ਕੋਰੋਨਾ ਦਾ ਸ਼ੱਕੀ ਹਸਪਤਾਲ ''ਚੋਂ ਭੱਜਣ ਦੀ ਕੋਸ਼ਿਸ਼ ''ਚ 6ਵੀਂ ਮੰਜ਼ਿਲ ਤੋਂ ਡਿੱਗਿਆ, ਮੌਤ
Monday, Apr 06, 2020 - 09:49 PM (IST)

ਚੰਡੀਗੜ੍ਹ,(ਭਾਸ਼ਾ)– ਹਰਿਆਣਾ ਦੇ ਕਰਨਾਲ ਸਥਿਤ ਕਲਪਨਾ ਚਾਵਲਾ ਮੈਡੀਕਲ ਕਾਲਜ 'ਚੋਂ ਕੋਰੋਨਾ ਵਾਇਰਸ ਦੇ ਇਕ ਸ਼ੱਕੀ ਮਰੀਜ਼ ਦੀ ਸੋਮਵਾਰ ਨੂੰ ਕਥਿਤ ਤੌਰ 'ਤੇ ਭੱਜਣ ਦੀ ਕੋਸ਼ਿਸ਼ ਦਰਮਿਆਨ 6ਵੀਂ ਮੰਜ਼ਿਲ ਤੋਂ ਡਿੱਗ ਕੇ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੰਦਿਆਂ ਦੱਿਸਆ ਕਿ 55 ਸਾਲਾ ਇਹ ਵਿਅਕਤੀ ਪਾਣੀਪਤ ਦੇ ਇਕ ਪਿੰਡ ਦਾ ਰਹਿਣ ਵਾਲਾ ਹੈ। ਉਸਨੇ ਭੱਜਣ ਲਈ ਆਪਣਾ ਬਿਸਤਰਾ, ਪਾਲੀਥੀਨ ਦੀ ਸੀਟ ਅਤੇ ਆਪਣੀ ਕਮੀਜ਼ ਬੰਨ੍ਹ ਕੇ ਰੱਸੀ ਬਣਾਈ ਸੀ। ਕੋਵਿਡ-19 ਦੇ ਸ਼ੱਕ ਕਾਰਣ ਉਸਨੂੰ ਹਸਪਤਾਲ ਵਿਚ ਇਕ ਵੱਖਰੇ ਵਾਰਡ ਵਿਚ ਰੱਖਿਆ ਗਿਆ ਸੀ। ਕਰਨਾਲ ਪੁਲਸ ਦੇ ਐੱਸ. ਪੀ. ਸੰਜੀਵ ਗੌੜ ਨੇ ਦੱਸਿਆ ਕਿ ਆਈਸੋਲੇਸ਼ਨ ਵਿਚ ਭਰਤੀ ਸ਼ੱਕੀ ਮਰੀਜ਼ ਨੇ ਸੋਮਵਾਰ ਸਵੇਰੇ ਭੱਜਣ ਦੀ ਕੋਸ਼ਿਸ਼ ਕੀਤੀ ਪਰ 6ਵੀਂ ਮੰਜ਼ਿਲ ਤੋਂ ਡਿੱਗ ਕੇ ਉਸਦੀ ਮੌਤ ਹੋ ਗਈ।