CIA ਸਟਾਫ਼ ਨੂੰ ਮਿਲੀ ਸਫ਼ਲਤਾ, ਵੱਡੀ ਮਾਤਰਾ ''ਚ ਬਰਾਮਦ ਕੀਤਾ ਚੂਰਾ ਪੋਸਤ, ਅਫੀਮ ਤੇ ਨਸ਼ੇ ਵਾਲੀਆਂ ਗੋਲੀਆਂ
Wednesday, Dec 06, 2023 - 08:44 PM (IST)
ਫਰੀਦਕੋਟ (ਦੁਸਾਂਝ)- ਸੀ.ਆਈ.ਏ. ਸਟਾਫ਼ ਫਰੀਦਕੋਟ ਵੱਲੋਂ ਨਸ਼ਾ ਤਸਕਰਾਂ ਖਿਲਾਫ ਵੱਡੀ ਸਫ਼ਲਤਾ ਮਿਲੀ ਹੈ। ਗੁਪਤ ਇਤਲਾਹ 'ਤੇ ਨਾਕਾਬੰਦੀ ਕਰ ਕੇ ਦੋ ਕਾਰਾਂ ਨੂੰ ਰੋਕਿਆ ਗਿਆ, ਜਿਨ੍ਹਾਂ 'ਚ ਤਿੰਨ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ ਹੈ।ਤਲਾਸ਼ੀ ਦੋਰਾਨ ਉਨ੍ਹਾਂ ਕੋਲੋਂ ਇੱਕ ਕਿਲੋ ਅਫੀਮ, 30 ਕਿਲੋ ਚੂਰਾ ਪੋਸਤ ਅਤੇ 2500 ਨਸ਼ੀਲੀਆਂ ਗੋਲੀਆਂ ਬਰਾਮਦ ਕਰ ਕੇ ਉਨ੍ਹਾਂ ਖਿਲਾਫ N.D.P.S. ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਭਾਰਤ ਨਾਲ ਘਰੇਲੂ ਲੜੀ ਖੇਡਣ ਲਈ ਦੱਖਣੀ ਅਫ਼ਰੀਕਾ ਬੋਰਡ ਨੇ ਕੀਤਾ ਟੀਮ ਦਾ ਐਲਾਨ, ਵੱਡੇ ਖਿਡਾਰੀ ਹੋਏ ਬਾਹਰ
ਜਾਣਕਰੀ ਦਿੰਦੇ ਹੋਏ ਡੀ.ਐਸ.ਪੀ. ਬੂਟਾ ਸਿੰਘ ਨੇ ਦੱਸਿਆ ਕਿ ਗੁਪਤ ਜਾਣਕਾਰੀ ਮਿਲਣ 'ਤੇ ਸੀ.ਆਈ.ਏ. ਫਰੀਦਕੋਟ ਦੀ ਟੀਮ ਵੱਲੋਂ ਸਪੈਸ਼ਲ ਨਾਕੇਬੰਦੀ ਦੌਰਾਨ ਦੋ ਕਾਰਾਂ ਨੂੰ ਸ਼ੱਕ ਦੇ ਅਧਾਰ 'ਤੇ ਰੋਕਿਆ ਗਿਆ, ਜਿਨ੍ਹਾਂ ਚ ਤਿੰਨ ਵਿਅਕਤੀ ਸਵਾਰ ਸਨ। ਤਲਾਸ਼ੀ ਦੌਰਾਨ ਸਵਿਫਟ ਕਾਰ ਸਵਾਰ ਤੋਂ 2500 ਟਰੋਮੋਡੋਲ ਗੋਲੀਆਂ ਅਤੇ 17 ਕਿਲੋ ਚੂਰਾ ਪੋਸਤ ਭੁੱਕੀ ਬਰਾਮਦ ਕੀਤੀ ਗਈ, ਜਦਕਿ ਰਿਟਜ਼ ਕਾਰ ਸਵਾਰ ਤੋਂ 13 ਕਿਲੋ ਚੂਰਾ ਪੋਸਤ ਭੁੱਕੀ ਅਤੇ ਇੱਕ ਕਿਲੋ ਅਫੀਮ ਬਰਾਮਦ ਕਰ ਉਨ੍ਹਾਂ ਖਿਲਾਫ NDPS ਐਂਕਟ ਤਹਿਤ ਮਾਮਲਾ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਤਿੰਨੇ ਮੁਲਜ਼ਮ ਰਾਜਸਥਾਨ ਤੋਂ ਨਸ਼ਾ ਲਿਆ ਕੇ ਅੱਗੇ ਪਿੰਡਾਂ ਚ ਪ੍ਰਚੂਨ ਤੌਰ 'ਤੇ ਸਪਲਾਈ ਕਰਦੇ ਸਨ।
ਇਹ ਵੀ ਪੜ੍ਹੋ- ਰੋਹਿਤ, ਕੋਹਲੀ ਤੇ ਬੁਮਰਾਹ ਤੋਂ ਬਗੈਰ ਹੀ ਦੱਖਣੀ ਅਫਰੀਕਾ ਲਈ ਰਵਾਨਾ ਹੋਈ ਭਾਰਤੀ ਟੀਮ, 10 ਨੂੰ ਖੇਡੇਗੀ ਪਹਿਲਾ ਟੀ-20i
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8