''ਡਾਕਟਰ ਸਾਹਿਬ, ਮੇਰੇ ਢਿੱਡ 'ਚ ਦਰਦ ਹੈ'', ਕਹਿ ਕੇ ਡਾਕਟਰ ਦੇ ਕਲੀਨਿਕ ਤੋਂ ਲੁੱਟੇ 45000 ਰੁਪਏ

12/19/2023 10:02:02 PM

ਲੁਧਿਆਣਾ (ਰਾਜ)- ਚੋਰ-ਲੁਟੇਰਿਆਂ ਵੱਲੋਂ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਰੋਜਾਨਾ ਸ਼ਹਿਰ ਵਿੱਚ ਕੋਈ ਨਾ ਕੋਈ ਵਾਰਦਾਤ ਹੋ ਰਹੀ ਹੈ। ਬਹਾਦਰਕੇ ਰੋਡ ’ਤੇ ਇਕ ਕਲੀਨਿਕ ’ਤੇ ਆਏ ਦੋ ਨਕਾਬਪੋਸ਼ ਲੁਟੇਰੇ ਤੇਜ਼ਧਾਰ ਹਥਿਆਰ ਦੀ ਨੋਕ ’ਤੇ ਕੈਸ਼ ਲੁੱਟ ਕੇ ਲੈ ਗਏ। ਡਾਕਟਰ ਨੇ ਇਸ ਸਬੰਧੀ ਥਾਣਾ ਬਸਤੀ ਜੋਧੇਵਾਲ ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ।

ਜਾਣਕਾਰੀ ਦਿੰਦੇ ਹੋਏ ਡਾਕਟਰ ਰਸਿਕ ਨੇ ਦੱਸਿਆ ਕਿ ਬਹਾਦਰਕੇ ਰੋਡ ’ਤੇ ਉਸ ਦਾ ਸ੍ਰੀ ਰਾਮ ਦੇ ਨਾਮ ਨਾਲ ਕਲੀਨਿਕ ਹੈ। ਦੇਰ ਰਾਤ ਉਹ ਕਲੀਨਿਕ ਬੰਦ ਕਰਨ ਦੀ ਤਿਆਰੀ ਕਰ ਰਿਹਾ ਸੀ। ਉਸ ਦੇ ਨਾਲ ਉਸ ਦੀ ਅਸਿਸਟੈਂਟ ਵੀ ਬੈਠੀ ਹੋਈ ਸੀ। ਇਸੇ ਦੌਰਾਨ ਦੋ ਨੌਜਵਾਨ ਕਲੀਨਿਕ ਅੰਦਰ ਆਏ ਜਿਨ੍ਹਾਂ ਨੇ ਪਹਿਲਾਂ ਅੰਦਰ ਆ ਕੇ ਉਸ ਦਾ ਹਾਲਚਾਲ ਪੁੱਛਿਆ ਫਿਰ ਇਕ ਨੌਜਵਾਨ ਨੇ ਕਿਹਾ ਕਿ ਉਸ ਦੇ ਪੇਟ ਵਿੱਚ ਦਰਦ ਹੈ, ਉਸ ਨੂੰ ਲੱਗਾ ਕਿ ਉਕਤ ਨੌਜਵਾਨ ਮਰੀਜ਼ ਹੈ। 

ਇਹ ਵੀ ਪੜ੍ਹੋ- ਪਤਨੀ ਕਰਦੀ ਹੈ ਨਸ਼ਾ, ਉਸ ਦੇ ਨਸ਼ੇ ਦੀ ਪੂਰਤੀ ਲਈ ਜਗਦੀਪ ਬਣ ਗਿਆ ਹੈਰੋਇਨ ਸਮੱਗਲਰ

ਜਦੋਂ ਨੌਜਵਾਨ ਨੂੰ ਚੈੱਕ ਕਰਨ ਲਈ ਬੁਲਾਇਆ ਤਾਂ ਨੌਜਵਾਨਾਂ ਨੇ ਕੈਬਿਨ ਦੀ ਅੰਦਰੋਂ ਕੁੰਡੀ ਲਗਾ ਦਿੱਤੀ। ਫਿਰ ਤੇਜ਼ਧਾਰ ਹਥਿਆਰ ਕੱਢ ਕੇ ਉਨ੍ਹਾਂ ਨੇ ਕਿਹਾ ਕਿ ਜੋ ਕੁਝ ਵੀ ਹੈ ਕੱਢ ਦਿਓ। ਇਸ ਤੋਂ ਬਾਅਦ ਉਸ ਦੇ ਗੱਲੇ ਵਿੱਚ ਪਏ ਕਰੀਬ 45 ਹਜ਼ਾਰ ਰੁਪਏ ਲੁੱਟ ਲਏ। ਮੁਲਜ਼ਮ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਕੈਬਿਨ ਨੂੰ ਬਾਹਰੋਂ ਕੁੰਡੀ ਲਗਾ ਕੇ ਫਰਾਰ ਹੋ ਗਏ।

ਉਨ੍ਹਾਂ ਨੇ ਆਪਣੇ ਲੈਂਡਲਾਈਨ ਫੋਨ ਤੋਂ ਕੋਲ ਹੀ ਸਥਿਤ ਕੈਮਿਸਟ ਵਾਲੇ ਨੂੰ ਫੋਨ ਕੀਤਾ ਤਾਂ ਇਸੇ ਦੌਰਾਨ ਇਕ ਮਰੀਜ਼ ਆ ਗਿਆ। ਜਿਸ ਨੇ ਉਨ੍ਹਾ ਦੇ ਕੈਬਿਨ ਬਾਹਰੋਂ ਖੋਲ੍ਹਿਆ ਤਾਂ ਉਨ੍ਹਾਂ ਨੇ ਇਸ ਦੀ ਜਾਣਕਾਰੀ ਪੁਲਸ ਨੂੰ ਦਿੱਤੀ। ਡਾਕਟਰ ਰਸਿਕ ਦੇ ਮੁਤਾਬਕ ਜੁਲਾਈ ਦੇ ਮਹੀਨੇ ਵਿੱਚ ਵੀ ਉਨ੍ਹਾਂ ਤੋਂ ਪਿਸਤੌਲ ਦੇ ਜ਼ੋਰ ’ਤੇ ਕਾਰਾਬਾਰਾ ਚੌਕ ਵਿਖੇ ਕਿਸੇ ਨੇ ਲੁੱਟਣ ਦਾ ਯਤਨ ਕੀਤਾ ਸੀ ਪਰ ਉਹ ਬਾਈਕ ਲੈ ਕੇ ਭੱਜ ਗਏ ਸਨ। 

ਇਹ ਵੀ ਪੜ੍ਹੋ- ਪਤੀ ਦੇ ਸ਼ਰਾਬ ਪੀਣ ਦੀ ਆਦਤ ਤੋਂ ਤੰਗ ਆ ਕੇ ਪਤਨੀ ਨੇ ਚੁੱਕਿਆ ਖ਼ੌਫ਼ਨਾਕ ਕਦਮ, ਦਿੱਤਾ ਰੂਹ ਕੰਬਾਊ ਵਾਰਦਾਤ ਨੂੰ ਅੰਜਾਮ

ਡਾ.ਰਸਿਕ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਉਹ ਕਲੀਨਿਕ ਬੰਦ ਕਰਕੇ ਆਪਣੀ ਅਸਿਸਟੈਂਟ ਨੂੰ ਉਸ ਦੇ ਘਰ ਛੱਡਣ ਗਏ ਤਾਂ ਉਨ੍ਹਾਂ ਦੀ ਕਾਰ ਦੇ ਪਿੱਛੇ ਦੋ ਕਾਰਾਂ ਲੱਗੀਆਂ ਸਨ। ਉਨ੍ਹਾਂ ਨੂੰ ਸ਼ੱਕ ਸੀ ਕਿ ਸ਼ਾਇਦ ਉਨ੍ਹਾਂ ਦਾ ਕੋਈ ਪਿੱਛਾ ਕਰ ਰਿਹਾ ਹੈ। ਉਨ੍ਹਾਂ ਨੇ ਅਸਿਸਟੈਂਟ ਨੂੰ ਉਸ ਦੇ ਘਰ ਛੱਡਿਆ ਅਤੇ ਘੁਮਾਰ ਮੰਡੀ ਵੱਲ ਨਿਕਲ ਗਏ।

ਐੱਸ.ਐੱਚ.ਓ. ਇੰਸਪੈਕਟਰ ਗੁਰਮੁਖ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦਾ ਅਜੇ ਕੁਝ ਪਤਾ ਨਹੀਂ ਲਗ ਸਕਿਆ। ਪੁਲਸ ਸੀ.ਸੀ.ਟੀ.ਵੀ. ਕੈਮਰੇ ਚੈੱਕ ਕਰ ਰਹੀ ਹੈ। ਜਲਦ ਹੀ ਮੁਲਜ਼ਮਾਂ ਦਾ ਪਤਾ ਲਗਾ ਕੇ ਮਾਮਲਾ ਹੱਲ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ- ਬੇਕਾਬੂ ਹੋ ਕੇ ਛੱਪੜ 'ਚ ਡਿੱਗੀ ਕਾਰ, ਮਾਸੀ-ਭਾਣਜੇ ਦੀ ਹੋਈ ਮੌਤ, 2 ਹੋਰ ਜ਼ਖ਼ਮੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harpreet SIngh

Content Editor

Related News