ਸਾਡੀਆਂ ਕਾਨਫਰੰਸਾਂ ਕੈਪਟਨ ਵੀ ਰੱਦ ਨਹੀਂ ਕਰਵਾ ਸਕਦਾ: ਮਾਨ

Tuesday, Jan 08, 2019 - 12:26 PM (IST)

ਸਾਡੀਆਂ ਕਾਨਫਰੰਸਾਂ ਕੈਪਟਨ ਵੀ ਰੱਦ ਨਹੀਂ ਕਰਵਾ ਸਕਦਾ: ਮਾਨ

ਫਤਿਹਗੜ੍ਹ ਸਾਹਿਬ (ਜਗਦੇਵ)—ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸਿਆਸੀ ਪਾਰਟੀਆਂ ਨੂੰ ਮਾਘੀ ਦੇ ਮੌਕੇ ਕੀਤੀਆਂ ਜਾਣ ਵਾਲੀਆਂ ਸਿਆਸੀ ਕਾਨਫੰਰਸਾਂ ਨੂੰ ਰੱਦ ਕਰ ਦੇਣ ਸਬੰਧੀ ਦਿੱਤੇ ਬਿਆਨ 'ਤੇ ਆਪਣਾ ਪ੍ਰਤੀਕਰਮ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਅਸੀਂ  ਕੌਮੀ ਸੰਘਰਸ਼ 'ਚ ਸਹਿਯੋਗ ਪ੍ਰਾਪਤ ਕਰਨ ਲਈ ਕੌਮੀ ਦਿਹਾੜਿਆਂ 'ਤੇ ਅਡੋਲ ਮੀਰੀ-ਪੀਰੀ ਦੀ ਸੋਚ 'ਤੇ ਅਧਾਰਿਤ ਆਪਣੀਆਂ ਕੌਮੀ ਕਾਨਫਰੰਸਾਂ ਕਰਦੇ ਆ ਰਹੇ ਹਾਂ ਤੇ ਕਰਦੇ ਰਹਾਂਗੇ। ਉਨ੍ਹਾਂ ਕਿਹਾ ਕਿ ਕੋਈ ਵੀ ਤਾਕਤ ਸਾਨੂੰ ਆਪਣੀ ਅਗਲੀ ਰਣਨੀਤੀ ਘੜਣ ਜਾਂ ਆਜ਼ਾਦੀ ਦੇ ਸੰਘਰਸ਼ ਨੂੰ ਅੱਗੇ ਲੈ ਕੇ ਜਾਣ ਤੋਂ ਨਹੀਂ ਰੋਕ ਸਕਦੀ। ਫਿਰ ਮੁੱਖ ਮੰਤਰੀ ਪੰਜਾਬ ਕਾਂਗਰਸ ਪਾਰਟੀ ਦੇ ਹਨ, ਜਿਸ ਪਾਰਟੀ ਨੇ ਬੀਤੇ ਸਮੇਂ 'ਚ ਸਿੱਖ ਕੌਮ 'ਤੇ ਵੱਡੇ ਜਬਰ-ਜ਼ੁਲਮ ਤੇ ਕਤਲੇਆਮ ਕੀਤਾ ਹੈ।  ਸਾਡੀਆਂ ਇਤਿਹਾਸਕ ਕਾਨਫਰੰਸਾਂ ਨੂੰ ਰੱਦ ਕਰਨ ਦੀ ਗੱਲ ਕਹਿਣ ਦਾ ਜਾਂ ਸਲਾਹ ਦੇਣ ਦਾ ਇਨਾਂ ਨੂੰ ਕੋਈ ਹੱਕ ਨਹੀਂ  ਹੈ। 

ਉਨ੍ਹਾਂ ਕਿਹਾ  ਕਿ ਸਾਰੇ ਮਸਲਿਆਂ ਤੋਂ ਸਿੱਖ ਕੌਮ ਨੂੰ ਜਾਣੂ ਕਰਵਾਉਣ ਲਈ ਸ਼੍ਰੋਮਣੀ ਅਕਾਲੀ ਦਲ (ਅ) ਮਾਘੀ ਦੇ ਮਹਾਨ ਦਿਹਾੜੇ ਮਿਤੀ 14 ਜਨਵਰੀ ਨੂੰ ਮਲੋਟ ਰੋਡ ਮੁਕਤਸਰ, ਡੇਰਾ ਮਸਤਾਨ ਸਿੰਘ ਵਿਖੇ ਕੌਮੀ ਕਾਨਫਰੰਸ ਕਰ ਰਿਹਾ ਹੈ, ਜੋ ਕਿ ਸਾਡਾ ਕਾਨੂੰਨੀ, ਇਖ਼ਲਾਕੀ ਤੇ ਸਮਾਜਿਕ ਹੱਕ ਹੈ।  ਮੁੱਖ  ਮੰਤਰੀ ਪੰਜਾਬ ਜਾਂ ਸਤਿਕਾਰ ਕਮੇਟੀਆਂ ਵਰਗੇ ਸੰਗਠਨ ਸਾਡੇ ਇਸ ਮਿਸ਼ਨ 'ਚ ਕੋਈ ਰੁਕਾਵਟ ਨਹੀਂ ਪਾ ਸਕਣਗੇ।


author

Shyna

Content Editor

Related News