ਬਾਗਬਾਨੀ ਫਸਲਾਂ ਦੀਆਂ ਮੁਸ਼ਕਿਲਾਂ ਲਈ ਕੰਟਰੋਲ ਸੈੱਲ ਸਥਾਪਤ

04/07/2020 7:12:39 PM

ਸੰਗਰੂਰ,(ਬੇਦੀ): ਕੋਰੋਨਾ ਵਾਇਰਸ ਦੀ ਰੋਕਥਾਮ ਲਈ ਲਗਾਏ ਗਏ ਕਰਫਿਊ ਦੌਰਾਨ ਜ਼ਿਲਾ ਸੰਗਰੂਰ ਦੇ ਬਾਗਬਾਨੀ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਧਿਆਨ 'ਚ ਰੱਖਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਦੇ ਨਿਰਦੇਸ਼ਾਂ ਤੇ ਬਾਗਬਾਨੀ ਵਿਭਾਗ ਵੱਲੋਂ ਕੰਟਰੋਲ ਸੈੱਲ ਦੀ ਸਥਾਪਨਾ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਸ਼੍ਰੀ ਥੋਰੀ ਨੇ ਦੱਸਿਆ ਕਿ ਕਿਸਾਨਾਂ ਨੂੰ ਬਾਗਬਾਨੀ ਨਾਲ ਸਬੰਧਤ ਫ਼ਸਲਾਂ ਦੀ ਢੋਅ-ਢੁਆਈ, ਮੰਡੀਕਰਨ, ਖਾਦਾਂ, ਬੀਜ ਅਤੇ ਹੋਰ ਸਬੰਧਤ ਸਮੱਗਰੀ ਦੀ ਉਪਲੱਬਧਤਾ ਯਕੀਨੀ ਬਣਾਉਣ ਲਈ ਇਹ ਕੰਟਰੋਲ ਸੈਲ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਡਿਪਟੀ ਡਾਇਰੈਕਟਰ ਕਰਨੈਲ ਸਿੰਘ (7508018914) ਨੂੰ ਜ਼ਿਲਾ ਸੰਗਰੂਰ, ਬਾਗਬਾਨੀ ਵਿਕਾਸ ਅਫ਼ਸਰ ਲਖਵਿੰਦਰ ਸਿੰਘ (8360902471,8558836071) ਨੂੰ ਸੰਗਰੂਰ, ਸੁਨਾਮ, ਭਵਾਨੀਗੜ, ਲਹਿਰਾ, ਅੰਨਦਾਣਾ ਅਤੇ ਮੂਨਕ, ਬਾਗਬਾਨੀ ਵਿਕਾਸ ਅਫ਼ਸਰ ਹਰਦੀਪ ਸਿੰਘ (7508018915) ਨੂੰ ਮਲੇਰਕੋਟਲਾ ਅਤੇ ਅਹਿਮਦਗੜ, ਬਾਗਬਾਨੀ ਵਿਕਾਸ ਅਫ਼ਸਰ ਅਮਨਪ੍ਰੀਤ ਕੌਰ (9814358845) ਨੂੰ ਧੂਰੀ ਅਤੇ ਸ਼ੇਰਪੁਰ ਅਤੇ ਬਾਗਬਾਨੀ ਵਿਕਾਸ ਅਫ਼ਸਰ ਪ੍ਰਹਿਲਾਦ ਸਿੰਘ (9815696669) ਨੂੰ ਖੇੜੀ ਅਤੇ ਚੂਲੜਕਲਾਂ ਦਾ ਨੋਡਲ ਅਫ਼ਸਰ ਬਣਾਇਆ ਗਿਆ ਹੈ। ਥੋਰੀ ਨੇ ਕਿਹਾ ਕਿ ਬਾਗਬਾਨੀ ਕਿਸਾਨਾਂ ਨੂੰ ਕਿਸੇ ਵੀ ਤਰਾਂ ਦੀ ਸਮੱਸਿਆ ਆਉਣ ਤੇ ਇਨਾਂ ਨੰਬਰਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੰਟਰੋਲ ਸੈੱਲ ਨਾਲ ਸਬੰਧਤ ਅਧਿਕਾਰੀ ਹਰ ਸਮੇਂ ਆਪਣੇ ਮੋਬਾਇਲ 'ਤੇ ਉਪਲਬਧ ਹੋਣਗੇ ਅਤੇ ਕਿਸਾਨ ਘਰ ਬੈਠੇ ਹੀ ਬਾਗਬਾਨੀ ਸਬੰਧੀ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਇਨਾਂ ਨੰਬਰਾਂ 'ਤੇ ਤਾਲਮੇਲ ਕਰ ਸਕਦੇ ਹਨ।


Deepak Kumar

Content Editor

Related News