ਕੋਰੋਨਾ ਕਾਲ ਦੌਰਾਨ ਲੋੜਵੰਦਾਂ ਲਈ ਭੇਜੀਆਂ ਗਈਆਂ ਰਾਸ਼ਨ ਦੀਆਂ 1200 ਕਿੱਟਾਂ ਗਾਇਬ

Saturday, Oct 24, 2020 - 06:09 PM (IST)

ਕੋਰੋਨਾ ਕਾਲ ਦੌਰਾਨ ਲੋੜਵੰਦਾਂ ਲਈ ਭੇਜੀਆਂ ਗਈਆਂ ਰਾਸ਼ਨ ਦੀਆਂ 1200 ਕਿੱਟਾਂ ਗਾਇਬ

ਅਬੋਹਰ (ਰਹੇਜਾ, ਸੁਨੀਲ): ਵੀਰਵਾਰ ਨੂੰ ਸੀਤੋ ਰੋੜ 'ਤੇ ਸਥਿੱਤ ਅਬੋਹਰ ਬੀ. ਡੀ. ਪੀ. ਓ. ਦਫਤਰ 'ਚ ਕੋਰੋਨਾ ਕਾਲ ਦੇ ਦੌਰਾਨ ਲੋੜਵੰਦ ਲੋਕਾਂ ਲਈ ਭੇਜੀਆਂ ਗਈਆਂ ਰਾਸ਼ਨ ਕਿੱਟਾਂ ਦੇ ਰਾਤੋ-ਰਾਤ ਗਾਇਬ ਹੋਣ ਨਾਲ ਮਾਮਲੇ ਹੋਰ ਗੰਭੀਰ ਹੋ ਗਿਆ ਹੈ। ਮੁੱਖ ਮੰਤਰੀ ਕੈਪਟਨ ਅਮਰੇਂਦਰ ਸਿੰਘ ਦੀਆਂ ਫੋਟੋ ਲੱਗੀਆਂ ਕਰੀਬ 1200 ਕਿਟਾਂ ਦੇ ਖਰਾਬ ਹੋਣ ਦੀ ਗੱਲ ਮੀਡੀਆ ਵਲੋਂ ਉਜਾਗਰ ਕਰਨ ਦੇ ਬਾਅਦ ਡੀ. ਸੀ. ਫਾਜ਼ਿਲਕਾ ਦੇ ਆਦੇਸ਼ਾਂ 'ਤੇ ਐੱਸ. ਡੀ. ਐੱਮ. ਜਸਪਾਲ ਸਿੰਘ ਬਰਾੜ ਸ਼ੁਕਰਵਾਰ ਨੂੰ ਬੀ. ਡੀ. ਪੀ. ਓ. ਦਫਤਰ 'ਚ ਜਾਂਚ ਕਰਨ ਪਹੁੰਚੇ।

ਜਾਂਚ ਦੇ ਦੌਰਾਨ ਪਤਾ ਲੱਗਾ ਕਿ ਰਾਸ਼ਨ ਦੀਆਂ ਕਾਫੀ ਸੰਖਿਆ 'ਚ ਕਿੱਟਾਂ ਗਾਇਬ ਕੀਤੀਆਂ ਗਈਆਂ ਹਨ।ਐੱਸ. ਡੀ. ਐੱਮ. ਨੇ ਦੱਸਿਆ ਕਿ ਸ਼ੁਰੂਆਤੀ ਜਾਂਚ 'ਚ ਲੱਗ ਰਿਹਾ ਹੈ ਕਿ ਬੀ. ਡੀ.ਪੀ. ਓ. ਦਫਤਰ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੇ ਆਪਣੀ ਗਲਤੀ ਛੁਪਾਉਣ ਲਈ ਉਥੋਂ ਕਾਫੀ ਸੰਖਿਆ 'ਚ ਰਾਸ਼ਨ ਦੀਆਂ ਕਿੱਟਾਂ ਚੋਰੀ ਕਰ ਲਈਆਂ ਹਨ। ਕਿੱਟਾਂ ਨੂੰ ਖੁਰਦ-ਬੁਰਦ ਕਰਨ ਦੀ ਰਿਪੋਰਟ ਡੀ. ਸੀ. ਫਾਜ਼ਿਲਕਾ ਅਰਵਿੰਦਪਾਲ ਸੰਧੂ ਨੂੰ ਬਣਾ ਕੇ ਭੇਜ ਦਿੱਤੀ ਗਈ ਹੈ। ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਮਦਦ ਨਾਲ ਜਾਂਚ-ਪੜਤਾਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਰਕਾਰੀ ਰਾਸ਼ਨ ਚੁਰਾਉਣ ਦਾ ਸਬੂਤ ਮਿਲਣ 'ਤੇ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਅਬੋਹਰ ਬੀ. ਡੀ. ਪੀ. ਓ. ਦਫਤਰ ਦੇ ਅਧਿਕਾਰੀਆਂ ਦੀ ਲਾਪ੍ਰਵਾਹੀ ਦੇ ਕਾਰਣ ਲੋੜਵੰਦਾਂ ਦੇ ਲਈ ਭੇਜੀਆਂ ਗਈਆਂ ਕਰੀਬ 1200 ਰਾਸ਼ਨ ਕਿਟਾਂ ਇਕ ਕਮਰੇ 'ਚ ਪੲੀਆਂ ਸਨ, ਜਿਨ੍ਹਾਂ ਨੂੰ ਕੀੜੇ ਲੱਗ ਗਏ ਸਨ।


author

Shyna

Content Editor

Related News