ਚੰਡੀਗੜ੍ਹ ਵੈਲਫੇਅਰ ਟਰੱਸਟ ਦਾ 15 ਦਿਨਾਂ ਸੇਵਾ ਪਖਵਾੜਾ 17 ਸਤੰਬਰ ਨੂੰ ਮੈਗਾ ਸਿਹਤ ਕੈਂਪ ਨਾਲ ਹੋਵੇਗਾ ਸ਼ੁਰੂ

08/29/2023 6:14:40 PM

ਚੰਡੀਗੜ੍ਹ: ਮਨੁੱਖਤਾ ਦੀ ਨਿਰਸਵਾਰਥ ਸੇਵਾ ਦੀ ਧਾਰਨਾ ਤੋਂ ਸੇਧ ਲੈ ਕੇ ਚੰਡੀਗੜ੍ਹ ਵੈਲਫੇਅਰ ਟਰੱਸਟ (ਸੀਡਬਲਿਊਟੀ) 17 ਸਤੰਬਰ ਤੋਂ 15 ਦਿਨਾਂ 'ਸੇਵਾ ਪਖਵਾੜਾ' ਦਾ ਆਯੋਜਨ ਕਰਨ ਜਾ ਰਿਹਾ ਹੈ। ਇਸ ਸੇਵਾ ਪਖਵਾੜੇ ਦੌਰਾਨ ਬਜ਼ੁਰਗਾਂ, ਔਰਤਾਂ ਅਤੇ ਬੱਚਿਆਂ ਸਮੇਤ ਸਮਾਜ ਦੇ ਸਾਰੇ ਵਰਗਾਂ ਨੂੰ ਕਈ ਤਰ੍ਹਾਂ ਦੀਆਂ ਮੈਡੀਕਲ ਸਹੂਲਤਾਂ ਫ੍ਰੀ ਮੁਹੱਈਆ ਕਰਵਾਈਆ ਜਾਣਗੀਆਂ। ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ 73ਵੇਂ ਜਨਮ ਦਿਨ ਦੇ ਮੌਕੇ 'ਤੇ 17 ਸਤੰਬਰ ਨੂੰ ਅਨਾਜ ਮੰਡੀ, ਸੈਕਟਰ 39, ਚੰਡੀਗੜ੍ਹ ਵਿਖੇ ਇਸ ਮੁਫ਼ਤ ਮੈਗਾ ਮਲਟੀ-ਸਪੈਸ਼ਲਿਟੀ ਸਿਹਤ ਕੈਂਪ ਦੀ ਸ਼ੁਰੂਆਤ ਹੋਵੇਗੀ।

ਸੇਵਾ ਪਖਵਾੜਾ ਦੌਰਾਨ 15 ਦਿਨਾਂ ਦੌਰਾਨ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਕੀਤੀਆਂ ਜਾਣਗੀਆਂ। ਮੁਫ਼ਤ ਮੈਗਾ ਮਲਟੀ-ਸਪੈਸ਼ਲਿਟੀ ਹੈਲਥ 17 ਸਤੰਬਰ ਨੂੰ ਸਵੇਰੇ 9.00 ਵਜੇ ਤੋਂ ਸ਼ਾਮ 5.00 ਵਜੇ ਤੱਕ ਆਯੋਜਿਤ ਕੀਤਾ ਜਾਵੇਗਾ, ਜਿੱਥੇ ਲੋੜਵੰਦ ਮਰੀਜ਼ਾਂ ਨੂੰ ਨਕਲੀ ਅੰਗ ਵੀ ਮੁਫ਼ਤ ਲਗਾਏ ਜਾਣਗੇ । ਇਸ ਉੱਤਮ ਪਹਿਲਕਦਮੀ ਦਾ ਲਾਭ ਲੈਣ ਲਈ ਸਾਰੇ ਭਾਰਤਵਾਸੀਆਂ ਨੂੰ ਖੁੱਲ੍ਹਾ ਸੱਦਾ ਹੈ।ਜ਼ਿਕਰਯੋਗ ਹੈ ਕਿ ਚੰਡੀਗੜ੍ਹ ਵੈਲਫੇਅਰ ਟਰੱਸਟ (CWT) ਅਤੇ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਸਾਂਝੇ ਤੌਰ ‘ਤੇ ਲਗਾਏ ਗਏ ਪਿਛਲੇ ਕੈਂਪਾਂ ਦੌਰਾਨ 2,000 ਤੋਂ ਵੱਧ ਲੋੜਵੰਦ ਪਹਿਲਾਂ ਹੀ ਮੁਫ਼ਤ ਅੰਗਾਂ ਦਾ ਲਾਭ ਲੈ ਚੁੱਕੇ ਹਨ ਪਰ ਇਸ ਸਾਲ ਚੰਡੀਗੜ੍ਹ ਵੈਲਫੇਅਰ ਟਰੱਸਟ (CWT) ਇੱਕ ਦਿਨ ਵਿੱਚ ਨਕਲੀ ਅੰਗਾਂ ਨੂੰ ਫਿੱਟ ਕਰਨ ਲਈ ਇਤਿਹਾਸ ਰਚਣ ਅਤੇ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿੱਚ ਦਰਜ ਕਰਨ ਦਾ ਟੀਚਾ ਰੱਖ ਰਿਹਾ ਹੈ।

ਇਹ ਵੀ ਪੜ੍ਹੋ-  ਕਾਰ ਚਾਲਕ ਦੀ ਗਲਤੀ ਨੇ ਉਜਾੜਿਆ ਪਰਿਵਾਰ, ਸਕੂਟਰੀ ਸਵਾਰ ਔਰਤ ਦੀ ਦਰਦਨਾਕ ਮੌਤ

ਚੰਡੀਗੜ੍ਹ ਵੈਲਫੇਅਰ ਟਰੱਸਟ (CWT) ਦੇ ਸੰਸਥਾਪਕ ਸਤਨਾਮ ਸਿੰਘ ਸੰਧੂ ਜਿੰਨ੍ਹਾਂ ਨੇ ਮੈਗਾ ਹੈਲਥ ਕੈਂਪ ਦੇ ਰਜਿਸਟ੍ਰੇਸ਼ਨ ਪੋਰਟਲ ਦੀ ਸ਼ੁਰੂਆਤ ਕੀਤੀ ਹੈ, ਨੇ ਦੱਸਿਆ ਕਿ ਇਹ ਪੋਰਟਲ ਸਮੂਹ ਭਾਰਤਵਾਸੀਆਂ ਲਈ 16 ਸਤੰਬਰ ਤੱਕ ਓਪਨ ਹੈ। ਹਰ ਲੋੜਵੰਦ ਇਸ ਪੋਰਟਲ ‘ਤੇ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ। ਉਹਨਾਂ ਕਿਹਾ ਕਿ ਅਸੀਂ ਪਹਿਲਾਂ ਹੀ ਚੰਡੀਗੜ੍ਹ ਦੇ ਲੋਕਾਂ ਦੀ ਸੇਵਾ ਕਰਨ ਲਈ ਵਚਨਬੱਧ ਹਾਂ ਅਤੇ ਇਹ ਸੇਵਾ ਪਖਵਾੜਾ ਸਮੂਹ ਦੇਸ਼ਵਾਸੀਆਂ ਦੀ ਸੇਵਾ ਦੀ ਦਿਸ਼ਾ ਵੱਲ ਇੱਕ ਪਹਿਲ ਹੈ। ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਅਸੀਂ ਚੰਡੀਗੜ੍ਹ ਅਤੇ ਇਸ ਦੇ ਨੇੜਲੇ ਖੇਤਰਾਂ ਵਿੱਚ ਆਮ ਲੋਕਾਂ ਨੂੰ ਮੁਫ਼ਤ ਅਤੇ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਦੇ ਰਹੇ ਹਾਂ, ਪਰ ਇਸ ਵਾਰ ਸਮੂਹ ਦੇਸ਼ਵਾਸੀਆਂ ਨੂੰ ਮੁਫ਼ਤ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ ਇੱਕ ਦਿਨ-ਲੰਮੇ ਮੈਗਾ ਮਲਟੀ-ਸਪੈਸ਼ਲਿਟੀ ਸਿਹਤ ਕੈਂਪ ਦਾ ਆਯੋਜਨ ਕਰ ਰਹੇ ਹਾਂ।

ਇਹ ਵੀ ਪੜ੍ਹੋ- ਪੰਜਾਬ ਦੇ ਇਨ੍ਹਾਂ ਸਕੂਲਾਂ 'ਚ 3 ਦਿਨਾਂ ਤੱਕ ਛੁੱਟੀਆਂ ਦਾ ਐਲਾਨ

ਉਨ੍ਹਾਂ ਦੱਸਿਆ ਕਿ 17 ਸਤੰਬਰ ਨੂੰ ਮੁਫ਼ਤ ਮੈਗਾ ਸਿਹਤ ਕੈਂਪ ਤੋਂ ਬਾਅਦ ਸ਼ਹਿਰ 'ਚ ਅਗਲੇ 14 ਦਿਨਾਂ ਤੱਕ ਸਵੱਛਤਾ ਅਭਿਆਨ ਅਤੇ ਫਿਟ ਇੰਡੀਆ ਗਤੀਵਿਧੀਆਂ ਸਮੇਤ ਹੋਰ ਗਤੀਵਿਧੀਆਂ ਦਾ ਆਯੋਜਨ ਕੀਤਾ ਜਾਵੇਗਾ ਅਤੇ ਸੇਵਾ ਪਖਵਾੜਾ 2 ਅਕਤੂਬਰ ਨੂੰ ਗਾਂਧੀ ਜਯੰਤੀ ਵਾਲੇ ਦਿਨ ਸੰਪੰਨ ਹੋਵੇਗਾ। ਸਤਨਾਮ ਸਿੰਘ ਸੰਧੂ ਨੇ ਕਿਹਾ ਇਹ ਮੈਗਾ ਮਲਟੀ-ਸਪੈਸ਼ਲਿਟੀ ਹੈਲਥ ਕੈਂਪ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਜ਼ਨ ਦੇ ਅਨੁਰੂਪ ਹੈ, ਜਿਨ੍ਹਾਂ ਨੇ ਵਿਸ਼ਵ ਸਿਹਤ ਅਤੇ ਤੰਦਰੁਸਤੀ ਲਈ ਵਿਸ਼ਵ ਨੂੰ ‘ਇੱਕ ਧਰਤੀ, ਇੱਕ ਸਿਹਤ’ ਦਾ ਮੰਤਰ ਦਿੱਤਾ ਹੈ। ਪ੍ਰਧਾਨ ਮੰਤਰੀ ਮੋਦੀ ਇੱਕ ਦੂਰਅੰਦੇਸ਼ੀ ਨੇਤਾ ਹਨ ਜੋ ਭਾਰਤ ਵਿੱਚ ਬਹੁਤ ਸਾਰੀਆਂ ਮੋਹਰੀ ਪਹਿਲਕਦਮੀਆਂ ਕਰ ਰਹੇ ਹਨ ਜਿਨ੍ਹਾਂ ਦਾ ਉਦੇਸ਼ ਹੈਲਥਕੇਅਰ ਨੂੰ ਸਾਰਿਆਂ ਲਈ ਪਹੁੰਚਯੋਗ ਅਤੇ ਕਿਫਾਇਤੀ ਬਣਾਉਣਾ ਹੈ। ਮੈਗਾ ਹੈਲਥ ਕੈਂਪ ਸਾਰਿਆਂ ਲਈ ਪਹੁੰਚਯੋਗ ਅਤੇ ਕਿਫਾਇਤੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਭਾਰਤ ਸਰਕਾਰ ਦੇ ਕ੍ਰਾਂਤੀਕਾਰੀ ਦ੍ਰਿਸ਼ਟੀਕੋਣ ਵੱਲ ਸਾਡਾ ਛੋਟਾ ਜਿਹਾ ਯੋਗਦਾਨ ਹੈ।

ਇਹ ਵੀ ਪੜ੍ਹੋ- ਹਸਪਤਾਲ ਦੀ ਵੱਡੀ ਲਾਪ੍ਰਵਾਹੀ, ਡਿਊਟੀਆਂ ਦੇ ਚੱਕਰ ’ਚ ਢਾਈ ਮਹੀਨੇ ਦੇ ਬੱਚੇ ਦੀ ਹੋਈ ਮੌਤ, ਪਰਿਵਾਰ ਦਾ ਰੋ-ਰੋ ਬੁਰਾ ਹਾਲ

ਸਿਹਤ ਕੈਂਪ ਬਾਰੇ ਜਾਣਕਾਰੀ ਦਿੰਦਿਆਂ ਸਤਨਾਮ ਸਿੰਘ ਸੰਧੂ ਨੇ ਦੱਸਿਆ ਕਿ ਮੈਗਾ ਹੈਲਥ ਕੈਂਪ ਦੌਰਾਨ ਵੱਖ-ਵੱਖ ਕਿਸਮਾਂ ਦੇ ਕੈਂਪ ਲਗਾਏ ਜਾਣਗੇ ਜਿਸ ਵਿੱਚ ਕੈਂਸਰ ਸਕਰੀਨਿੰਗ ਕੈਂਪ ਸ਼ਾਮਲ ਹੈ, ਜਿਸ ਵਿੱਚ ਨਾਗਰਿਕਾਂ ਨੂੰ ਵੱਖ-ਵੱਖ ਕਿਸਮਾਂ ਦੇ ਕੈਂਸਰ ਦੀਆਂ ਚੇਤਾਵਨੀਆਂ ਬਾਰੇ ਜਾਣੂ ਕਰਵਾਇਆ ਜਾਵੇਗਾ। ਅਪਾਹਜ ਲੋਕਾਂ ਨੂੰ ਸਾਧਾਰਨ ਜੀਵਨ ਜਿਊਣ ਦੇ ਯੋਗ ਬਣਾਉਣ ਲਈ ਨਕਲੀ ਅੰਗ ਫਿਟਿੰਗ ਕੈਂਪ ਲਗਾਇਆ ਜਾਵੇਗਾ। ਇਸ ਤੋਂ ਇਲਾਵਾ ਬਾਲ ਸਿਹਤ ਸੰਭਾਲ ਕੈਂਪ, ਦੰਦਾਂ ਦਾ ਜਾਂਚ ਕੈਂਪ, ਜਨਰਲ ਮੈਡੀਕਲ ਜਾਂਚ ਕੈਂਪ, ਮਾਨਸਿਕ ਸਿਹਤ ਸਲਾਹ, ਅੱਖਾਂ ਦਾ ਜਾਂਚ ਕੈਂਪ, ਸਿਹਤ ਜਾਂਚ ਕੈਂਪ, ਓਰਥੋਪੈਡਿਕ ਕੈਂਪ, ਚਮੜੀ ਰੋਗਾਂ ਦਾ ਜਾਂਚ ਕੈਂਪ, ਈਐਨਟੀ ਕੈਂਪ, ਆਯੂਰਵੇਦਿਕ ਕੈਂਪ, ਹੋਮਿਓਪੈਥੀ ਕੈਂਪ ਅਤੇ ਗਾਇਨੀਕੋਲੋਜੀ ਕੈਂਪ ਵੀ ਲਗਾਏ ਜਾਣਗੇ।

ਦੱਸਣਯੋਗ ਹੈ ਕਿ ਰੋਟਰੀ ਕਲੱਬ ਚੰਡੀਗੜ੍ਹ ਸੈਂਟਰਲ ਅਤੇ ਰੋਟਰੀ ਕਲੱਬ ਨਿਊ ਕਲਿਆਣ ਮਹਾਰਾਸ਼ਟਰ ਦੇ ਸਹਿਯੋਗ ਨਾਲ ਨਕਲੀ ਲੱਤਾਂ ਵੰਡੀਆਂ ਜਾਣਗੀਆਂ ਅਤੇ ਰੋਟਰੀ ਕਲੱਬ ਚੰਡੀਗੜ੍ਹ ਸੈਂਟਰਲ ਅਤੇ ਰੋਟਰੀ ਕਲੱਬ ਪੂਨਾ ਡਾਊਨਟਾਊਨ ਦੇ ਸਹਿਯੋਗ ਨਾਲ ਨਕਲੀ ਬਾਹਾਂ ਵੰਡੀਆਂ ਜਾਣਗੀਆਂ। ਸਤਨਾਮ ਸਿੰਘ ਸੰਧੂ ਨੇ ਦੇਸ਼ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਅੱਗੇ ਆਉਣ ਅਤੇ ਮੈਗਾ ਕੈਂਪ ਵਿੱਚ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦਾ ਭਰਪੂਰ ਲਾਭ ਉਠਾਉਣ। ਉਨ੍ਹਾਂ ਦੱਸਿਆ ਕਿ ਰਜਿਸਟ੍ਰੇਸ਼ਨ ਵਿੰਡੋ 16 ਸਤੰਬਰ ਤੱਕ ਖੁੱਲ੍ਹੀ ਹੈ। ਰਜਿਸਟ੍ਰੇਸ਼ਨ ਲਈ ਕੋਈ ਫ਼ੀਸ ਅਦਾ ਕਰਨ ਦੀ ਲੋੜ ਨਹੀਂ ਹੈ। ਕੈਂਪ ਵਿੱਚ ਸੀਡਬਲਯੂਟੀ ਦੇ ਵਲੰਟੀਅਰਾਂ ਦੇ ਨਾਲ ਸੈਂਕੜੇ ਡਾਕਟਰ ਅਤੇ ਮੈਡੀਕੋਜ਼ ਮੌਜੂਦ ਹੋਣਗੇ। ਉੱਥੇ ਹੀ ਰੋਟਰੀ ਕਲੱਬ ਚੰਡੀਗੜ੍ਹ ਸੈਂਟਰਲ ਦੇ ਪ੍ਰਧਾਨ ਸੁਨੀਲ ਕਾਂਸਲ ਨੇ ਕਿਹਾ ਕਿ ਮੈਗਾ ਸਿਹਤ ਕੈਂਪ ਲਈ ਰਜਿਸਟ੍ਰੇਸ਼ਨ ਖੋਲ੍ਹ ਦਿੱਤੀ ਗਈ ਹੈ ਜਿੱਥੇ ਲੋੜਵੰਦ ਮਰੀਜ਼ਾਂ ਨੂੰ ਨਕਲੀ ਅੰਗ ਫਿੱਟ ਕੀਤੇ ਜਾਣਗੇ। ਕੈਂਪ ਲਈ ਦੇਸ਼ ਵਾਸੀ ਵੈੱਬਸਾਈਟ www.chandigarhwelfaretrust.com 'ਤੇ ਰਜਿਸਟਰ ਕਰ ਸਕਦੇ ਹਨ। ਸਾਨੂੰ ਆਸ ਹੈ ਕਿ ਵੱਡੀ ਗਿਣਤੀ ਵਿੱਚ ਲੋੜਵੰਦ ਕੈਂਪ ਵਿੱਚ ਆਉਣਗੇ ਅਤੇ ਦਿੱਤੀਆਂ ਜਾਣ ਵਾਲੀਆਂ ਸੁਵਿਧਾਵਾਂ ਦਾ ਲਾਭ ਉਠਾਉਣਗੇ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News