇ ਸਥਾਨ ਦੀ ਸਾਫ ਸਫਾਈ ਯਕੀਨੀ ਬਣਾਈ ਜਾਵੇ। ਪਰਨੀਤ ਸ਼ੇਰਗਿੱਲ ਨੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਰਕਾਰੀ ਸਕੂਲਾਂ ’ਚ ਪੜ੍ਹ ਰਹੇ ਬੱਚਿਆਂ ਨੂੰ ਸਕੂਲ ਸਮੇਂ ਦੌਰਾਨ ਇਕੱਲੇ ਸਕੂਲ ਤੋਂ ਬਾਹਰ ਨਾ ਜਾਣ ਦਿੱਤਾ ਜਾਵੇ ਅਤੇ ਜੇਕਰ ਕੋਈ ਐਮਰਜੈਂਸੀ ਪੈਂਦੀ ਹੈ ਤਾਂ ਵਿਦਿਆਰਥੀਆਂ ਦੇ ਮਾਪਿਆਂ ਨੂੰ ਜਾਣਕਾਰੀ ਦਿੱਤੀ ਜਾਵੇ। 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News