ਪਬਲਿਕ ਤੇ ਪ੍ਰਸਾਸ਼ਨ ਦੇ ਸਹਿਯੋਗ ਨਾਲ ਹੀ ਕਰੋਨਾ ਦੀ ਜੰਗ ਨੂੰ ਜਿੱਤਿਆ ਜਾ ਸਕਦੈ : ਰਾਏ

Saturday, May 30, 2020 - 03:06 PM (IST)

ਪਬਲਿਕ ਤੇ ਪ੍ਰਸਾਸ਼ਨ ਦੇ ਸਹਿਯੋਗ ਨਾਲ ਹੀ ਕਰੋਨਾ ਦੀ ਜੰਗ ਨੂੰ ਜਿੱਤਿਆ ਜਾ ਸਕਦੈ : ਰਾਏ

ਮਾਨਸਾ(ਸੰਦੀਪ ਮਿੱਤਲ) - ਕੋਰੋਨਾ ਵਾਇਰਸ 'ਤੇ ਕਾਬੂ ਪਾਉਣ ਲਈ ਲੋਕਾਂ ਦਾ ਸਹਿਯੋਗ ਅਤੀ ਜ਼ਰੂਰੀ ਹੈ। ਪਬਲਿਕ ਅਤੇ ਪ੍ਰਸ਼ਾਸਨ ਦੇ ਆਪਸੀ ਤਾਲਮੇਲ ਨਾਲ ਹੀ ਇਸ ਮਹਾਮਾਰੀ ਖਿਲਾਫ ਚੱਲ ਰਹੀ ਜੰਗ ਨੂੰ ਜਿੱਤਿਆ ਜਾ ਸਕਦਾ ਹੈ। ਇਹ ਪ੍ਰਗਟਾਵਾ ਕੋਵਿਡ-19 ਦੇ ਜ਼ਿਲ੍ਹਾ ਸੈਂਪਲਿੰਗ ਇੰਚਾਰਜ ਡਾ. ਰਣਜੀਤ ਸਿੰਘ ਰਾਏ ਨੇ ਇੰਡੀਅਨ ਮੈਡੀਕਲ ਐਸੋਸ਼ੀਏਸ਼ਨ ਵੱਲੋਂ ਰੇਖੀ ਨਰਸਿੰਗ ਹੋਮ ਵਿਖੇ ਉਨ੍ਹਾਂ ਦੇ ਸਨਮਾਨ 'ਚ ਰੱਖੇ ਸਮਾਰੋਹ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।

ਵਰਨਣਯੋਗ ਹੈ ਕਿ ਡਾ. ਰਾਏ  ਜ਼ਿਲ੍ਹੇ ਅੰਦਰ ਹੁਣ ਤੱਕ 2200 ਤੋਂ ਵੱਧ ਕੋਰੋਨਾ ਦੇ ਸ਼ੱਕੀ ਮਰੀਜਾਂ ਦੇ ਸੈਂਪਲ ਲੈ ਚੁੱਕੇ ਹਨ ਅਤੇ ਰੋਜ਼ਾਨਾ 100 ਦੇ ਕਰੀਬ ਸ਼ੱਕੀ ਲੋਕਾਂ ਦੇ ਸੈਂਪਲ ਲਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮਾਨਸਾ  ਜ਼ਿਲ੍ਹੇ ਵਿਚ ਕੁੱਲ 33 ਮਰੀਜ ਕੋਰੋਨਾ ਪਾਜੀਟਿਵ ਪਾਏ ਗਏ ਹਨ। ਜੋ ਠੀਕ ਹੋਣ ਉਪਰੰਤ ਸਾਰੇ ਆਪਣੇ ਘਰਾਂ ਨੂੰ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ  ਜ਼ਿਲ੍ਹੇ ਨੂੰ ਕਰੋਨਾ ਮੁਕਤ ਕਰਨ ਲਈ  ਜ਼ਿਲ੍ਹੇ ਦੇ ਸਿਵਲ, ਪੁਲਸ ਪ੍ਰਸਾਸ਼ਨ ਅਤੇ ਸਿਹਤ ਵਿਭਾਗ ਦਾ ਵੱਡਾ ਯੋਗਦਾਨ ਹੈ ਅਤੇ ਆਈਐਮਏ ਨੇ ਵੀ ਇਸ ਵਿਚ ਬਣਦਾ ਵੱਡਾ ਯੋਗਦਾਨ ਪਾਇਆ ਹੈ। ਇਸ ਸਬੰਧੀ ਜਿੱਥੇ ਉਨ੍ਹਾਂ ਨੂੰ ਪੰਜਾਬ ਪੁਲਸ ਵਲੋਂ ਡੀਜੀਪੀ ਆਨਰ ਐਂਡ ਡਿਸਕ ਐਵਾਰਡ ਨਾਲ ਨਵਾਜਿਆ ਗਿਆ ਹੈ ਅਤੇ ਸ਼ਹਿਰ ਦੀਆਂ ਵੱਖ ਵੱਖ ਸੰਸਥਾਵਾਂ ਵਲੋਂ ਵੀ ਸਨਮਾਨਿਤ ਕੀਤਾ ਗਿਆ ਹੈ। ਅੱਜ ਉਨ੍ਹਾਂ ਦਾ ਆਈਐਮਏ ਵਲੋਂ ਵੀ ਵਿਸੇਸ਼ ਤੌਰ ਤੇ ਸਨਮਾਨ ਕੀਤਾ ਗਿਆ। 

ਇਸ ਮੌਕੇ ਡਾ. ਰਣਜੀਤ ਸਿੰਘ ਰਾਏਪੁਰੀ, ਡਾ. ਤੇਜਿੰਦਰਪਾਲ ਸਿੰਘ ਰੇਖੀ, ਡਾ. ਰਾਜੀਵ ਸਿੰਗਲਾ, ਡਾ. ਸੁਨੀਤ ਜਿੰਦਲ, ਡਾ. ਮਾਨਵ ਜਿੰਦਲ, ਡਾ. ਪਵਨ ਕੁਮਾਰ, ਡਾ. ਸੁਰੇਸ਼ ਸਿੰਗਲਾ, ਡਾ. ਨਿਸ਼ਾਨ ਸਿੰਘ, ਡਾ. ਜਨਕ ਰਾਜ ਸਿੰਗਲਾ, ਡਾ. ਪ੍ਰਸ਼ੋਤਮ ਗੋਇਲ, ਡਾ. ਸੱਤਪਾਲ ਬਾਂਸਲ, ਡਾ. ਨਰੇਸ਼ ਬਾਂਸਲ, ਡਾ. ਅਸ਼ੋਕ ਕਾਂਸਲ, ਡਾ. ਚਿਰੰਜੀ ਲਾਲ ਗੋਇਲ ਵੀ ਹਾਜ਼ਰ ਸਨ।

 

 


author

Harinder Kaur

Content Editor

Related News