ਸ਼ਿਮਲੇ ਨਾਲੋਂ ਵੀ ਠੰਡਾ ਹੋਇਆ ਚੰਡੀਗੜ੍ਹ, ਜਾਣੋ ਕਿਹੋ ਜਿਹਾ ਰਹੇਗਾ ਆਉਣ ਵਾਲੇ ਦਿਨਾਂ ''ਚ ਮੌਸਮ ਦਾ ਹਾਲ

Wednesday, Jan 10, 2024 - 03:27 AM (IST)

ਸ਼ਿਮਲੇ ਨਾਲੋਂ ਵੀ ਠੰਡਾ ਹੋਇਆ ਚੰਡੀਗੜ੍ਹ, ਜਾਣੋ ਕਿਹੋ ਜਿਹਾ ਰਹੇਗਾ ਆਉਣ ਵਾਲੇ ਦਿਨਾਂ ''ਚ ਮੌਸਮ ਦਾ ਹਾਲ

ਚੰਡੀਗੜ੍ਹ (ਪਾਲ) : ਸਵੇਰੇ ਅਤੇ ਸ਼ਾਮ ਨੂੰ ਪੈ ਰਹੀ ਧੁੰਦ ਕਾਰਨ ਦਿਨ ਦੇ ਤਾਪਮਾਨ ਵਿਚ ਲਗਾਤਾਰ ਗਿਰਾਵਟ ਦੇਖੀ ਜਾ ਰਹੀ ਹੈ। ਦਿਨ ਅਤੇ ਰਾਤ ਦੇ ਨਾਲ ਹੀ ਸ਼ਿਮਲਾ ਅਤੇ ਚੰਡੀਗੜ੍ਹ ਦੇ ਤਾਪਮਾਨ ਵਿਚ ਵਿਚ ਦੋ ਡਿਗਰੀ ਦਾ ਫਰਕ ਹੈ। ਮੰਗਲਵਾਰ ਸ਼ਿਮਲਾ ਦਾ ਦਿਨ ਦਾ ਵੱਧ ਤੋਂ ਵੱਧ ਤਾਪਮਾਨ 12.6 ਡਿਗਰੀ ਦਰਜ ਹੋਇਆ, ਜਦਕਿ ਚੰਡੀਗੜ੍ਹ ਦਾ ਤਾਪਮਾਨ 10 ਡਿਗਰੀ ਸੀ। ਇਸ ਦੇ ਨਾਲ ਹੀ ਸਭ ਤੋਂ ਘੱਟ ਤਾਪਮਾਨ ਦਾ 7 ਸਾਲ ਦਾ ਰਿਕਾਰਡ ਵੀ ਟੁੱਟ ਗਿਆ। ਕੁਝ ਦਿਨਾਂ ਤੋਂ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ ਸ਼ਿਮਲਾ ਤੋਂ ਵੀ ਘੱਟ ਚੱਲ ਰਿਹਾ ਹੈ।

ਚੰਡੀਗੜ੍ਹ ਮੌਸਮ ਕੇਂਦਰ ਦੇ ਅੰਕੜਿਆਂ ਅਨੁਸਾਰ 9 ਸਾਲ ਵਿਚ ਇਹ ਪਹਿਲੀ ਵਾਰ ਹੈ ਕਿ ਜਨਵਰੀ ਵਿਚ ਵੱਧ ਤੋਂ ਵੱਧ ਤਾਪਮਾਨ 10 ਡਿਗਰੀ ਤਕ ਪਹੁੰਚਿਆ ਹੈ। 2015 ਵਿਚ ਜਨਵਰੀ ਵਿਚ ਸਭ ਤੋਂ ਘੱਟ ਤਾਪਮਾਨ 9.9 ਡਿਗਰੀ ਦਰਜ ਕੀਤਾ ਗਿਆ ਸੀ। ਮੌਸਮ ਕੇਂਦਰ ਨੇ ਬੁੱਧਵਾਰ ਲਈ ਓਰੇਂਜ ਅਲਰਟ ਦਿੱਤਾ ਹੈ।

ਇਹ ਵੀ ਪੜ੍ਹੋ- ਮੈਡੀਕਲ ਪ੍ਰੀਖਿਆ ਦੇਣ ਗਈ ਪ੍ਰੀਖਿਆਰਥੀ ਦੀ ਚੈਕਿੰਗ ਦੌਰਾਨ ਜੋ ਹੋਇਆ, ਸਭ ਰਹਿ ਗਏ ਹੈਰਾਨ, ਦੇਖੋ ਵੀਡੀਓ

ਮੰਗਲਵਾਰ ਦਿਨ ਦੇ ਪਾਰੇ ਵਿਚ 6 ਡਿਗਰੀ ਦੀ ਗਿਰਾਵਟ ਦੇ ਨਾਲ ਸੀਜ਼ਨ ਦਾ ਸਭ ਤੋਂ ਠੰਡਾ ਦਿਨ ਰਿਹਾ। ਵੱਧ ਤੋਂ ਵੱਧ ਤਾਪਮਾਨ 10.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਸੀਜ਼ਨ ਦਾ ਹੁਣ ਤਕ ਦਾ ਸਭ ਤੋਂ ਘੱਟ ਤਾਪਮਾਨ ਹੈ। ਬੀਤੀ ਰਾਤ ਘੱਟੋ-ਘੱਟ ਤਾਪਮਾਨ 8.2 ਡਿਗਰੀ ਸੈਲਸੀਅਸ ਸੀ।

ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਦੇ ਡਾਇਰੈਕਟਰ ਏ.ਕੇ. ਸਿੰਘ ਦਾ ਕਹਿਣਾ ਹੈ ਕਿ ਬੁੱਧਵਾਰ ਤੋਂ ਧੁੰਦ ਤੋਂ ਕੁਝ ਰਾਹਤ ਮਿਲਣ ਦੀ ਸੰਭਾਵਨਾ ਹੈ। ਸਵੇਰ ਅਤੇ ਸ਼ਾਮ ਨੂੰ ਹਲਕੀ ਧੁੰਦ ਛਾਈ ਰਹੇਗੀ। ਇਸ ਦੇ ਨਾਲ ਹੀ ਸੰਘਣੀ ਧੁੰਦ ਤੋਂ ਵੀ ਕੁਝ ਰਾਹਤ ਮਿਲੇਗੀ। ਧੁੰਦ ਘੱਟ ਜਾਵੇਗੀ ਅਤੇ ਆਸਮਾਨ ਸਾਫ਼ ਰਹੇਗਾ। ਧੁੱਪ ਕਾਰਨ ਜ਼ਮੀਨ ਗਰਮ ਹੋਵੇਗੀ ਅਤੇ ਵੱਧ ਤੋਂ ਵੱਧ ਤਾਪਮਾਨ ਵਧੇਗਾ। 

ਇਹ ਵੀ ਪੜ੍ਹੋ- ਪੰਜਾਬ ਸਰਕਾਰ ਨੇ ਸ਼ੁਰੂ ਕੀਤੀ 'ਬਿੱਲ ਲਿਆਓ, ਇਨਾਮ ਪਾਓ' ਸਕੀਮ, ਜਾਣੋ ਕੀ ਹੈ ਪੂਰੀ ਯੋਜਨਾ

ਘੱਟੋ-ਘੱਟ ਤਾਪਮਾਨ ਵਿਚ ਅਜੇ ਜ਼ਿਆਦਾ ਗਿਰਾਵਟ ਨਹੀਂ ਆਈ ਹੈ, ਇਹ ਆਮ ਹੈ। ਹੁਣ ਜਦੋਂ ਦਿਨ ਦੇ ਤਾਪਮਾਨ ਵਿਚ ਵਾਧਾ ਹੋਵੇਗਾ ਤਾਂ ਰਾਤ ਦੇ ਤਾਪਮਾਨ ਵਿਚ ਕਮੀ ਆਉਣ ਦੀ ਸੰਭਾਵਨਾ ਹੈ। ਮਤਲਬ ਹੁਣ ਰਾਤ ਦਿਨ ਨਾਲੋਂ ਠੰਡੀ ਹੋਵੇਗੀ। ਠੰਡ ਤੋਂ ਅਜੇ ਕੋਈ ਰਾਹਤ ਨਹੀਂ ਮਿਲੇਗੀ। ਮੀਂਹ ਦੀ ਗੱਲ ਕਰੀਏ ਤਾਂ ਮੰਗਲਵਾਰ ਰਾਤ ਤੋਂ ਬੁੱਧਵਾਰ ਸਵੇਰੇ 8.30 ਵਜੇ ਤਕ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ।

ਅੱਗੇ ਇੰਝ ਰਹੇਗਾ ਮੌਸਮ

-ਬੁੱਧਵਾਰ ਆਸਮਾਨ ਸਾਫ ਰਹੇਗਾ। ਸਵੇਰ ਅਤੇ ਸ਼ਾਮ ਨੂੰ ਧੁੰਦ ਪੈਣ ਦੀ ਸੰਭਾਵਨਾ ਹੈ। ਵੱਧ ਤੋਂ ਵੱਧ ਤਾਪਮਾਨ 12, ਜਦੋਂ ਕਿ ਘੱਟੋ-ਘੱਟ 8 ਡਿਗਰੀ ਰਹਿ ਸਕਦਾ ਹੈ।

-ਵੀਰਵਾਰ ਵੀ ਆਸਮਾਨ ਸਾਫ ਰਹਿਣ ਦੀ ਸੰਭਾਵਨਾ ਹੈ। ਵੱਧ ਤੋਂ ਵੱਧ ਤਾਪਮਾਨ 14, ਜਦੋਂਕਿ ਘੱਟੋ-ਘੱਟ ਤਾਪਮਾਨ 6 ਡਿਗਰੀ ਰਹਿ ਸਕਦਾ ਹੈ।

-ਸ਼ੁੱਕਰਵਾਰ ਹਲਕੇ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। ਵੱਧ ਤੋਂ ਵੱਧ ਤਾਪਮਾਨ 15, ਜਦੋਂਕਿ ਘੱਟੋ-ਘੱਟ 6 ਡਿਗਰੀ ਰਹਿ ਸਕਦਾ ਹੈ।       

ਇਹ ਵੀ ਪੜ੍ਹੋ- ਪਤੰਗਬਾਜ਼ੀ ਲਈ ਲੋਕ ਚਾਈਨਾ ਡੋਰ ਤੋਂ ਕਰਨ ਲੱਗੇ ਤੌਬਾ, ਹੱਥ ਨਾਲ ਸੂਤੀ ਮਾਂਝੇ ਦੀ ਡੋਰ ਵੱਲ ਵਧਿਆ ਰੁਝਾਨ

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 

 

 


author

Harpreet SIngh

Content Editor

Related News