CM ਦੇ ਸ਼ਹਿਰ ਨਕਲੀ ਪਨੀਰ, ਦਹੀਂ ਅਤੇ ਮੱਖਣ ਤਿਆਰ ਕਰਨ ਵਾਲੇ ਡੇਅਰੀ ਚਾਲਕਾਂ ਖ਼ਿਲਾਫ਼ ਮਾਮਲਾ ਦਰਜ
Tuesday, May 24, 2022 - 12:18 PM (IST)

ਸੰਗਰੂਰ (ਦਵਿੰਦਰ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਧੂਰੀ ਹਲਕੇ ’ਚ ਥਾਣਾ ਸਿਟੀ ਧੂਰੀ ਦੀ ਪੁਲਸ ਵੱਲੋਂ ਬੀਤੀ 18 ਮਈ ਨੂੰ ਸ਼ੱਕ ਦੇ ਆਧਾਰ ’ਤੇ ਪਨੀਰ, ਮੱਖਣ ਅਤੇ ਦਹੀਂ ਸਪਲਾਈ ਕਰਨ ਵਾਲੀ ਇੱਕ ਗੱਡੀ ਨੂੰ ਰੋਕਣ ਉਪਰੰਤ ਸਿਹਤ ਵਿਭਾਗ ਦੀ ਟੀਮ ਨੂੰ ਮੌਕਾ ’ਤੇ ਬੁਲਾ ਕੇ ਪਨੀਰ, ਮੱਖਣ ਅਤੇ ਦੁੱਧ ਦੀ ਸੈਪਲਿੰਗ ਕਰਵਾਈ ਗਈ ਸੀ। ਇਸ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਧੂਰੀ ਦੇ ਮੁਖੀ ਹਰਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ 18 ਮਈ ਨੂੰ ਕਰਵਾਈ ਗਈ ਸੈਪਲਿੰਗ ਦੀ ਰਿਪੋਰਟ ਅੱਜ ਸਾਨੂੰ ਜ਼ਿਲ੍ਹਾ ਫੂਡਜ ਸੇਫਟੀ ਅਫਸਰ ਵੱਲੋਂ ਸੌਂਪੀ ਗਈ, ਜਿਸ ਵਿੱਚ ਸੈਪਲਿੰਗ ਦਾ ਟੈਸਟ ਫੇਲ ਪਾਇਆ ਗਿਆ ਹੈ।
ਇਹ ਵੀ ਪੜ੍ਹੋ : ਬਠਿੰਡਾ 'ਚ ਰਿਸ਼ਤੇ ਹੋਏ ਤਾਰ-ਤਾਰ, ਮਾਸੀ ਦਾ ਮੁੰਡਾ ਅੱਠਵੀਂ ਜਮਾਤ 'ਚ ਪੜ੍ਹਦੀ ਭੈਣ ਨੂੰ ਲੈ ਕੇ ਹੋਇਆ ਫ਼ਰਾਰ
ਉਨ੍ਹਾਂ ਦੱਸਿਆ ਕਿ ਅਸੀਂ ਇਸ ਸੈਪਲਿੰਗ ਦੀ ਫੇਲ ਟੈਸਟਿੰਗ ਦੇ ਤਹਿਤ ਸਿੰਗਲਾ ਮਿਲਕ ਡੇਅਰੀ ਦਿੜਬਾ ਦੇ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਬਤ ਕੀਤਾ ਗਿਆ 4 ਕੁਇੰਟਲ ਪਨੀਰ, 10 ਕਿਲੋ ਦਹੀਂ ਅਤੇ 5 ਕਿਲੋ ਮੱਖਣ ਨਸ਼ਟ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਨਾਲ਼ ਲੈ ਕੇ ਸ਼ੱਕੀ ਡੇਅਰੀ ਸੈਂਟਰਾਂ ਦੀ ਸੈਪਲਿੰਗ ਕੀਤੀ ਜਾਵੇਗੀ ਅਤੇ ਕਿਸੇ ਵੀ ਤਰਾਂ ਦੀ ਮਿਲਾਵਟਖੋਰ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਦੱਸਿਆ ਕਿ ਸਿੰਗਲਾ ਮਿਲਕ ਡੇਅਰੀ ਫਾਰਮ ਨੂੰ ਸੀਲ ਕਰ ਦਿੱਤਾ ਗਿਆ ਹੈ। ਇਸ ਮੌਕੇ ਥਾਣਾ ਸਿਟੀ ਇੰਚਾਰਜ ਨੇ ਕਿਹਾ ਕਿ ਧੂਰੀ ’ਚ ਜੇਕਰ ਕੋਈ ਵੀ ਵਿਆਕਤੀ ਨਕਲੀ ਪਨੀਰ ਜਾਂ ਦੁੱਧ ਵੇਚਦਾ ਫੜਿਆ ਤਾ ਕਿਸੇ ਵੀ ਕਿਮਕ ’ਤੇ ਬਖਸ਼ਿਆ ਨਹੀ ਜਾਵੇਗਾ ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ