ਸੈਂਟਰਲ ਜੇਲ੍ਹ ’ਚ ਚੈਕਿੰਗ ਦੌਰਾਨ ਹਵਾਲਾਤੀਆਂ ਤੋਂ ਬਰਾਮਦ ਹੋਏ 6 ਮੋਬਾਇਲ

Thursday, May 05, 2022 - 07:55 PM (IST)

ਸੈਂਟਰਲ ਜੇਲ੍ਹ ’ਚ ਚੈਕਿੰਗ ਦੌਰਾਨ ਹਵਾਲਾਤੀਆਂ ਤੋਂ ਬਰਾਮਦ ਹੋਏ 6 ਮੋਬਾਇਲ

ਲੁਧਿਆਣਾ (ਸਿਆਲ) - ਡੀ. ਐੱਸ. ਪੀ. ਸਕਿਓਰਿਟੀ ਦੀ ਅਗਵਾਈ ’ਚ ਅੱਜ ਸੈਂਟਰਲ ਜੇਲ੍ਹ ਦੀਆਂ ਬੈਰਕਾਂ ਦੀ ਅਚਾਨਕ ਚੈਕਿੰਗ ਕੀਤੀ ਗਈ। ਚੈਕਿੰਦ ਦੌਰਾਨ 2 ਹਵਾਲਾਤੀਆਂ ਤੋਂ 1 ਅਤੇ 5 ਹੋਰ ਲਾਵਾਰਿਸ ਮੋਬਾਇਲ ਫੋਲ ਬਰਾਮਦ ਕੀਤੇ ਗਏ। ਜੇਲ੍ਹ ਦੇ ਸਹਾਇਕ ਸੁਪਰਡੈਂਟ ਹਰਮਿੰਦਰ ਸਿੰਘ ਦੀ ਸ਼ਿਕਾਇਤ ’ਤੇ ਪੁਲਸ ਨੇ 6 ਮੋਬਾਇਲ ਬਰਾਮਦ ਹੋਣ ਦਾ ਮਾਮਲਾ ਦਰਜ ਕਰ ਕੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਪੁਲਸ ਜਾਂਚ ਅਧਿਕਾਰੀ ਪਰਮਜੀਤ ਸਿੰਘ ਨੇ ਦੱਸਿਆ ਕਿ ਬਬਲੂ ਕੁਮਾਰ ’ਤੇ ਧਾਰਾ 376 ਅਤੇ ਸਾਹਿਲ ਜਿੰਦਲ ’ਤੇ ਐੱਨ. ਡੀ. ਪੀ. ਐੱਸ. ਐਕਟ ਦਾ ਮਾਮਲਾ ਦਰਜ ਹੋਣ ’ਤੇ ਜੇਲ੍ਹ ’ਚ ਬੰਦ ਹਨ।


author

rajwinder kaur

Content Editor

Related News