ਦਿੱਲੀ ਕਿਸਾਨ ਮੋਰਚੇ ’ਤੇ ਬੈਠੇ ਅੰਤਰਰਾਜੀ ਖਿਡਾਰੀ ਦੀ ਮਾਂ ਨੇ ਰੱਖਿਆ ਮਰਨ ਵਰਤ, ਹਾਲਤ ਗੰਭੀਰ

01/03/2021 3:16:45 PM

ਜ਼ੀਰਕਪੁਰ (ਮੇਸ਼ੀ): ਕੇਂਦਰ ਸਰਕਾਰ ਖ਼ਿਲਾਫ਼ ਕਿਸਾਨ ਸੰਘਰਸ਼ 39ਵੇਂ ਦਿਨ ਵਿੱਚ ਸ਼ਾਮਲ ਹੋਣ ’ਤੇ ਵੀ ਮੋਦੀ  ਸਰਕਾਰ ਕਿਸਾਨੀ ਅੰਦੋਲਨ ਅੱਗੇ ਕੁਝ ਝੁਕਣ ਲੱਗੀ ਹੈ ਪਰ ਕਿਸਾਨੀ ਅੰਦੋਲਨ ਫਿਰ ਵੀ ਦਿਨੋਂ-ਦਿਨ ਤੇਜ਼ ਹੁੰਦਾ ਜਾ ਰਿਹਾ ਹੈ। ਜਿਸ ਵਿੱਚ ਹਰ ਦਿਨ ਨੌਜਵਾਨ, ਬਜ਼ੁਰਗ, ਬੀਬੀਆਂ ਸਮੇਤ ਬੱਚੇ ਹਜ਼ਾਰਾਂ ਦੀ ਗਿਣਤੀ ’ਚ ਪੰਜਾਬ ਤੋਂ ਦਿੱਲੀ ਨੂੰ ਰਵਾਨਾ ਹੋ ਰਹੇ ਹਨ। ਜਿੱਥੇ ਮੋਦੀ ਸਰਕਾਰ ਤੋਂ ਆਪਣੀਆਂ ਕਿਸਾਨ ਪੱਖੀ ਮੰਗਾਂ ਮਨਵਾਉਣ ਲਈ ਕਿਸਾਨ ਜਥੇਬੰਦੀਆਂ ਵਲੋਂ ਲੜੀਵਾਰ ਭੁੱਖ ਹੜਤਾਲ ਵੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਟਿਕਰੀ ਬਾਰਡਰ ’ਤੇ ਜ਼ਹਿਰੀਲੇ ਕੀੜੇ ਦੇ ਕੱਟਣ ਨਾਲ ਇਕ ਹੋਰ ਕਿਸਾਨ ਦੀ ਮੌਤ

ਇਸ ਲੜੀ ਤਹਿਤ ਜ਼ੀਰਕਪੁਰ ਦੇ ਇਕ ਅੰਤਰਰਾਸ਼ਟਰੀ ਖਿਡਾਰੀ ਜਗਤਾਰ ਸਿੰਘ ਵਲੋਂ ਵੀ ਲਗਾਤਾਰ ਕਈ ਦਿਨਾਂ ਤੋਂ ਸਿੰਘੂ ਬਾਰਡਰ ਤੇ ਮਰਨ ਵਰਤ ਰੱਖਿਆ ਹੋਇਆ ਹੈ। ਜਿਸ ਦੇ ਚੱਲਦਿਆਂ ਉਸ ਦੀ ਮਾਤਾ ਭੁਪਿੰਦਰ ਕੌਰ ਆਪਣੇ ਪੁੱਤ ਵਲੋਂ ਜਾਰੀ ਭੁੱਖ ਹੜਤਾਲ ਕਾਰਨ ਖ਼ੁਦ ਪਿਛਲੇ ਕਈ ਦਿਨਾਂ ਤੋਂ ਘਰ ’ਚ ਮਰਨ ਵਰਤ ’ਤੇ ਬੈਠੀ ਹੋਈ ਸੀ। ਜਿਸਦੀ ਹਾਲਤ ਕਾਫੀ ਬਿਗੜਣ ਕਾਰਨ ਜ਼ੀਰਕਪੁਰ ਦੇ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਉਣਾ ਪਿਆ। ਜਿਸ ਕਰਕੇ ਸਬੰਧਿਤ ਡਾਕਟਰਾਂ ਨੇ ਪੁੱਤਰ ਜਗਤਾਰ ਸਿੰਘ ਨੂੰ ਸੰਦੇਸ਼ ਭੇਜਿਆ ਤਾਂ ਆਪਣੀ ਮਾਤਾ ਦਾ ਹਾਲ ਵੇਖਣ ਲਈ ਸਪੈਸ਼ਲ ਦਿੱਲੀ ਤੋਂ ਜ਼ੀਰਕਪੁਰ ਪੁੱਜਿਆ। ਇਸ ਦੌਰਾਨ ਖਿਡਾਰੀ ਜਗਤਾਰ ਸਿੰਘ ਨੇ ਦਿੱਲੀ ਕਿਸਾਨ ਮੋਰਚੇ ਸੰਬੰਧੀ ਦੱਸਿਆ ਕਿ ਉਨ੍ਹਾਂ ਵੱਲੋਂ ਸ਼ਾਂਤਮਈ ਢੰਗ ਨਾਲ ਲਗਾਤਾਰ ਮਰਨ ਵਰਤ ਰੱਖਿਆ ਹੋਇਆ ਹੈ।

ਇਹ ਵੀ ਪੜ੍ਹੋ: 2 ਦਿਨ ਬਾਅਦ ਜੁਆਇਨ ਕਰਨੀ ਸੀ ਸਰਕਾਰੀ ਨੌਕਰੀ, ਪਾਰਟੀ 'ਤੇ ਗਏ ਮੁੰਡੇ ਦੀ ਦਰੱਖਤ ਨਾਲ ਲਟਕਦੀ ਮਿਲੀ ਲਾਸ਼

ਇਹੋ ਉਮੀਦ ’ਚ ਕਿਸਾਨ ਜਥੇਬੰਦੀਆਂ ਸੰਘਰਸ਼ ਕਰ ਰਹੀਆਂ ਹਨ ਕਿ ਕੇਂਦਰ ਸਰਕਾਰ ਮੰਗਾਂ ਨੂੰ ਜਲਦ ਪ੍ਰਵਾਨ ਕਰੇ। ਖਿਡਾਰੀ ਦੀ ਮਾਤਾ ਭੁਪਿੰਦਰ ਕੌਰ ਨੇ ਦੱਸਿਆ ਕਿ ਦਿੱਲੀ ਬਾਰਡਰ ਤੇ ਰੁਲਦੇ ਹੋਏ ਆਪਣੇ ਪੁੱਤਰਾਂ ਕਾਰਨ ਉਨ੍ਹਾਂ ਵੀ ਘਰ ਬੈਠੇ ਹੀ ਭੁੱਖ ਹੜਤਾਲ ਰੱਖੀ ਹੋਈ ਹੈ। ਜਦ ਤਕ ਕੇਂਦਰ ਸਰਕਾਰ ਕਾਲੇ ਕਾਨੂੰਨਾਂ ਨੂੰ ਰੱਦ ਨਹੀ ਕਰਦੀ ਉਹ ਆਪਣੇ ਪੁੱਤਰ ਵਾਂਗ ਮਰਨ ਵਰਤ ਰੱਖੇਗੀ। ਉਹ ਅੱਜ ਹੀ ਅਪਣੇ ਪੁੱਤਰ ਨੂੰ ਮੁੜ ਦਿੱਲੀ ਸੰਘਰਸ਼ ’ਚ ਰਵਾਨਾ ਕਰ ਦੇਣਗੇ ਤਾਂ ਜੋ ਉਨ੍ਹਾਂ ਦੀ ਬਿਮਾਰੀ ਕਾਰਨ ਪੁੱਤਰ ਵੱਲੋਂ ਦਿੱਲੀ ਸੰਘਰਸ਼ ਵਿੱਚ ਕੋਈ ਰੁਕਾਵਟ ਨਾ ਪਵੇ। ਜਦੋਂ ਡਾਕਟਰ ਜੇ.ਬੀ. ਲਾਂਬਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਜਦ ਮਾਤਾ ਜੀ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਉਨ੍ਹਾਂ ਦੀ ਹਾਲਤ ਕਾਫੀ ਗੰਭੀਰ ਸੀ ਪਰ ਜਿਸ ਸਮੇਂ ਤੋਂ ਉਨ੍ਹਾਂ ਨੇ ਆਪਣੇ ਪੁੱਤਰ ਦਾ ਚਿਹਰਾ ਦੇਖਿਆ ਹੈ, ਉਸ ਸਮੇਂ ਤੋਂ ਕੁਝ ਇਨ੍ਹਾਂ ਦੀ ਹਾਲਤ ਵਿੱਚ ਸੁਧਾਰ ਆਇਆ ਹੈ। ਜ਼ੀਰਕਪੁਰ ਪੁੱਜਣ ’ਤੇ ਕਿਸਾਨ ਜਥੇਬੰਦੀਆਂ ਵੱਲੋਂ ਜਗਤਾਰ ਸਿੰਘ ਦਾ ਨਿੱਘਾ ਸਵਾਗਤ ਕੀਤਾ ਗਿਆ। 

ਇਹ ਵੀ ਪੜ੍ਹੋ: ਪਿੰਡ ਧੂਲਕੋਟ ਤੋਂ ਕਿਸਾਨੀ ਸੰਘਰਸ਼ ਲਈ ਪਹੁੰਚੇਗਾ ਸਰੋਂ ਦਾ ਸਾਗ ਅਤੇ ਵੇਸਣ ਦੀਆਂ ਪਿੰਨੀਆਂ


Shyna

Content Editor

Related News