ਕੇਂਦਰੀ ਜੇਲ੍ਹ ਇਕ ਵਾਰ ਫਿਰ ਤੋਂ ਸਵਾਲਾਂ ਦੇ ਘੇਰੇ 'ਚ, ਹਵਾਲਾਤੀਆਂ ਨੇ ਕੀਤੀ ਬਰਥ-ਡੇ ਪਾਰਟੀ, ਵੀਡੀਓ ਹੋ ਰਹੀ ਵਾਇਰਲ
Thursday, Jan 04, 2024 - 01:12 AM (IST)
ਲੁਧਿਆਣਾ (ਸਿਆਲ)- ਤਾਜਪੁਰ ਰੋਡ ਸਥਿਤ ਕੇਂਦਰੀ ਜੇਲ੍ਹ ਆਮ ਕਰ ਕੇ ਆਪਣੀਆਂ ਲਾਪ੍ਰਵਾਹੀਆਂ ਅਤੇ ਕੈਦੀਆਂ ਦੀਆਂ ਮਨਮਰਜ਼ੀਆਂ ਲਈ ਚਰਚਾ ’ਚ ਰਹਿੰਦੀ ਹੈ। ਇਸੇ ਦੌਰਾਨ ਸਾਹਮਣੇ ਆਈ ਇਕ ਵੀਡੀਓ ਜੋ ਵਾਇਰਲ ਹੋ ਰਹੀ ਹੈ, ਉਸ ਵਿਚ ਜੇਲ੍ਹ ਦੇ ਬੈਰਕ ’ਚ ਬੈਠੇ ਕੈਦੀ ਹੈਪੀ ਬਰਥ-ਡੇ ਕਹਿੰਦੇ ਦਿਸ ਰਹੇ ਹਨ ਅਤੇ ਗਿਲਾਸ ਟਕਰਾ ਕੇ ਚੀਅਰਸ ਕਰਦੇ ਵੀ ਦਿਖਾਈ ਦੇ ਰਹੇ ਹਨ।
ਕੇਂਦਰੀ ਜੇਲ ਤੋਂ ਇਸ ਤਰ੍ਹਾਂ ਦੀਆਂ ਪਾਰਟੀਆਂ ਦੀ ਵੀਡੀਓ ਵਾਇਰਲ ਹੋ ਰਹੀ ਹੈ। ਜੇਕਰ ਵੀਡੀਓ ਵਾਇਰਲ ਹੋਈ ਤਾਂ ਸ਼ੇਅਰ ਵੀ ਇੰਟਰਨੈੱਟ ਤੋਂ ਹੋਈ ਹੈ, ਜੋ ਜੇਲ੍ਹ ਵਿਚ ਹੀ ਕਿਸੇ ਹਵਾਲਾਤੀ ਕੋਲ ਚਲਦਾ ਹੋ ਸਕਦਾ ਹੈ। ਵੀਡੀਓ ਦੇਖ ਕੇ ਪਤਾ ਲਗਦਾ ਹੈ ਕਿ ਇਸ ਨੂੰ ਜੇਲ੍ਹ ਦੀ ਇਕ ਬੈਰਕ ’ਚ ਹੀ ਬਣਾਇਆ ਗਿਆ ਹੈ ਅਤੇ ਇਸ ਦੇ ਵਾਇਰਲ ਹੋਣ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਵੀ ਸੋਚ ’ਚ ਪੈ ਗਿਆ ਕਿ ਇਸ ’ਤੇ ਰੋਕ ਕਿਵੇਂ ਲੱਗੇਗੀ। ਇਸ ਤਰ੍ਹਾਂ ਦੇ ਹਾਲਾਤ ਦੇਖ ਕੇ ਸੁਰੱਖਿਆ ਏਜੰਸੀਆਂ ਵੀ ਬੇਵੱਸ ਦਿਸ ਰਹੀਆਂ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਜੇਲ੍ਹ ਦੇ ਅਧਿਕਾਰੀ ਅਜਿਹੇ ਮੁਲਜ਼ਮਾਂ ਤੱਕ ਕਿੰਨੀ ਜਲਦੀ ਪੁੱਜਦੇ ਹਨ, ਜੋ ਜੇਲ੍ਹ ’ਚ ਵੀ ਪਾਰਟੀਆਂ ਹੋਣ ਦੀਆਂ ਵੀਡੀਓ ਬਣਾ ਰਹੇ ਹਨ।
ਇਹ ਵੀ ਪੜ੍ਹੋ- PSEB ਨੇ ਜਾਰੀ ਕੀਤੀ 5ਵੀਂ, 8ਵੀਂ, 10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਦੀ ਡੇਟਸ਼ੀਟ
ਜੇਲ ’ਚ ਕੈਦੀ ਅਤੇ ਹਵਾਲਾਤੀ ਕਿਸ ਤਰ੍ਹਾਂ ਆਰਾਮ ਦੀ ਜ਼ਿੰਦਗੀ ਬਤੀਤ ਕਰ ਰਹੇ ਹਨ, ਇਸ ਦੀ ਇਕ ਉਦਾਹਰਣ ਵਾਇਰਲ ਹੋਈ ਉਕਤ ਵੀਡੀਓ ’ਚ ਦੇਖਣ ਨੂੰ ਮਿਲੀ ਹੈ। ਸੈਂਟ੍ਰਲ ਜੇਲ ਇਕ ਵਾਰ ਫਿਰ ਸੁਰਖੀਆਂ ’ਚ ਆ ਗਈ ਹੈ, ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਸ ਵੀ ਹਰਕਤ ’ਚ ਆ ਗਈ ਹੈ।
ਜੇਲ੍ਹ ਦੇ ਡਿਪਟੀ ਸੁਪਰਡੈਂਟ ਬਲਬੀਰ ਸਿੰਘ ਨੇ ਕਿਹਾ ਕਿ ਜੇਲ੍ਹ ਤੋਂ ਵਾਇਰਲ ਵੀਡੀਓ ਜੋ ਕਿ ਬਰਥ-ਡੇ ਪਾਰਟੀ ਦੀ ਹੈ, ਵਿਚ ਹਵਾਲਾਤੀ ਜਸ਼ਨ ਮਨਾ ਰਹੇ ਸਨ। ਜਦੋਂ ਸੂਚਨਾ ਮਿਲੀ ਤਾਂ ਅਧਿਕਾਰੀ ਮੌਕੇ ’ਤੇ ਗਏ ਤਾਂ ਜਿਸ ਕੈਦੀ ਦੀ ਬਰਥ-ਡੇ ਪਾਰਟੀ ਦਾ ਜਸ਼ਨ ਮਨਾਇਆ ਜਾ ਰਿਹਾ ਸੀ ਅਤੇ ਜਿਸ ਮੋਬਾਈਲ ਤੋਂ ਵੀਡੀਓ ਬਣਾਈ ਗਈ ਸੀ, ਉਸ ਮੋਬਾਈਲ ਨੂੰ ਕੈਦੀ ਨੇ ਤੋੜ ਦਿੱਤਾ। ਕਾਰਵਾਈ ਲਈ ਮਾਮਲਾ ਪੁਲਸ ਨੂੰ ਭੇਜ ਦਿੱਤਾ ਗਿਆ ਹੈ। ਬਾਕੀ ਹੋਰ ਕੈਦੀਆਂ ’ਤੇ ਜੇਲ ਮੈਨੁਅਲ ਮੁਤਾਬਕ ਕਾਰਵਾਈ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- 80 ਸਾਲਾ ਬਜ਼ੁਰਗ ਨਾਲ ਹੋ ਗਈ ਜੱਗੋਂ ਤੇਰ੍ਹਵੀਂ, ਅਨੋਖੇ ਢੰਗ ਨਾਲ ਬਣਿਆ ਠੱਗੀ ਦਾ ਸ਼ਿਕਾਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8