ਦੇਸ਼ 'ਚ ਰਿਕਾਰਡ ਪੱਧਰ ’ਤੇ ਹੋਈ ਕਪਾਹ ਦੀ ਆਮਦ, ਇਕ ਦਿਨ 'ਚ ਪੁੱਜੀਆਂ 2,63,300 ਗੰਢਾਂ

12/04/2020 4:57:21 PM

ਜੈਤੋ (ਰਘੂਨੰਦਨ ਪਰਾਸ਼ਰ) - ਭਾਰਤ ' ਚ ਸਾਲ 2020-21 ਵਿਚ ਮੌਜੂਦਾ ਨਰਮੇ ਦੇ ਸੀਜ਼ਨ ਦੌਰਾਨ ਨਰਮੇ ਦੀ ਪੈਦਾਵਾਰ ਪਿਛਲੇ ਸਾਲ ਨਾਲੋਂ ਘੱਟ ਰਹਿਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਦੇਸ਼ ਵਿਚ ਰੋਜ਼ਾਨਾ ਕਪਾਹ ਦੀ ਆਮਦ ਵੱਧ ਰਹੀ ਹੈ। ਅੱਜ ਦੇਸ਼ ਦੇ ਵੱਖ-ਵੱਖ ਕਪਾਹ ਉਤਪਾਦਕ ਰਾਜਾਂ ਦੀਆਂ ਮੰਡੀਆਂ ਵਿਚ 2,63,300 ਗੰਢਾਂ ਦੀ ਆਮਦ ਹੋਣ ਦੀ ਖ਼ਬਰ ਮਿਲੀ ਹੈ। ਦੇਸ਼ ਵਿੱਚ ਅੱਜ ਕਪਾਹ ਦੀ ਸਭ ਤੋਂ ਵੱਧ ਆਮਦ ਮਹਾਰਾਸ਼ਟਰ ਵਿੱਚ 75,000 ਗੰਢਾਂ ਤੱਕ ਪਹੁੰਚ ਗਈ ਹੈ।  

ਪੜ੍ਹੋ ਇਹ ਵੀ ਖ਼ਬਰ - ਸ਼ੁੱਕਰਵਾਰ ਦੀ ਰਾਤ ਕਰੋ ਇਹ ਖ਼ਾਸ ਉਪਾਅ, ਲਕਸ਼ਮੀ ਮਾਤਾ ਜੀ ਖ਼ੋਲ੍ਹਣਗੇ ਕਿਸ ਮਤ ਦੀ ਤੀਜੋਰੀ

ਸੂਤਰਾਂ ਅਨੁਸਾਰ ਸ਼ੁੱਕਰਵਾਰ ਨੂੰ ਦੇਸ਼ ਦੀ ਕੁਲ ਆਮਦ ਵਿਚ ਪੰਜਾਬ ਦੀਆਂ ਮੰਡੀਆਂ 'ਚ 5,000 ਗੰਢਾਂ, ਹਰਿਆਣਾ 13,000 ਗੰਢਾਂ, ਅੱਪਰ ਰਾਜਸਥਾਨ 15,000 ਗੰਢਾਂ, ਲੋਅਰ ਰਾਜਸਥਾਨ 6,000 ਗੰਢਾਂ, ਗੁਜਰਾਤ 52,000 ਗੰਢਾਂ, ਮੱਧ ਪ੍ਰਦੇਸ਼ 20,000 ਗੰਢਾਂ, ਆਂਧਰਾ ਪ੍ਰਦੇਸ਼ 10,000 ਗੰਢਾਂ, ਕਰਨਾਟਕ 10,000 ਗੰਢਾਂ, ਤੇਲੰਗਾਨਾ 55,000 ਗੰਢਾਂ ਅਤੇ ਓਡੀਸ਼ਾ 2300 ਗੰਢਾਂ ਕਪਾਹ ਦੀਆਂ ਸ਼ਾਮਲ ਹਨ।   

ਪੜ੍ਹੋ ਇਹ ਵੀ ਖ਼ਬਰ - ਖ਼ਾਸ ਖ਼ਬਰ : ਕੈਨੇਡਾ ਪਹੁੰਚਣ ਤੋਂ ਲੈ ਕੇ ਪੱਕੇ ਹੋਣ ਤੱਕ ਵਿਦਿਆਰਥੀਆਂ ਨੂੰ ਆਉਂਦੀਆਂ ਨੇ ਇਹ ਸਮੱਸਿਆਵਾਂ

ਇਸ ਦੇ ਨਾਲ ਹੀ ਕਾਟਨ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ ਸੀ.ਸੀ.ਆ‌ਈ. ਨੇ 2 ਦਸੰਬਰ ਤੱਕ ਕ‌‌ਈ  ਹਜ਼ਾਰ ਕਰੋੜ ਰੁਪਏ ਖ਼ਰਚ ਕਰਕੇ ਦੇਸ਼ ਦੇ ਕਿਸਾਨਾਂ ਤੋਂ ਘੱਟੋ ਘੱਟ ਸਮਰਥਨ ਮੁੱਲ 'ਤੇ 32,85,613 ਗੰਢਾਂ ਤੋਂ ਵੱਧ ਕਪਾਹ ਖ਼ਰੀਦ ਲਈ ਹੈ। ਸੂਤਰਾਂ ਅਨੁਸਾਰ ਸੀ.ਸੀ.ਆਈ. ਨੇ ਕੇਵਲ ਇਕ ਦਿਨ 2 ਦਸੰਬਰ ਨੂੰ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ 1,87,676 ਗੰਢਾਂ ਦਾ ਨਰਮਾ ਐੱਮ.ਐੱਸ.ਪੀ. 'ਤੇ ਖ਼ਰੀਦਿਆ ਗਿਆ ਹੈ।

ਪੜ੍ਹੋ ਇਹ ਵੀ ਖਬਰ - Beauty Tips : ਸਰਦੀਆਂ ''ਚ ਕੀ ਤੁਹਾਡੇ ਵੀ ਫਟਦੇ ਹਨ ਬੁੱਲ੍ਹ ਤਾਂ ਅਪਣਾਓ ਇਹ ਤਰੀਕੇ, ਹੋਵੇਗਾ ਫ਼ਾਇਦਾ


rajwinder kaur

Content Editor

Related News