ਵਿਵਾਦਿਤ ਪੋਸਟਰ ਮਾਮਲੇ ’ਚ ਦੋਸ਼ੀਆਂ ਦਾ ਪੁਲਸ ਰਿਮਾਂਡ ਵਧਿਆ, ਡੇਰਾ ਕਮੇਟੀ ਦੇ ਮੈਂਬਰ ਵੱਲੋਂ ''ਤੱਥਾਂ'' ''ਤੇ ਇਤਰਾਜ਼

Thursday, Jun 03, 2021 - 01:47 PM (IST)

ਫਰੀਦਕੋਟ (ਜਗਤਾਰ): ਬੇਅਦਬੀ ਨਾਲ ਜੁੜੇ ਮਾਮਲੇ ਨਾਲ ਸਬੰਧਿਤ ਪੋਸਟਰ ਮਾਮਲੇ ’ਚ ਨਾਮਜ਼ਦ ਕੀਤੇ ਗਏ ਦੋ ਹੋਰ ਦੋਸ਼ੀ ਸੁਖਜਿੰਦਰ ਸਿੰਘ ਅਤੇ ਬਲਜੀਤ ਸਿੰਘ ਸਿੰਘ ਨੂੰ ਅੱਜ ਦੋ ਦਿਨ ਦੇ ਪੁਲਸ ਰਿਮਾਂਡ ਖ਼ਤਮ ਹੋਣ ’ਤੇ ਫ਼ਿਰ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੇ ਹੋਰ ਪੁੱਛਗਿੱਛ ਲਈ ਸਿੱਟ ਵੱਲੋਂ ਚਾਰ ਦਿਨ ਦੇ ਪੁਲਸ ਰਿਮਾਂਡ ਦੀ ਮੰਗ ਕੀਤੀ ਗਈ ਸੀ, ਜਿਸ ਦੇ ਦੋਵਾਂ ਪੱਖਾਂ ਦੇ ਤਰਕ ਸੁਣਨ ਤੋਂ ਬਾਅਦ ਅਦਾਲਤ ਵੱਲੋਂ ਪੁਲਸ ਰਿਮਾਂਡ ’ਚ ਦੋ ਦਿਨ ਦਾ ਹੋਰ ਵਾਧਾ ਕੀਤਾ ਗਿਆ। ਹੁਣ ਦੋਵਾਂ ਦੋਸ਼ੀਆਂ ਨੂੰ 4 ਜੂਨ ਨੂੰ ਫ਼ਿਰ ਅਦਾਲਤ ’ਚ ਪੇਸ਼ ਕੀਤਾ ਜਵੇਗਾ।

ਇਹ ਵੀ ਪੜ੍ਹੋ: ਕਾਂਗਰਸ ਅੰਦਰ ਮਚੇ ਘਮਸਾਨ ਨੂੰ ਹੁਣ ਸ਼ਾਂਤ ਕਰਨਗੇ ਰਾਹੁਲ ਗਾਂਧੀ!

ਇਸ ਮੌਕੇ ਬਚਾਅ ਪੱਖ ਦੇ ਵਕੀਲ ਵਿਨੋਦ ਮੋਗਾ ਨੇ ਦੱਸਿਆ ਕੇ ਪੁਲਸ ਵੱਲੋਂ ਜੋ ਇਕ ਬਾਇਕ ਬਰਾਮਦ ਕਰਨ ਦੀ ਗੱਲ ਅੱਜ ਅਦਾਲਤ ’ਚ ਰੱਖੀ ਸੀ ਉਹ ਪਹਿਲਾਂ ਹੀ 33 ਨੰਬਰ FIR ’ਚ ਮੋਗਾ ਪੁਲਸ ਦੇ ਕਬਜ਼ੇ ’ਚ ਹੈ। ਇੱਥੇ ਇਕ ਵੱਡਾ ਖੁਲਾਸਾ ਕਰਦੇ ਹੋਏ ਵਕੀਲ ਵਿਨੋਦ ਮੋਂਗਾ ਨੇ ਦੱਸਿਆ ਕਿ ਕੱਲ੍ਹ ਅਦਾਲਤ ’ਚ ਸੁਖਜਿੰਦਰ ਸਿੰਘ ਦੇ ਲਿਖਾਈ ਸੈਂਪਲ ਲੈਣ ਦੀ ਮੰਗ ਰੱਖੀ ਸੀ ਉਸ ਵੇਲੇ ਜਿਹੜੇ ਪੋਸਟਰ ਅਦਾਲਤ ’ਚ ਪੁਲਸ ਵੱਲੋਂ ਲਿਆਂਦੇ ਗਏ ਉਹ ਜ਼ਬਰਦਸਤੀ ਪੁਲਸ ਹਿਰਾਸਤ ’ਚ ਫ਼ਿਰ ਹੂ ਬਹੁ ਲਿਖਵਾਏ ਗਏ ਤਾਂ ਜੋ ਲਿਖਾਈ ਦਾ ਮਿਲਾਣ ਹੋ ਸਕੇ ਪਰ ਸਾਡੇ ਵਲੋਂ ਮੌਕੇ ਤੇ ਇਤਰਾਜ਼ ਜਤਾਉਣ ਤੇ ਅਸਲੀ ਪੋਸਟਰ ਜਿਨ੍ਹਾਂ ਤੇ CBI ਦੀ ਮੋਹਰ ਲੱਗੀ ਹੈ ਪੇਸ਼ ਕਰਨ ਲਈ ਕਿਹਾ ਗਿਆ, ਜਿਸ ਤੋਂ ਬਾਅਦ ਸਾਡੀ ਮੰਗ ’ਤੇ ਉਨ੍ਹਾਂ ਵੱਲੋਂ ਅਸਲੀ ਪੋਸਟਰ ਅਦਾਲਤ ’ਚ ਪੇਸ਼ ਕੀਤੇ ਗਏ।ਇਸ ਤਰ੍ਹਾਂ ਪੁਲਸ ਹਰ ਗੱਲ ’ਚ ਚਲਾਕੀ ਵਰਤ ਰਹੀ ਹੈ।

ਇਹ ਵੀ ਪੜ੍ਹੋ:  ਕੋਰੋਨਾ ਪਾਜ਼ੇਟਿਵ ਗ੍ਰੰਥੀ ਨੇ ਵਰਤਾਈ ਦੇਗ, ਸਿਹਤ ਵਿਭਾਗ ਨੂੰ ਪਈਆਂ ਭਾਜੜਾਂ,ਲੀਡਰ ਵੀ ਸਨ ਭੋਗ ’ਚ ਸ਼ਾਮਲ

ਉੱਥੇ ਡੇਰਾ ਸਿਰਸਾ ਦੀ 45 ਮੈਂਬਰੀ ਕਮੇਟੀ ਦੇ ਮੈਂਬਰ ਹਰਚਰਨ ਸਿੰਘ ਨੇ ਕਿਹਾ ਕਿ ਡੇਰਾ ਸਿਰਸਾ ਦੇ ਸ਼ਰਧਾਲੂਆਂ ਨੂੰ ਨਾਜਾਇਜ਼ ਤੌਰ ’ਤੇ ਰਾਜਨੀਤਿਕ ਲਾਹਾ ਲੈਣ ਲਈ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੋ ਸਿਟ ਦਾਅਵਾ ਕਰ ਰਹੀ ਹੈ ਕਿ ਨਵੇਂ ਤੱਥ ਸਾਹਮਣੇ ਆਏ ਹਨ ਪਰ ਇਹ ਪੁਰਾਣੀ ਸਿਟ ਦੇ ਤਥਾ ਨੂੰ ਹੀ ਤੋੜ ਮਰੋੜ ਕੇ ਪੇਸ਼ ਕਰ ਰਹੀ ਹੈ, ਜਿਸ ਦਾ ਕੋਈ ਵਿਗਿਆਨਕ ਆਧਾਰ ਨਹੀਂ ਸਗੋਂ CBI ਪਹਿਲਾਂ ਹੀ ਇਨ੍ਹਾਂ ਸਾਰੇ ਤੱਥਾਂ ਨੂੰ ਝੂਠਾ ਸਾਬਤ ਕਰ ਚੁੱਕੀ ਹੈ।


Shyna

Content Editor

Related News