ਕੰਪਿਊਟਰ ਸੈਂਟਰ ਦੇ ਸੰਚਾਲਕ ਵਲੋਂ ਵਿਦਿਆਰਥਣ ਨੂੰ ਨਸ਼ੀਲੀ ਕੌਫੀ ਪਿਲਾ ਕੀਤੀ ਸ਼ਰਮਨਾਕ ਹਰਕਤ

04/06/2022 5:33:13 PM

ਲੁਧਿਆਣਾ (ਗੌਤਮ) : ਪਿੰਡ ਮਿਹਰਬਾਨ ਦੇ ਇਲਾਕੇ ’ਚ ਸਥਿਤ ਇਕ ਕੰਪਿਊਟਰ ਸੈਂਟਰ ’ਚ ਕੋਰਸ ਕਰ ਰਹੀ ਵਿਦਿਆਰਥਣ ਨਾਲ ਕੰਪਿਊਟਰ ਸੈਂਟਰ ਦੇ ਮਾਲਕ ਵਲੋਂ ਉਸ ਨਾਲ ਜਬਰਦਸਤੀ ਸਰੀਰਿਕ ਸੰਬੰਧ ਬਣਾਉਣ ਮਾਮਲਾ ਸਾਹਮਣੇ ਆਇਆ ਹੈ। ਮਾਮਲਾ ਧਿਆਨ ਵਿੱਚ ਆਉਣ ਤੋਂ ਬਾਅਦ ਥਾਣਾ ਮਿਹਰਬਾਨ ਦੀ ਪੁਲਸ ਨੇ ਮਾਮਲੇ ਦੀ ਜਾਂਚ ਉਪਰੰਤ ਪੀੜਤਾ ਦੇ ਪਿਤਾ ਵਲੋਂ ਦਰਜ ਕਰਵਾਏ ਬਿਆਨਾਂ 'ਤੇ ਸੈਂਟਰ ਸੰਚਾਲਕ ਲਵਦੀਪ ਸਿੰਘ ਖ਼ਿਲਾਫ਼ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਅਤੇ ਜਬਰ-ਜ਼ਨਾਹ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ : ਸ਼ਰਮਨਾਕ! ਪਹਿਲਾਂ ਭਾਬੀ ਨੇ ਨਨਾਣ ਨਾਲ ਕਰਵਾਇਆ ਜਬਰ ਜ਼ਿਨਾਹ, ਫਿਰ ਬੇਹੋਸ਼ੀ ਦੀ ਹਾਲਤ ’ਚ ਵੇਚਿਆ

ਪੁਲਸ ਨੂੰ ਦਿੱਤੇ ਬਿਆਨ ’ਚ ਪੀੜਤਾ ਦੇ ਪਿਤਾ ਨੇ ਦੱਸਿਆ ਕਿ ਉਸਦੀ 19 ਸਾਲਾ ਕੁੜੀ ਇਸ ਸੈਂਟਰ ’ਚ ਕੰਪਿਊਟਰ ਦਾ ਕੋਰਸ ਕਰਨ ਜਾਂਦੀ ਸੀ। ਉਸਦੀ ਕੁੜੀ ਨੇ ਦੱਸਿਆ ਕਿ ਜਦੋਂ ਉਸਦਾ ਕੋਰਸ ਪੂਰਾ ਹੋਣ ਵਾਲਾ ਸੀ ਤਾਂ ਉਹ ਕਲਾਸ ਲਗਾਉਣ ਲਈ ਗਈ ਤਾਂ ਸਾਰੇ ਵਿਦਿਆਰਥੀ ਜਾਣ ਤੋਂ ਬਾਅਦ ਉਸਨੂੰ ਬਹਾਨੇ ਨਾਲ ਬਿਠਾ ਲਿਆ ਅਤੇ ਉਸ ਲਈ ਕੌਫੀ ਮੰਗਵਾ ਲਈ। ਕੌਫੀ ਪੀਣ ਤੋਂ ਬਾਅਦ ਉਹ ਬੇਹੋਸ਼ ਹੋ ਗਈ ਅਤੇ ਕੰਪਿਊਟਰ ਸੰਚਾਲਕ ਵਲੋਂ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ ਗਏ।

ਇਹ ਵੀ ਪੜ੍ਹੋ : ਦਾਜ ਦੀ ਭੇਟ ਚੜੀ ਇਕ ਹੋਰ ਵਿਆਹੁਤਾ, ਸਹੁਰਿਆਂ ਤੋਂ ਦੁਖੀ 20 ਸਾਲਾ ਮੁਟਿਆਰ ਨੇ ਦੁਨੀਆ ਨੂੰ ਕਿਹਾ ਅਲਵਿਦਾ

ਜਦੋਂ ਕੁੜੀ ਨੇ ਵਿਰੋਧ ਕੀਤਾ ਤਾਂ ਦੋਸ਼ੀ ਨੇ ਉਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇਣੀ ਸ਼ੁਰੂ ਕਰ ਦਿੱਤੀ। ਦੋਸ਼ੀ ਇਸ ਗੱਲ ਨੂੰ ਲੈ ਕੇ ਇਲਾਕੇ ’ਚ ਉਸ ਨੂੰ ਬਦਨਾਮ ਕਰ ਰਿਹਾ ਹੈ। ਕੁੜੀ ਦੇ ਪਿਤਾ ਨੇ ਦੱਸਿਆ ਕਿ ਜਦੋਂ ਸਾਡੇ ਵਲੋਂ ਉਸ ਦਾ ਵਿਰੋਧ ਕੀਤਾ ਗਿਆ ਤਾਂ ਉਸ ਨੇ ਫਿਰ ਤੋਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਜਾਂਚ ਅਧਿਕਾਰੀ ਸਬ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮਾਮਲੇ ਨੂੰ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੀੜਤਾ ਦਾ ਮੈਡੀਕਲ ਕਰਵਾਉਣ ਦੇ ਨਾਲ-ਨਾਲ ਉਸਦੇ ਕੋਰਟ ’ਚ ਬਿਆਨ ਵੀ ਦਰਜ ਕਰਵਾਏ ਜਾ ਰਹੇ ਹਨ। 

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Anuradha

Content Editor

Related News