ਕੇਂਦਰੀ ਜੇਲ ’ਚ ਵੱਡੀ ਵਾਰਦਾਤ, ਤੇਜ਼ਧਾਰ ਹਥਿਆਰ ਨਾਲ ਕੀਤਾ ਹਮਲਾ

Tuesday, Sep 30, 2025 - 12:30 PM (IST)

ਕੇਂਦਰੀ ਜੇਲ ’ਚ ਵੱਡੀ ਵਾਰਦਾਤ, ਤੇਜ਼ਧਾਰ ਹਥਿਆਰ ਨਾਲ ਕੀਤਾ ਹਮਲਾ

ਪਟਿਆਲਾ (ਬਲਜਿੰਦਰ) : ਥਾਣਾ ਤ੍ਰਿਪੜੀ ਪੁਲਸ ਨੇ ਕੇਂਦਰੀ ਜੇਲ ’ਚ ਬੰਦ ਹਵਾਲਾਤੀ ਖਿਲਾਫ ਦੂਜੇ ਹਵਾਲਾਤੀ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦੇ ਦੋਸ਼ ’ਚ ਕੇਸ ਦਰਜ ਕੀਤਾ ਹੈ। ਪੁਲਸ ਨੇ ਇਸ ਮਾਮਲੇ ’ਚ ਹਵਾਲਾਤੀ ਮਨੀਸ਼ ਪੁੱਤਰ ਮਿਸ਼ਰੀ ਲਾਲ ਵਾਸ ਪਿੰਡ ਮਹਿਜਾਨਪੁਰ ਆਜਮਗੜ੍ਹ ਹਾਲ ਕਿਰਾਏ ਦਾਰ ਪਿੰਡ ਭਬਾਤ ਥਾਣਾ ਜ਼ੀਰਕਪੁਰ ਜ਼ਿਲਾ ਮੋਹਾਲੀ ਹਾਲ ਕੇਂਦਰੀ ਜੇਲ ਪਟਿਆਲਾ ਨੂੰ ਨਾਮਜ਼ਦ ਕੀਤਾ ਹੈ।

ਹਵਾਲਾਤੀ ਗੁਰਪ੍ਰੀਤ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਪਿੰਡ ਨੋਸ਼ਹਿਰਾ ਥਾਣਾ ਸ਼ੰਭੂ ਹਾਲ ਕੇਂਦਰੀ ਜੇਲ ਪਟਿਆਲਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੀ ਕੇਂਦਰੀ ਜੇਲ ’ਚ ਚਾਹ ’ਤੇ ਡਿਊਟੀ ਹਣ ਕਾਰਨ ਉਹ ਭੱਠੀ ’ਤੇ ਗੇੜਾ ਮਾਰਨ ਗਿਆ ਤਾਂ ਭੱਠੀ ’ਚ ਮਨੀਸ਼ ਅਤੇ ਦੀਪ ਬੈਠਾ ਸੀ।

ਸ਼ਿਕਾਇਤਕਰਤਾ ਨੇ ਤਿੱਖੇ ਸੂਏ ਨਾਲ ਵਾਰ ਕੀਤਾ ਅਤੇ ਦੀਪ ਨੇ ਉਸ ਦੀਆਂ ਬਾਹਾਂ ਫੜ ਲਈਆਂ। ਮਨੀਸ਼ ਨੇ ਕੜਛੀ ਨਾਲ ਸ਼ਿਕਾਇਤਕਰਤਾ ’ਤੇ ਵਾਰ ਕੀਤਾ। ਪੁਲਸ ਨੇ ਇਸ ਮਾਮਲੇ ’ਚ ਉਕਤ ਵਿਅਕਤੀ ਖਿਲਾਫ 115(2), 118(1), 126(2), 3(5) ਬੀ. ਐੱਨ. ਐੱਸ. ਤਹਿਤ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Gurminder Singh

Content Editor

Related News