ਦਿੱਲੀ ਤੋਂ ਪਰਤੀ 65 ਸਾਲਾ ਬੀਬੀ ਪਾਈ ਗਈ ਕੋਰੋਨਾ ਪਾਜ਼ੇਟਿਵ

Saturday, Jun 06, 2020 - 06:05 PM (IST)

ਦਿੱਲੀ ਤੋਂ ਪਰਤੀ 65 ਸਾਲਾ ਬੀਬੀ ਪਾਈ ਗਈ ਕੋਰੋਨਾ ਪਾਜ਼ੇਟਿਵ

ਜਲਾਲਾਬਾਦ (ਸੇਤੀਆ): ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਵਜੀਦਪੁਰ ਭੋਮਾ ਨਾਲ ਸਬੰਧਿਤ 65 ਸਾਲਾ ਬੀਬੀ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ। ਇਸ ਸਬੰਧੀ ਪੁਸ਼ਟੀ ਜ਼ਿਲ੍ਹਾ ਸਿਵਲ ਸਰਜਨ ਸੀ.ਐੱਮ. ਕਟਾਰੀਆ ਨੇ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਕਤ ਬੀਬੀ 3 ਜੂਨ ਨੂੰ ਦਿੱਲੀ ਤੋਂ ਆਪਣੇ ਦੋਹਤੇ ਨਾਲ ਪਿੰਡ ਵਜੀਦਪੁਰ (ਅਬੋਹਰ) ਪਹੁੰਚੀ ਸੀ ਜਿਸ ਨੂੰ ਘਰ 'ਚ ਇਕਾਂਤਵਾਸ(ਕੁਆਰਟਾਈਨ) ਕਰਨ ਤੋਂ ਬਾਅਦ 4 ਤਾਰੀਖ ਨੂੰ ਉਕਤ ਬੀਬੀ ਤੇ ਉਸਦੇ ਦੋਹਤੇ ਦੇ ਨਮੂਨੇ ਲਏ ਗਏ ਸਨ ਜਿੰਨ੍ਹਾਂ 'ਚ ਇਹ ਬੀਬੀ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ ਜਦਕਿ ਉਸਦੇ ਦੋਹਤੇ ਦੀ ਰਿਪੋਰਟ ਨੈਗਟਿਵ ਆਈ ਹੈ।

ਇਹ ਵੀ ਪੜ੍ਹੋ: ਪਾਵਰਕਾਮ ਨੇ ਖਪਤਕਾਰਾਂ ਨੂੰ ਦਿੱਤੀ ਨਵੀਂ ਸਹੂਲਤ, ਹੁਣ ਮਿਸ ਕਾਲ ਨਾਲ ਦਰਜ ਹੋਵੇਗੀ ਸ਼ਿਕਾਇਤ

ਸਿਵਲ ਸਰਜਨ ਨੇ ਦੱਸਿਆ ਕਿ ਉਕਤ ਬੀਬੀ ਦੀ ਰਿਪੋਰਟ ਪਾਜ਼ਟਿਵ ਆਉਣ ਤੋਂ ਬਾਅਦ ਉਸਦੇ ਪਤੀ ਨੂੰ ਵੀ ਇਕਾਂਤਵਾਸ(ਕੁਆਰਟਾਈਨ) ਕਰ ਦਿੱਤਾ ਗਿਆ ਅਤੇ ਉਸਦੇ ਨਮੂਨੇ ਵੀ ਲਏ ਜਾ ਰਹੇ ਹਨ। ਇਸ ਤੋਂ ਇਲਾਵਾ ਉਕਤ ਬੀਬੀ ਕਿਨ੍ਹਾਂ ਲੋਕਾਂ ਦੇ ਹੋਰ ਸੰਪਰਕ 'ਚ ਆਈ ਹੈ ਉਨ੍ਹਾਂ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ:  ਨਕੋਦਰ ਦੇ ਪਿੰਡ ਆਧੀ 'ਚ ਵੱਡੀ ਵਾਰਦਾਤ,ਭਰਾ ਨੇ ਭਰਾ ਦਾ ਕੀਤਾ ਕਤਲ

ਇਹ ਵੀ ਪੜ੍ਹੋ: ਜੇਕਰ ਸਿੱਧੂ ਨੇ ਛੱਡੀ ਕਾਂਗਰਸ ਤਾਂ ਵਿਜੀਲੈਂਸ ਐਕਸ਼ਨ ਤਿਆਰ!


author

Shyna

Content Editor

Related News