ਦੋ ਵਿਅਕਤੀਆਂ ਖਿਲਾਫ ਸ਼ਰਾਬ ਬਰਾਮਦ ਕਰਕੇ ਕੀਤੇ ਮਾਮਲੇ ਦਰਜ

Friday, May 22, 2020 - 01:54 PM (IST)

ਦੋ ਵਿਅਕਤੀਆਂ ਖਿਲਾਫ ਸ਼ਰਾਬ ਬਰਾਮਦ ਕਰਕੇ ਕੀਤੇ ਮਾਮਲੇ ਦਰਜ

ਤਪਾ ਮੰਡੀ(ਮੇਸ਼ੀ) — ਐਸ.ਐਸ.ਪੀ. ਸੰਦੀਪ ਗੋਇਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਨਜਾਇਜ਼ ਸ਼ਰਾਬ ਮਾਫੀਆ ਖਿਲਾਫ ਆਰੰਭੀ ਮੁਹਿੰਮ ਨੂੰ ਅੱਗੇ ਵਧਾਊਦਿਆਂ ਅੱਜ ਸਥਾਨਕ ਪੁਲਿਸ ਵੱਲੋਂ ਚੜ੍ਹਦੀ ਸਵੇਰ ਸਮੇਂ ਹੀ ਇਲਾਕੇ ਵਿਚ ਸਰਚ ਅਭਿਆਨ ਚਲਾਇਆ ਗਿਆ। ਜਿਸ ਦੋਰਾਨ ਦੋ ਵੱਖ ਵੱਖ ਵਿਅਕਤੀਆਂ ਤੋਂ ਸ਼ਰਾਬ ਬਰਾਮਦ ਕਰਕੇ ਮਾਮਲੇ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਥਾਣਾ ਤਪਾ ਦੇ ਐਸ.ਐਚ.ਓ. ਨਰਾਇਣ ਸਿੰਘ ਵਿਰਕ ਨੇ ਦੱਸਿਆ ਕਿ ਸਬ ਡਵੀਜ਼ਨ ਦੇ ਪੁਲਸ ਮੁਖੀ ਰਵਿੰਦਰ ਸਿੰਘ ਰੰਧਾਵਾਂ ਦੀ ਯੋਗ ਅਗਵਾਈ ਹੇਠ ਤਪਾ ਅਤੇ ਬਾਹਰਲੀ ਪੁਲਸ ਨੇ ਪੰਜ ਟੀਮਾਂ ਬਣਾਕੇ ਇਲਾਕੇ ਵਿਚ ਪੋਲਟਰੀ ਫਾਰਮ, ਫੈਕਟਰੀਆਂ, ਇਕਾਂਤ ਥਾਂਵਾਂ ਦੀਆਂ ਇਮਾਰਤਾਂ ਆਦਿ 'ਚ ਅਚਾਨਕ ਛਾਪਾਮਾਰੀ ਦੋਰਾਨ ਚੱਪੇ-ਚੱਪੇ ਦੀ ਤਲਾਸ਼ੀ ਕਰਨ ਮੌਕੇ ਸਬੰਧਤ ਵਿਅਕਤੀਆਂ ਤੋਂ ਪੁੱਛ-ਗਿੱਛ ਵੀ ਕੀਤੀ ਗਈ । ਊਨ੍ਹਾਂ ਅੱਗੇ ਦੱਸਿਆ ਇਸ ਮੁਹਿੰਮ ਦਾ ਮਕਸਦ ਤਸਕਰਾਂ ਵੱਲੋਂ ਅਪਣੀ ਨਜਾਇਜ਼ ਸ਼ਰਾਬ ਅਤੇ ਹੋਰ ਨਸ਼ਿਆਂ ਨੂੰ ਛੁਪਾ ਕੇ ਰੱਖਣ ਵਿਚ ਵਰਤੀਆਂ ਜਾਂਦੀਆਂ ਥਾਂਵਾਂ ਨੂੰ ਬੇਨਕਾਬ ਕਰਕੇ ਬਰਾਮਦੀ ਕਰਨਾ ਸੀ। ਇਸ ਤੋਂ ਇਲਾਵਾ ਕੁਝ ਪਿੰਡਾਂ ਵਿਚ ਸ਼ੱਕ ਦੇ ਆਧਾਰ 'ਤੇ ਅਤੇ ਗੁਪਤ ਮੁਖਬਰਾ ਦੀ ਸੂਹ 'ਤੇ ਘਰ ਦੀ ਕੱਢੀ ਦੇਸੀ ਦਾਰੂ ਸਬੰਧੀ ਸੂਚਨਾਵਾਂ ਤਹਿਤ ਵੀ ਕਾਰਵਾਈ ਕੀਤੀ ਗਈ ਹੈ।  ਇਸ ਦੋਰਾਨ ਦੋ ਵਿਅਕਤੀਆਂ ਖਿਲਾਫ ਵੱਖ ਵੱਖ ਮਾਮਲੇ ਵੀ ਸਾਹਮਣੇ ਆਏ ਹਨ। ਜਿਸ ਵਿਚ ਪਿੰਡ ਮਹਿਤਾ ਅਤੇ ਤਾਜੋ ਕਿ ਵਿਖੇ ਕ੍ਰਮਵਾਰ ਦੇਸੀ ਸ਼ਰਾਬ ਦੀਆਂ 9 ਬੋਤਲਾਂ ਅਤੇ ਦੂਜੇ ਵਿਅਕਤੀ ਬਲਵੀਰ ਸਿੰਘ ਬਲਦੇਵ ਸਿੰਘ ਤਾਜੋ ਪਾਸੋਂ ਸ਼ਰਾਬ ਬਰਾਮਦ ਕਰਕੇ ਮਾਮਲੇ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਭਵਿੱਖ ਵਿਚ ਵੀ ਨਸ਼ੇ ਖਿਲਾਫ ਮੁਹਿੰਮ ਜਾਰੀ ਰਹੇਗੀ । ਇਸ ਮੌਕੇ ਸੁਖਜੰਟ ਸਿੰਘ , ਸੁਖਦੇਵ ਸਿੰਘ ਅਤੇ ਹੋਰ ਵੱਡੀ ਗਿਣਤੀ ਵਿਚ ਪੁਲਸ ਮੁਲਾਜ਼ਮ ਹਾਜ਼ਰ ਸਨ।

PunjabKesari


author

Harinder Kaur

Content Editor

Related News