ਕੇਂਦਰੀ ਜੇਲ੍ਹ ਦੀ ਸੁਰੱਖਿਆ ’ਚ ਸੰਨ੍ਹ, ਬਰਾਮਦ ਹੋਈਆਂ 1100 ਨਸ਼ੀਲੀਆਂ ਗੋਲੀਆਂ ਤੇ ਤੰਬਾਕੂ
Friday, Jun 09, 2023 - 05:22 PM (IST)

ਲੁਧਿਆਣਾ (ਸਿਆਲ) : ਸੈਂਟ੍ਰਲ ਜੇਲ੍ਹ ਦੀ ਸੁਰੱਖਿਆ ਕਾਰਜਪ੍ਰਣਾਲੀ ਲਗਾਤਾਰ ਸ਼ੱਕ ਦੇ ਘੇਰੇ ਵਿਚ ਆ ਰਹੀ ਹੈ ਅਤੇ ਸੁਰੱਖਿਆ ਵਿਚ ਸੰਨ੍ਹ ਲਗਾਉਂਦੇ ਹੋਏ ਚੈਕਿੰਗ ਦੌਰਾਨ 1100 ਸੰਤਰੀ ਰੰਗ ਦੀਆਂ ਨਸ਼ੀਲੀਆਂ ਗੋਲੀਆਂ, 250 ਗ੍ਰਾਮ ਤੰਬਾਕੂ ਬਰਾਮਦ ਹੋਣ ’ਤੇ ਪੁਲਸ ਨੇ ਸਹਾਇਕ ਸੁਪਰਡੈਂਟ ਦੀ ਸ਼ਿਕਾਇਤ ’ਤੇ ਅਣਪਛਾਤੇ ਖ਼ਿਲਾਫ 42,45 ਪ੍ਰਿਜ਼ਨ ਐਕਟ ਦਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜੇਲ੍ਹ ਵਿਚ ਬੰਦੀਆਂ ਤੋਂ ਲਗਾਤਾਰ ਮੋਬਾਇਲ, ਨਸ਼ੀਲੇ ਪਦਾਰਥ ਅਤੇ ਹੋਰ ਤਰ੍ਹਾਂ ਦੇ ਪਾਬੰਦੀਸ਼ੁਦਾ ਸਾਮਾਨ ਦੀ ਬਰਾਮਦਗੀ ਨੇ ਸੁਰੱਖਿਆ ਦੇ ਠੋਸ ਪ੍ਰਬੰਧਾਂ ਨੂੰ ਸਵਾਲਾਂ ਦੇ ਕਟਹਿਰੇ ਵਿਚ ਖੜ੍ਹਾ ਕਰ ਦਿੱਤਾ ਹੈ। ਬਾਵਜੂਦ ਇਸ ਦੇ ਜੇਲ੍ਹ ਪ੍ਰਸ਼ਾਸਨ ਆਪਣਾ ਪੱਲਾ ਝਾੜ ਲੈਂਦਾ ਹੈ ਅਤੇ ਉਨ੍ਹਾਂ ਕਾਲੀਆਂ ਭੇਡਾਂ ਦੀ ਸੁਰੱਖਿਆ ਦੀਆਂ ਵੀ ਚਰਚਾਵਾਂ ਆਮ ਕਰਕੇ ਹੁੰਦੀਆਂ ਰਹਿੰਦੀਆਂ ਹਨ ਜੋ ਇਸ ਤਰ੍ਹਾਂ ਦਾ ਮਨਾਹੀਯੋਗ ਸਾਮਾਨ ਬੰਦੀਆਂ ਤੱਕ ਪਹੁੰਚਾਉਣ ਵਿਚ ਹਥਕੰਡੇ ਅਪਣਾਉਂਦੀਆਂ ਹਨ।