ਭਿਆਨਕ ਸੜਕ ਹਾਦਸੇ ਦੌਰਾਨ ਨਾਬਾਲਗ ਦੀ ਮੌਤ

05/14/2020 8:17:52 PM

ਈਸੜੂ, (ਬੈਨੀਪਾਲ)— ਵੀਰਵਾਰ ਬਾਅਦ ਦੁਪਿਹਰ ਕੋਹੇਨੂਰ ਪੈਲੇਸ ਈਸੜੂ ਨੇੜੇ ਵਾਪਰੇ ਸੜਕ ਹਾਦਸੇ ਦੌਰਾਨ ਇਕ ਬੱਚੇ ਸਮੇਤ ਤਿੰਨ ਵਿਅਕਤੀ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਚੌਕੀ ਇੰਚਾਰਜ ਈਸੜੂ ਸੁਖਵਿੰਦਰ ਪਾਲ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਸਿਵਲ ਹਸਪਤਾਲ ਖੰਨਾ ਵਿਖੇ ਪਹੁੰਚਾਇਆ। ਜਾਣਕਾਰੀ ਅਨੁਸਾਰ ਪਿੰਡ ਲਸੋਈ ਵਾਸੀ ਕਿਰਨਪ੍ਰੀਤ ਸਿੰਘ ਪੁੱਤਰ ਗੁਰਦਿਆਲ ਸਿੰਘ, ਗੁਰਸੰਗਤ ਸਿੰਘ ਪੁੱਤਰ ਕਰਤਾਰ ਸਿੰਘ ਅਤੇ ਗੁਰਮਨ ਸਿੰਘ ਪੁੱਤਰ ਕਿਰਨਪ੍ਰੀਤ ਸਿੰਘ ਆਪਣੀ ਕਾਰ ਰਾਹੀਂ ਖੰਨਾ ਵੱਲ ਨੂੰ ਆ ਰਹੇ ਸਨ ਅਤੇ ਸਾਹਮਣੇ ਤੋਂ ਆ ਰਹੀ ਇਕ ਕਾਰ, ਜਿਸ ਨੂੰ ਸੁਖਵਿੰਦਰ ਸਿੰਘ ਪੁੱਤਰ ਹਰੀ ਸਿੰਘ ਵਾਸੀ ਪਿੰਡ ਰੈਲੋਂ (ਬਸੀ ਪਠਾਣਾਂ) ਚਲਾ ਰਿਹਾ ਸੀ ਨਾਲ ਸਿੱਧੀ ਟੱਕਰ ਹੋ ਗਈ। ਮਾਰੂਤੀ ਕਾਰ 'ਚ ਸਵਾਰ ਤਿੰਨ ਵਿਅਕਤੀ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਜਿਨ੍ਹਾਂ 'ਚੋ ਲਗਭਗ 13 ਸਾਲਾ ਗੁਰਮਨ ਸਿੰਘ ਪੁੱਤਰ ਕਿਰਨਪ੍ਰੀਤ ਸਿੰਘ ਜੋ ਕਿ ਗੰਭੀਰ ਜ਼ਖਮੀ ਸੀ, ਹਸਪਤਾਲ 'ਚ ਜਾ ਕੇ ਜ਼ਖਮਾਂ ਦੀ ਤਾਬ ਨਾ ਝੱਲਦਾ ਹੋਇਆ ਦਮ ਤੋੜ ਗਿਆ। ਜਦਕਿ ਬਾਕੀ ਦੋ ਜ਼ਖਮੀਆਂ ਨੂੰ ਅੱਗੇ ਰੈਫਰ ਕਰ ਦਿੱਤਾ।
 


KamalJeet Singh

Content Editor

Related News