ਜ਼ਿਲ੍ਹਾ ਫ਼ਿਰੋਜ਼ਪੁਰ ’ਚ ਫਟਿਆ ਕੋਰੋਨਾ ਬੰਬ, 5 ਲੋਕਾਂ ਦੀ ਹੋਈ ਮੌਤ

04/21/2021 6:02:33 PM

ਫ਼ਿਰੋਜ਼ਪੁਰ (ਕੁਮਾਰ)-ਜ਼ਿਲ੍ਹਾ ਫ਼ਿਰੋਜ਼ਪੁਰ ’ਚ ਅੱਜ ਕੋਰੋਨਾ ਬੰਬ ਫਟਿਆ, ਜਿਸ ਨੇ 5 ਲੋਕਾਂ ਦੀ ਜਾਨ ਲੈ ਲਈ। ਮਰਨ ਵਾਲਿਆਂ ’ਚ ਬਲਾਕ ਫ਼ਿਰੋਜ਼ਸ਼ਾਹ ਦੀ 42 ਸਾਲਾ ਔਰਤ, ਇਕ 49 ਸਾਲਾ ਔਰਤ, ਇਕ 73 ਸਾਲਾਂ ਦੀ ਔਰਤ, ਇਕ 56 ਸਾਲਾ ਪੁਰਸ਼ ਤੇ ਬਲਾਕ ਕੱਸੂਆਣਾ ਦੀ ਇਕ 95 ਸਾਲਾ ਔਰਤ ਸ਼ਾਮਿਲ ਹਨ। ਸਿਵਲ ਸਰਜਨ ਦਫਤਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹੇ ’ਚ ਹੁਣ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 196 ਤਕ ਪਹੁੰਚ ਗਈ ਹੈ। ਅੱਜ 148 ਹੋਰ ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ, ਜਦਕਿ 93 ਕੋਰੋਨਾ ਪੀੜਤ ਮਰੀਜ਼ ਠੀਕ ਹੋਏ ਹਨ।

ਜ਼ਿਲ੍ਹੇ ਭਰ ’ਚ ਹੁਣ 772 ਪਾਜ਼ੇਟਿਵ ਕੇਸ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਹੁਣ ਤਕ ਕੁਲ 6595 ਪਾਜ਼ੇਟਿਵ ਆਏ ਸਨ, ਜਿਨ੍ਹਾਂ ’ਚੋਂ 5627 ਠੀਕ ਹੋ ਚੁੱਕੇ ਹਨ।


Manoj

Content Editor

Related News