ਛੋਟਾ ਹਾਥੀ ਅਤੇ ਕੈਂਟਰ ਵਿਚਕਾਰ ਟੱਕਰ, ਛੋਟਾ ਹਾਥੀ ਚਾਲਕ ਦੀ ਮੌਤ

Saturday, Feb 05, 2022 - 11:03 AM (IST)

ਛੋਟਾ ਹਾਥੀ ਅਤੇ ਕੈਂਟਰ ਵਿਚਕਾਰ ਟੱਕਰ, ਛੋਟਾ ਹਾਥੀ ਚਾਲਕ ਦੀ ਮੌਤ

ਮੋਗਾ (ਆਜ਼ਾਦ): ਕੋਟ ਈਸੇ ਖਾਂ ਬਾਈਪਾਸ ’ਤੇ ਸਥਿਤ ਸੰਧੂਆਂਵਾਲਾ ਰੋਡ ਕੋਲ ਛੋਟਾ ਹਾਥੀ ਅਤੇ ਕੈਂਟਰ ਦੇ ਵਿਚਕਾਰ ਹੋਈ ਟੱਕਰ ਵਿਚ ਛੋਟਾ ਹਾਥੀ ਚਾਲਕ ਬਚਿੱਤਰ ਸਿੰਘ (40) ਨਿਵਾਸੀ ਜ਼ੀਰਾ ਦੀ ਮੌਤ ਹੋ ਜਾਣ ਦਾ ਪਤਾ ਲੱਗਾ ਹੈ। ਇਸ ਸਬੰਧ ਵਿਚ ਥਾਣਾ ਸਿਟੀ ਸਾਉਥ ਪੁਲਸ ਵੱਲੋਂ ਮ੍ਰਿਤਕ ਦੇ ਭਾਈ ਅੰਮ੍ਰਿਤਪਾਲ ਸਿੰਘ ਨਿਵਾਸੀ ਜ਼ੀਰਾ ਦੀ ਸ਼ਿਕਾਇਤ ’ਤੇ ਅਣਪਛਾਤੇ ਕੈਂਟਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਪੰਜਾਬ ’ਚ ਨਸ਼ੇ ਵਾਲੇ ਪਦਾਰਥਾਂ ਦੀ ਸਮੱਗਲਿੰਗ ਲਈ ਮੱਧ ਪ੍ਰਦੇਸ਼ ਤੇ ਰਾਜਸਥਾਨ ਦੀਆਂ ਸਰਕਾਰਾਂ ਵੀ ਦੋਸ਼ੀ : ਸ਼ੇਖਾਵਤ

ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਗੁਰਚਰਨ ਸਿੰਘ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਉਸਦਾ ਭਾਈ ਬਚਿੱਤਰ ਸਿੰਘ ਜੋ ਛੋਟਾ ਹਾਥੀ ਗੱਡੀ ’ਤੇ ਸਵਾਰ ਹੋ ਕੇ ਪਿੰਡ ਭਾਈ ਰੂਪਾ ਜਾ ਰਿਹਾ ਸੀ, ਤਾਂ ਅਣਛਪਾਤੇ ਕੈਂਟਰ ਚਾਲਕ ਨੇ ਤੇਜ਼ੀ ਨਾਲ ਲਾਪ੍ਰਵਾਹੀ ਨਾਲ ਆਪਣੀ ਗੱਡੀ ਚਲਾਉਂਦੇ ਹੋਏ ਉਸਦੇ ਛੋਟੇ ਹਾਥੀ ਗੱਡੀ ’ਤੇ ਸਵਾਰ ਹੋ ਕੇ ਪਿੰਡ ਭਾਈ ਰੂਪਾ ਜਾ ਰਿਹਾ ਸੀ ਤਾਂ ਅਣਪਛਾਤੇ ਕੈਂਟਰ ਚਾਲਕ ਨੇ ਤੇਜੀਨਾਲ ਲਾਪ੍ਰਵਾਹੀ ਨਾਲ ਆਪਣੀ ਗੱਡੀ ਚਲਾਉਂਦੇ ਹੋਏ ਉਸਦੇ ਛੋਟਾ ਹਾਥੀ ਨੂੰ ਟੱਕਰ ਮਾਰੀ, ਜਿਸ ਕਾਰਣ ਉਸਦੇ ਭਰਾ ਬਚਿੱਤਰ ਸਿੰਘ ਦੀ ਘਟਨਾ ਸਥਾਨ ’ਤੇ ਹੀ ਮੌਤ ਹੋ ਗਈ। ਜਾਂਚ ਅਧਿਕਾਰੀ ਨੇ ਕਿਹਾ ਕਿ ਮ੍ਰਿਤਕ ਦੇ ਲਾਸ਼ ਨੂੰ ਪੋਸਟਮਾਰਟਮ ਦੇ ਬਾਅਦ ਵਾਰਿਸਾਂ ਨੂੰ ਸੌਂਪ ਦਿੱਤੀ ਗਈ।

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Anuradha

Content Editor

Related News