ਚੰਡੀਗੜ੍ਹ ਕਾਂਗਰਸ ’ਚ ਉਥਲ-ਪੁਥਲ ਜਾਰੀ, ਦੋ ਬਲਾਕ ਪ੍ਰਧਾਨਾਂ ਨੇ ਦਿੱਤਾ ਅਸਤੀਫ਼ਾ

04/03/2022 11:10:26 AM

ਚੰਡੀਗੜ੍ਹ (ਰਾਏ) : ਚੰਡੀਗੜ੍ਹ ਕਾਂਗਰਸ ਵਿਚ ਉਥਲ-ਪੁਥਲ ਜਾਰੀ ਹੈ। ਪਾਰਟੀ ਦੇ ਦੋ ਬਲਾਕ ਪ੍ਰਧਾਨਾਂ ਨੇ ਪਾਰਟੀ ਦੀ ਮੁੱਢਲੀ ਮੈਂਬਰੀ ਤੋਂ ਅਸਤੀਫ਼ੇ ਦੇ ਦਿੱਤੇ ਹਨ। ਜਿਨ੍ਹਾਂ ਨੇ ਅਸਤੀਫ਼ਾ ਦਿੱਤਾ, ਉਨ੍ਹਾਂ ਵਿਚ ਬਲਾਕ ਨੰਬਰ-10 ਤੋਂ ਹਰੀਸ਼ ਛਾਬੜਾ ਅਤੇ ਬਲਾਕ ਨੰਬਰ-11 ਤੋਂ ਨਰਿੰਂਦਰ ਸਿੰਘ ਰਿੰਕੂ ਸ਼ਾਮਲ ਹਨ। ਉਨ੍ਹਾਂ ਨੇ ਕੌਮੀ ਪ੍ਰਧਾਨ ਸੋਨੀਆ ਗਾਂਧੀ ਨੂੰ ਆਪਣਾ ਅਸਤੀਫ਼ਾ ਭੇਜਿਆ ਹੈ।

ਇਹ ਵੀ ਪੜ੍ਹੋ : ਕੁੱਤੇ ਨੂੰ ਲੈ ਕੇ ਹੋਏ ਝਗੜੇ ਨੇ ਧਾਰਿਆ ਭਿਆਨਕ ਰੂਪ, ਇਕ ਵਿਅਕਤੀ ਦੀ ਮੌਤ

ਅਸਤੀਫ਼ੇ ਦੇ ਪੱਤਰ ਦੀ ਕਾਪੀ ਪ੍ਰਦੇਸ਼ ਪ੍ਰਧਾਨ ਸੁਭਾਸ਼ ਚਾਵਲਾ ਨੂੰ ਵੀ ਭੇਜੀ ਗਈ ਹੈ। ਹਾਲਾਂਕਿ ਅਸਤੀਫ਼ੇ ਦੀ ਅਸਲ ਵਜ੍ਹਾ ਨਹੀਂ ਦੱਸੀ ਗਈ ਹੈ ਪਰ ਦੋ ਬਲਾਕ ਪ੍ਰਧਾਨਾਂ ਦੇ ਅਸਤੀਫ਼ੇ ਸਵਾਲ ਖੜ੍ਹਾ ਕਰ ਰਹੇ ਹਨ। ਉੱਥੇ ਹੀ ਐਤਵਾਰ ਪਾਰਟੀ ਦਫ਼ਤਰ ਵਿਚ ਪਾਣੀ ਦੇ ਵਧੇ ਹੋਏ ਟੈਰਿਫ ਖਿਲਾਫ਼ ਅੱਗੇ ਦੀ ਰਣਨੀਤੀ ਤਿਆਰ ਕਰਨ ਤੋਂ ਲੈ ਕੇ ਅਤੇ ਪਾਰਟੀ ਦੇ ਤਾਜ਼ਾ ਘਟਨਾਕ੍ਰਮ ’ਤੇ ਬੈਠਕ ਹੋਣ ਦੀ ਸੰਭਾਵਨਾ ਹੈ। ਬੈਠਕ ਵਿਚ ਸੀਨੀਅਰ ਅਾਗੂਆਂ ਦੇ ਵੀ ਸ਼ਿਰਕਤ ਕੀਤੇ ਜਾਣ ਦੀ ਉਮੀਦ ਹੈ। ਪਾਰਟੀ ਦੇ ਅੰਦਰ ਇਕਜੁੱਟਤਾ ਦੀ ਘਾਟ ਹਾਲੀਆ ਨਿਗਮ ਸਦਨ ਦੀ ਬੈਠਕ ਦੌਰਾਨ ਦੇਖਣ ਨੂੰ ਮਿਲੀ। ਜਦੋਂ ਮਤੇ ਚਰਚਾ ਅਤੇ ਮਨਜ਼ੂਰੀ ਲਈ ਸਾਹਮਣੇ ਲਿਆਂਦੇ ਗਏ ਤਾਂ ਵੋਟਿੰਗ ਦੇ ਸਮੇਂ ਕਾਂਗਰਸ ਦੇ 7 ਕੌਂਸਲਰਾਂ ਦੇ ਕਈ ਮੌਕਿਆਂ ’ਤੇ ਮੱਤਭੇਦ ਸਾਹਮਣੇ ਆਏ ਸਨ।

ਇਹ ਵੀ ਪੜ੍ਹੋ : CM ਭਗਵੰਤ ਮਾਨ ਨੇ ਪੰਜਾਬ ਵਾਸੀਆਂ ਨੂੰ ਚੇਤ ਦੇ ਨਵਰਾਤਿਆਂ ’ਤੇ ਦਿੱਤੀਆਂ ਸ਼ੁੱਭਕਾਮਨਾਵਾਂ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Harnek Seechewal

Content Editor

Related News