ਰੇਲ ਵਿਭਾਗ ਦੀ ਵੱਡੀ ਸਫ਼ਲਤਾ, ਦੇਸ਼ ਦੀ ਸਭ ਤੋਂ ਲੰਬੀ ਸੁਰੰਗ T49 ਨੂੰ ਬ੍ਰੇਕ ਥਰੂ ਕਰਨ ਦਾ ਕੰਮ ਮੁਕੰਮਲ

Friday, Dec 16, 2022 - 02:32 PM (IST)

ਰੇਲ ਵਿਭਾਗ ਦੀ ਵੱਡੀ ਸਫ਼ਲਤਾ, ਦੇਸ਼ ਦੀ ਸਭ ਤੋਂ ਲੰਬੀ ਸੁਰੰਗ T49 ਨੂੰ ਬ੍ਰੇਕ ਥਰੂ ਕਰਨ ਦਾ ਕੰਮ ਮੁਕੰਮਲ

ਫਿਰੋਜ਼ਪੁਰ (ਮਲਹੋਤਰਾ) : ਜੰਮੂ-ਕਸ਼ਮੀਰ ਵਿਚ ਚੱਲ ਰਹੇ ਭਾਰਤੀ ਰੇਲ ਦੇ ਸਭ ਤੋਂ ਵੱਡੇ ਪ੍ਰਾਜੈਕਟ ਦੇ ਅਧੀਨ ਰੇਲ ਵਿਭਾਗ ਨੇ ਵੀਰਵਾਰ ਉਸ ਸਮੇਂ ਵੱਡੀ ਸਫ਼ਲਤਾ ਹਾਸਲ ਕੀਤੀ ਜਦ ਇਸ ਪ੍ਰਾਜੈਕਟ ਵਿਚ ਦੇਸ਼ ਦੀ ਸਭ ਤੋਂ ਲੰਬੀ 12.895 ਕਿਲੋਮੀਟਰ ਲੰਬੀ ਸੁਰੰਗ ਟੀ-49 ਨੂੰ ਸਫ਼ਲਤਾਪੂਰਵਕ ਬ੍ਰੇਕ ਥਰੂ ਕਰ ਲਿਆ ਗਿਆ ਹੈ। ਇਹ ਕੰਮ ਜੀ. ਐੱਮ. ਉਤਰ ਰੇਲਵੇ ਆਸ਼ੂਤੋਸ਼ ਗੱਗਲ ਦੀ ਅਗਵਾਈ ਵਿਚ ਮੁਕੰਮਲ ਕੀਤਾ ਗਿਆ ਤੇ ਉਨ੍ਹਾਂ ਇਸ ਸਫ਼ਲਤਾ ’ਤੇ ਪੂਰੀ ਟੀਮ ਨੂੰ ਵਧਾਈ ਦਿੱਤੀ ਹੈ। ਗੱਗਲ ਨੇ ਦੱਸਿਆ ਕਿ ਇਹ ਸੁਰੰਗ ਘੋੜੇ ਦੀ ਨਾਲ ਦੀ ਤਰ੍ਹਾਂ ਹੈ, ਜੋ ਪਹਿਲਾਂ ਬ੍ਰੇਕ ਥਰੂ ਕੀਤੀ ਜਾ ਚੁੱਕੀ ਸੁਰੰਗ ਨੰਬਰ 50 ਦੇ ਨਾਲ ਜਾ ਲੱਗਦੀ ਹੈ।

ਇਹ ਵੀ ਪੜ੍ਹੋ- ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ, ਕੈਰੋਂ-ਇਆਲੀ ਸਣੇ ਕਈ ਆਗੂਆਂ ਨੂੰ ਮਿਲੀ ਵੱਡੀ ਜ਼ਿੰਮੇਵਾਰੀ

ਸੁਰੰਗ ਦੀ ਖ਼ੁਦਾਈ ਦਾ ਕੰਮ ਪਹਿਲਾਂ ਮੁਕੰਮਲ ਹੋ ਚੁੱਕਾ ਹੈ ਅਤੇ ਹੁਣ ਇੱਥੇ ਟਰੈਕ ਵਿਛਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਮਹਾਪ੍ਰਬੰਧਕ ਨੇ ਦੱਸਿਆ ਕਿ ਊਧਮਪੁਰ-ਸ਼੍ਰੀਨਗਰ-ਬਾਰਾਮੂਲਾ ਵਿਚਾਲੇ ਕੁਲ 272 ਕਿਲੋਮੀਟਰ ਲੰਬੀ ਰੇਲ ਲਾਈਨ ’ਚੋਂ 161 ਕਿਲੋਮੀਟਰ ਲਾਈਨ ਪਹਿਲਾਂ ਵਿਛਾਈ ਜਾ ਚੁੱਕੀ ਹੈ ਅਤੇ ਰੇਲ ਸੇਵਾ ਲਗਾਤਾਰ ਚੱਲ ਰਹੀ ਹੈ। ਬਕਾਇਆ 111 ਕਿਲੋਮੀਟਰ ਟਰੈਕ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ।

ਇਹ ਵੀ ਪੜ੍ਹੋ- ਜ਼ੀਰਾ 'ਚ 13 ਸਾਲਾ ਮਾਸੂਮ ਨੂੰ ਜੀਜੇ ਨੇ ਦਿੱਤੀ ਸੀ ਦਰਦਨਾਕ ਮੌਤ, ਵਜ੍ਹਾ ਜਾਣ ਪੈਰਾਂ ਹੇਠੋਂ ਖਿਸਕੇਗੀ ਜ਼ਮੀਨ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


author

Simran Bhutto

Content Editor

Related News