ਕਾਂਗਰਸ ਉਮੀਦਵਾਰ ਗੋਲਡੀ ਦੇ ਹੱਕ ''ਚ ਮੁੱਖ ਮੰਤਰੀ ਚੰਨੀ ਤੇ ਪ੍ਰਿਅੰਕਾ ਗਾਂਧੀ ਨੇ ਕੀਤਾ ਚੋਣ ਪ੍ਰਚਾਰ

Sunday, Feb 13, 2022 - 04:29 PM (IST)

ਧੂਰੀ : ਕਾਂਗਰਸ ਦੇ ਧੂਰੀ ਤੋਂ ਉਮੀਦਵਾਰ ਦਲਵੀਰ ਗੋਲਡੀ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਮੁੱਖ ਮੰਤਰੀ ਚਰਨਜੀਤ ਚੰਨੀ, ਪ੍ਰਿਯੰਕਾ ਗਾਂਧੀ, ਸੁਨੀਲ ਜਾਖੜ, ਨਵਜੋਤ ਸਿੰਘ ਸਿੱਧੂ ਤੇ ਹੋਰ ਸੀਨੀਅਰ ਲੀਡਰ ਪਹੁੰਚੇ। ਇਸ ਮੌਕੇ ਮੁੱਖ ਮੰਤਰੀ ਚੰਨੀ ਨੇ ਗੋਲਡੀ ਦੇ ਹੱਕ 'ਚ ਸੰਬੋਧਨ ਕਰਦਿਆਂ ਕਿਹਾ ਕਿ ਗੋਲਡੀ ਲੋਕਾਂ ਦੇ ਹੱਕ ਲਈ ਲੜਦਾ ਰਿਹਾ ਹੈ। ਧੂਰੀ ਤੋਂ ਖੜ੍ਹੇ ਵਿਰੋਧੀ 'ਆਪ' ਪੰਜਾਬ ਪ੍ਰਧਾਨ ਭਗਵੰਤ ਮਾਨ ਨੂੰ ਵੀ ਚੰਨੀ ਨੇ ਰਗੜੇ ਲਾਏ। ਉਨ੍ਹਾਂ ਕਿਹਾ ਕਿ ਗੋਲਡੀ ਨੇ ਇਥੇ ਹਰ ਕੰਮ ਕਰਵਾਇਆ, ਦੂਜੇ ਪਾਸੇ ਭਗਵੰਤ ਮਾਨ ਇਥੇ ਵੜਿਆ ਤੱਕ ਨਹੀਂ। ਚੰਨੀ ਨੇ ਕਿਹਾ ਕਿ ਸਰਕਾਰ ਬਣਨ 'ਤੇ ਕੈਬਨਿਟ ਦਾ ਸਭ ਤੋਂ ਤਕੜਾ ਮੰਤਰੀ ਗੋਲਡੀ ਹੋਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਸਟੇਜ ਚਲਾਉਣ ਤੇ ਸਟੇਟ ਚਲਾਉਣ 'ਚ ਬਹੁਤ ਫਰਕ ਹੈ, ਗੋਲਡੀ ਨੂੰ ਰਾਜਨੀਤੀ 'ਚ ਵਿਚਰਨਾ ਆਉਂਦਾ ਤੇ ਭਗਵੰਤ ਮਾਨ ਨੂੰ ਚੁਟਕਲੇ ਸੁਣਾਉਣੇ ਆਉਂਦੇ ਹਨ। ਇਸ ਲਈ ਪੰਜਾਬ ਅਜਿਹੇ ਹੱਥਾਂ 'ਚ ਨਹੀਂ ਜਾਣਾ ਚਾਹੀਦਾ।

ਇਹ ਵੀ ਪੜ੍ਹੋ : ਸੰਤ ਨਿਰੰਜਨ ਦਾਸ ਜੀ ਦੀ ਅਗਵਾਈ ’ਚ ਜਲੰਧਰ ਸਿਟੀ ਰੇਲਵੇ ਸਟੇਸ਼ਨ ਤੋਂ ਵਾਰਾਣਸੀ ਲਈ ਸਪੈਸ਼ਲ ਟਰੇਨ ਹੋਈ ਰਵਾਨਾ

ਚੰਨੀ ਨੇ ਕੇਜਰੀਵਾਲ 'ਤੇ ਤੰਜ ਕੱਸਦਿਆਂ ਕਿਹਾ ਕਿ ਅਸੀਂ ਪ੍ਰਵਾਸੀ ਮਜ਼ਦੂਰਾਂ ਦੀ ਕਦਰ ਕਰਦੇ ਹਾਂ ਪਰ ਕੋਈ ਬਾਹਰੋਂ ਆ ਕੇ ਸਾਡੇ 'ਤੇ ਰਾਜ ਕਰੇ, ਇਹ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ। ਪੰਜਾਬ ਪੰਜਾਬੀਆਂ ਦਾ ਹੈ, ਇਥੇ ਪੰਜਾਬੀ ਰਾਜ ਕਰਨਗੇ। ਕੇਜਰੀਵਾਲ ਹਰਿਆਣੇ ਦਾ ਹੈ ਤੇ ਦਿੱਲੀ ਦਾ ਮੁੱਖ ਮੰਤਰੀ ਹੈ, ਹਰਿਆਣੇ ਨਾਲ ਸਾਡਾ ਪਾਣੀਆਂ ਦਾ ਝਗੜਾ ਹੈ, ਕੇਜਰੀਵਾਲ ਨੇ ਸੁਪਰੀਮ ਕੋਰਟ 'ਚ ਐਫੀਡੈਬਿਟ ਦਿੱਤਾ ਹੈ ਕਿ ਦਿੱਲੀ ਤੇ ਹਰਿਆਣੇ ਨੂੰ SYL ਰਾਹੀਂ ਪਾਣੀ ਮਿਲਣਾ ਚਾਹੀਦਾ ਹੈ। ਇਸ ਲਈ ਅਸੀਂ ਇਨ੍ਹਾਂ ਨੂੰ ਰਾਜ ਨਹੀਂ ਸੰਭਾਲ ਸਕਦੇ। ਚੰਨੀ ਨੇ ਕਿਹਾ ਕਿ ਅੱਜ ਪ੍ਰਿਯੰਕਾ ਗਾਂਧੀ ਸਾਨੂੰ ਮਿਲਣ ਆਏ ਹਨ, ਲਖੀਮਪੁਰ ਯੂ. ਪੀ. 'ਚ ਜਦੋਂ ਗੱਡੀ ਚਾੜ੍ਹ ਕੇ 4 ਕਿਸਾਨ ਮਾਰ ਦਿੱਤੇ ਗਏ ਸਨ ਤਾਂ ਪ੍ਰਿਅੰਕਾ ਗਾਂਧੀ ਨੇ ਉਨ੍ਹਾਂ ਦੀ ਬਾਂਹ ਫੜੀ, ਇਨ੍ਹਾਂ ਨੂੰ ਜੇਲ 'ਚ ਰੱਖਿਆ ਗਿਆ ਪਰ ਇਹ ਟੱਸ ਤੋਂ ਮੱਸ ਨਹੀਂ ਹੋਏ, ਪੰਜਾਬ ਤੇ ਕਿਸਾਨਾਂ ਨਾਲ ਖੜ੍ਹੇ ਰਹੇ। ਚੰਨੀ ਨੇ ਕਿਹਾ ਕਿ ਸਾਡੀ ਸਰਕਾਰ ਆਉਣ 'ਤੇ 6 ਮਹੀਨਿਆਂ ਤੱਕ ਕਿਸੇ ਦਾ ਕੱਚਾ ਮਕਾਨ ਨਹੀਂ ਰਹੇਗਾ। ਬੀਬੀਆਂ ਨੂੰ ਰਸੋਈ ਚਲਾਉਣ ਲਈ ਸਾਲ ਦੇ 8 ਸਿਲੰਡਰ ਫ੍ਰੀ ਦੇਵਾਂਗੇ, ਨਾਲ 1100 ਰੁਪਏ ਵੀ ਦਿੱਤੇ ਜਾਣਗੇ।

ਇਹ ਵੀ ਪੜ੍ਹੋ : ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ’ਚ ਤੇਜ਼ ਹੋਈ ਬਗਾਵਤ, ਸੰਸਦ ਮੈਂਬਰ ਜਸਬੀਰ ਡਿੰਪਾ ਨੇ ਕੀਤਾ ਵੱਡਾ ਧਮਾਕਾ

ਇਸ ਮੌਕੇ ਪ੍ਰਿਅੰਕਾ ਗਾਂਧੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੈਨੂੰ ਮਾਣ ਹੈ ਕਿ ਮੈਂ ਇਕ ਪੰਜਾਬੀ ਪਰਿਵਾਰ 'ਚ ਵਿਆਹੀ ਹੋਈ ਹਾਂ। ਮੇਰੇ ਬੱਚਿਆਂ 'ਚ ਪੰਜਾਬੀ ਖੂਨ ਹੈ। ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਜਦੋਂ ਸਾਨੂੰ ਲੱਗਾ ਕਿ ਸਾਡੀ ਸਰਕਾਰ ਭਾਜਪਾ ਦੇ ਕਹਿਣ 'ਤੇ ਚੱਲ ਰਹੀ ਹੈ ਤਾਂ ਅਸੀਂ ਬਦਲਾਅ ਕੀਤਾ ਅਤੇ ਇਸ ਨੂੰ ਬਦਲਣਾ ਬੇਹੱਦ ਜ਼ਰੂਰੀ ਸੀ, ਜਿਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਆਏ। ਉਨ੍ਹਾਂ ਕਿਹਾ ਕਿ ਇਹ ਸਾਡਾ ਦਾਅਵਾ ਹੈ ਕਿ ਪੂਰੇ ਦੇਸ਼ 'ਚ ਅਜਿਹੀ ਕੋਈ ਸਰਕਾਰ ਨਹੀਂ ਹੈ, ਜਿਸ ਨੇ 111 ਦਿਨਾਂ 'ਚ ਇੰਨੇ ਜ਼ਿਆਦਾ ਕੰਮ ਕੀਤੇ ਹੋਣ। ਉਨ੍ਹਾਂ ਕਿਹਾ ਕਿ ਚਰਨਜੀਤ ਚੰਨੀ ਨੇ 6 ਹਜ਼ਾਰ, 400 ਕਰੋੜ ਕਿਸਾਨਾਂ ਦੇ ਕਰਜ਼ੇ ਮੁਆਫ਼ ਕੀਤੇ, 1500 ਕਰੋੜ ਬਿਜਲੀ ਦੇ ਬਿੱਲ ਮੁਆਫ਼ ਕੀਤੇ, ਕਿਸਾਨਾਂ ਨੂੰ ਮੁਫ਼ਤ ਬਿਜਲੀ ਮੁਹੱਈਆ ਕਰਵਾਈ, ਬਿਜਲੀ ਦੇ ਰੇਟ 3 ਰੁਪਏ ਪ੍ਰਤੀ ਯੂਨਿਟ ਤੱਕ ਲਿਆਂਦੇ। ਉਨ੍ਹਾਂ ਲੋਕਾਂ ਨੂੰ ਗੋਲਡੀ ਦੇ ਹੱਕ 'ਚ ਵੋਟ ਪਾਉਣ ਕਿਹਾ।

ਇਹ ਵੀ ਪੜ੍ਹੋ : ਕੋਟਕਪੂਰਾ ਪਹੁੰਚੀ ਪ੍ਰਿਯੰਕਾ ਗਾਂਧੀ ਨੇ ਵਿਰੋਧੀਆਂ ’ਤੇ ਕੀਤੇ ਵੱਡੇ ਸ਼ਬਦੀ ਹਮਲੇ, ਕੈਪਟਨ ਵੀ ਨਿਸ਼ਾਨੇ ’ਤੇ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Harnek Seechewal

Content Editor

Related News