ਲੁਧਿਆਣਾ ''ਚ ਕੱਪੜਾ ਵਪਾਰੀ ਹੋ ਗਿਆ ਅਗਵਾ, ਸਾਥੀ ਨੇ ਭੱਜ ਕੇ ਬਚਾਈ ਜਾਨ
Thursday, Nov 21, 2024 - 11:29 PM (IST)
![ਲੁਧਿਆਣਾ ''ਚ ਕੱਪੜਾ ਵਪਾਰੀ ਹੋ ਗਿਆ ਅਗਵਾ, ਸਾਥੀ ਨੇ ਭੱਜ ਕੇ ਬਚਾਈ ਜਾਨ](https://static.jagbani.com/multimedia/2024_11image_23_29_000369490kidnap.jpg)
ਲੁਧਿਆਣਾ (ਗਣੇਸ਼)- ਲੁਧਿਆਣਾ ਦੇ ਜਨਕਪੁਰੀ ਮੇਨ ਬਾਜ਼ਾਰ ਤੋਂ ਵੀਰਵਾਰ ਨੂੰ ਕੱਪੜਾ ਕਾਰੋਬਾਰੀ ਨੂੰ ਅਗਵਾ ਕਰ ਲਏ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। ਜਾਣਕਾਰੀ ਅਨੁਸਾਰ ਕਾਰੋਬਾਰੀ ਆਪਣੇ ਸਾਥੀ ਨਾਲ ਵਕੀਲ ਕੋਲ ਕੋਈ ਕੰਮ ਕਰਵਾਉਣ ਆਇਆ ਹੋਇਆ ਸੀ। ਇਸ ਦੌਰਾਨ ਉਸ ਦੇ ਸਾਥੀ ਨੇ ਕਿਸੇ ਤਰ੍ਹਾਂ ਭੱਜ ਕੇ ਆਪਣੇ-ਆਪ ਨੂੰ ਨੌਜਵਾਨਾਂ ਤੋਂ ਬਚਾਇਆ, ਜਦਕਿ ਕੱਪੜਾ ਵਪਾਰੀ ਨੂੰ ਉਹ ਆਪਣੇ ਨਾਲ ਲੈ ਗਏ।
ਇਹ ਵੀ ਪੜ੍ਹੋ- ਪੰਚਾਇਤੀ ਚੋਣਾਂ 'ਚ ਲੈ ਲਈ 15,00,000 ਦੀ ਰਿਸ਼ਵਤ, ਫ਼ਿਰ ਰੱਦ ਹੋ ਗਏ ਕਾਗਜ਼, ਹੁਣ ਚੜ੍ਹਿਆ ਵਿਜੀਲੈਂਸ ਦੇ ਅੜਿੱਕੇ
ਅਗਵਾ ਹੋਏ ਕਾਰੋਬਾਰੀ ਦੀ ਪਛਾਣ ਸੁਰਜੀਤ ਦਿਨਕਰ ਪਾਟਿਲ ਵਜੋਂ ਹੋਈ ਹੈ। ਉਸ ਦੀ ਆਹਲੂਵਾਲੀਆ ਕੰਪਲੈਕਸ ਵਿੱਚ ਕੱਪੜੇ ਦੀ ਦੁਕਾਨ ਹੈ। ਸੁਰਜੀਤ ਕਰੀਬ 4-5 ਮਹੀਨੇ ਪਹਿਲਾਂ ਗੁਜਰਾਤ ਤੋਂ ਆਇਆ ਸੀ। ਸੁਰਜੀਤ ਇੱਥੇ ਪੀ.ਜੀ. ਵਿੱਚ ਇਕੱਲਾ ਰਹਿੰਦਾ ਹੈ। ਫਿਲਹਾਲ ਇਸ ਮਾਮਲੇ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ ਤੇ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e