ਕੋਰੋਨਾ ਦਾ ਅਸਰ, 10 ਸਾਲ ਤੋਂ ਮਨਾਇਆ ਜਾਣ ਵਾਲਾ ਹੋਲੀ ਦਾ ਤਿਉਹਾਰ ਰੱਦ

03/09/2020 2:27:09 PM

ਫਰੀਦਕੋਟ (ਜਗਤਾਰ) - ਕੋਰੋਨਾ ਵਾਇਰਸ ਦੇ ਕਾਰਣ ਇਸ ਵਾਰ ਹੋਲੀ ਦਾ ਤਿਉਹਾਰ ਫਿੱਕਾ ਨਜ਼ਰ ਆ ਰਿਹਾ ਹੈ। ਹੋਲੀ ਦੇ ਤਿਉਹਾਰ ਮੌਕੇ ਪੂਰੇ ਸਾਲ ਕਮਾਈ ਕਰਨ ਵਾਲੇ ਰੰਗ ਵਿਕਰੇਤਾਵਾਂ ਵਿਚ ਇਸ ਵਾਰ ਭਾਰੀ ਮੰਦੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ, ਕਿਉਂਕਿ ਇਸ ਵਾਰ ਆਮ ਲੋਕ ਵੱਧਦੀ ਜਾਗਰੂਕਤਾ ਦੇ ਕਾਰਣ ਕੋਰੋਨਾ ਵਾਇਰਸ ਨੂੰ ਲੈ ਕੇ ਹੋਲੀ ਖੇਡਣ ’ਤੇ ਮੂਡ ਵਿਚ ਨਹੀਂ। ਲੋਕ ਜਾਣਦੇ ਹਨ ਕਿ ਜ਼ਿਆਦਾ ਭੀੜ ਭੜਕੇ ਅਤੇ ਚਾਈਨਾ ਦੇ ਰੰਗਾਂ ਨਾਲ ਹੋਲੀ ਖੇਡਣ ਦੇ ਨਾਲ ਸਮੂਹ ਸਮਾਜ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕੋਰੋਨਾ ਵਾਇਰਸ ਦੇ ਕਾਰਣ ਇਸ ਵਾਰ ਲੋਕ ਪਹਿਲਾਂ ਦੀ ਤਰ੍ਹਾਂ ਹੋਲੀ ਦੇ ਰੰਗਾਂ ਨਾਲ ਜਸ਼ਨ ਨਹੀਂ ਮਨਾਉਣਗੇ ਅਤੇ ਕੋਸ਼ਿਸ਼ ਕਰਨਗੇ ਕਿ ਉਹ ਭੀੜ ਜੁਟਾਉਣ ਤੋਂ ਬਚਨ। ਫਰੀਦਕੋਟ ਦੇ ਰਾਧਾ ਕ੍ਰਿਸ਼ਨ ਧਾਮ ’ਚ ਪਿਛਲੇ 10 ਸਾਲਾ ਤੋਂ ਹੋਲੀ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਇਸ ਸਥਾਨ ’ਤੇ ਹਜ਼ਾਰਾਂ ਦੀ ਗਿਣਤੀ ’ਚ ਸ਼ਰਧਾਲੂ ਆਪਣੇ ਪਰਿਵਾਰ ਨਾਲ ਇਥੇ ਹੋਲੀ ਦਾ ਤਿਉਹਾਰ ਮਨਾਉਣ ਆਉਂਦੇ ਹਨ। ਕੋਰੋਨਾ ਵਾਇਰਸ ਦੇ ਕਾਰਣ ਇਸ ਸਾਲ ਦੂਰ-ਦੁਰਾਡੇ ਥਾਵਾਂ ਤੋਂ ਆਉਣ ਵਾਲੇ ਲੋਕਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਦੇਸ਼ ਦੇ ਵੱਖ-ਵੱਖ ਹਿਸਿਆ ’ਚ ਵੱਧ ਰਹੇ ਕੈਰੋਨਾ ਵਾਇਰਸ ਦੇ ਕਾਰਨ ਪ੍ਰਬੰਧਨ ਨੇ 10 ਸਾਲ ਲਗਾਤਾਰ ਮਨਾਏ ਜਾਣ ਵਾਲੇ ਹੋਲੀ ਦੇ ਤਿਉਹਾਰ ਨੂੰ ਰੱਦ ਕਰ ਦਿੱਤਾ ਹੈ। ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਪ੍ਰਬੰਧਨ ਦੀਪਕ ਸ਼ਰਮਾ ਅਤੇ ਵਿਨੋਦ ਕੁਮਾਰ ਨੇ ਕਿਹਾ ਕਿ ਰਾਧਾ ਕ੍ਰਿਸ਼ਨ ਧਾਮ ’ਚ ਹੋਲੀ ਦਾ ਤਿਉਹਾਰ ਮਨਾਉਣ ਲਈ ਵੱਡੀ ਗਿਣਤੀ ’ਚ ਲੋਕ ਆਉਂਦੇ ਹਨ। ਵਾਇਰਸ ਦੇ ਕਾਰਨ ਉਕਤ ਲੋਕ ਇਸ ਵਾਰ ਹੋਲੀ ਦਾ ਤਿਉਹਾਰ ਨਹੀਂ ਮਨਾ ਸਕਦੇ, ਜਿਸ ਕਰਕੇ ਉਨ੍ਹਾਂ ਵਲੋਂ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਹਨ।  


rajwinder kaur

Content Editor

Related News