ਕੇਂਦਰ ਵਲੋਂ ਕਣਕ ਦੇ ਘੱਟੋ-ਘੱਟ ਸਮਰਥਨ ਮੁੱਲ ’ਚ ਮਾਮੂਲੀ ਵਾਧਾ ਕਿਸਾਨਾਂ ਨਾਲ ਕੋਝਾ ਮਜ਼ਾਕ : ਵਿਧਾਇਕ ਬਾਂਸਲ

09/22/2020 8:09:27 PM

ਬੁਢਲਾਡਾ,(ਬਾਂਸਲ): ਕੇਂਦਰ ਸਰਕਾਰ ਵੱਲੋਂ ਕਣਕ ਦੇ ਘੱਟੋ ਘੱਟ ਸਮੱਰਥਨ ਮੁੱਲ ਵਿੱਚ ਕੀਤੇ ਕੇਵਲ 50 ਰੁਪਏ ਦੇ ਵਾਧੇ ਨੂੰ ਕਿਸਾਨਾਂ ਨਾਲ ਮਜ਼ਾਕ ਕੀਤਾ ਹੈ । ਇਹ ਸ਼ਬਦ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਨੇ ਕਹੇ। ਉਹਨਾਂ ਆਖਿਆ ਕਿ ਕੇਂਦਰੀ ਸਰਕਾਰ ਤੋਂ ਕਿਸਾਨ ਪਹਿਲਾਂ ਹੀ ਤੰਗ ਹੈ ਕੇਂਦਰ ਵੱਲੋਂ ਖੇਤੀ ਸੋਧ ਬਿੱਲਾਂ ਕਾਰਨ ਬੇਚੈਨ ਹੈ। ਕਿਸਾਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਅੱਲਹੇ ਜ਼ਖ਼ਮਾਂ ਸੁੱਤੇ ਨਮਕ ਦੇ ਨਾਲ ਮਿਰਚਾਂ ਛਿੜਕਣ ਤੋਂ ਇਲਾਵਾ ਕੁਝ ਵੀ ਨਹੀਂ ਕੀਤਾ। ਸਾਰੀਆਂ ਕਿਸਾਨ ਜਥੇਬੰਦੀਆਂ ਅਤੇ ਵਿਰੋਧੀ ਧਿਰਾਂ ਨੂੰ ਕੇਂਦਰੀ ਸਰਕਾਰ ਵਿਰੁੱਧ ਸੰਘਰਸ਼ ਕਰਨਾ ਚਾਹੀਦਾ ਹੈ ਨਹੀਂ ਤਾਂ ਮੋਦੀ ਸਰਕਾਰ ਕਿਸਾਨ ਨੂੰ ਬਰਬਾਦ ਕਰ ਦੇਵੇਗੀ। ਬਾਂਸਲ ਨੇ ਭਾਜਪਾ ਅੰਦਰ ਬੈਠੇ ਕਿਸਾਨ ਨੇਤਾਵਾਂ ਨੂੰ ਅਪੀਲ ਕੀਤੀ ਕਿ ਸਾਰੇ ਕੁਰਸੀਆਂ ਤਿਆਗ ਕੇ ਕਿਸਾਨ ਭਾਈਚਾਰੇ ਦਾ ਸਾਥ ਦੇਣ ਨਹੀਂ ਭਾਜਪਾ ਅਤੇ ਉਦਯੋਗਿਕ ਘਰਾਣਿਆਂ ਦੇ ਪਿੱਠੂ ਅਖਵਾਓਗੇ ਕਿਸਾਨ ਤੁਹਾਨੂੰ ਕਦੇ ਮੁਆਫ ਨਹੀਂ ਕਰੇਗਾ। ਉਨ੍ਹਾ ਕਿਹਾ ਕਿ ਕੇਂਦਰ ਵੱਲੋਂ ਪਾਸ ਕੀਤੇ ਗਏ ਕਿਸਾਨ ਵਿਰੋਧੀ ਕਾਨੂੰਨ ਆਰਡੀਨੈਸ ਨਾਲ ਕਿਰਸਾਨੀ ਅਤੇ ਇਸ ਨਾਲ ਜੁੜੇ ਲੋਕ ਆਰਥਿਕ ਤੌਰ ਤੇ ਪ੍ਰਭਾਵਿਤ ਹੋਣਗੇ ਅਤੇ ਬੇਰੁਜਗਾਰੀ ਚ ਵਾਧਾ ਹੋਵੇਗਾ। 
 


Deepak Kumar

Content Editor

Related News