ਕੁੱਟ-ਮਾਰ ਦੇ ਦੋਸ਼ ’ਚ 3 ਖਿਲਾਫ ਕੇਸ ਦਰਜ

Monday, Nov 19, 2018 - 05:14 AM (IST)

ਕੁੱਟ-ਮਾਰ ਦੇ ਦੋਸ਼ ’ਚ 3 ਖਿਲਾਫ ਕੇਸ ਦਰਜ

ਪਟਿਆਲਾ, (ਬਲਜਿੰਦਰ)- ਥਾਣਾ ਲਾਹੌਰੀ ਗੇਟ ਦੀ ਪੁਲਸ ਨੇ ਕੁੱਟ-ਮਾਰ ਦੇ ਦੋਸ਼ ’ਚ  ਜਸਵਿੰਦਰ ਸਿੰਘ ਵਾਸੀ ਢੰਢੋਲੀ ਖੁਰਦ, ਰਜ਼ਾ ਖਾਨ ਪਿੰਡ ਜਾਫਰਪੁਰ ਅਤੇ ਮੰਗਾ ਵਾਸੀ  ਬਖਸ਼ੀਵਾਲਾ  ਵਿਰੁੱਧ ਕੇਸ ਦਰਜ ਕੀਤਾ ਹੈ। 
ਇਸ ਸਬੰਧੀ ਸਤਨਾਮ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ  ਵਜ਼ੀਦਪੁਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਕਤ ਵਿਅਕਤੀ ਨੇ ਉਸ ਦੀ ਫਲਾਈਓਵਰ ਪਟਿਆਲਾ ਕੋਲ ਘੇਰ ਕੇ ਕੁੱਟ-ਮਾਰ ਕੀਤੀ। ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਮੋਟਰਸਾਈਕਲ ਦੀ ਵੀ ਭੰਨ-ਤੋਡ਼ ਕੀਤੀ। ਇਹ ਝਗਡ਼ਾ ਮੋਟਰਸਾਈਕਲ ਨਾਲ ਕਾਰ ਟੱਚ ਹੋਣ ਕਾਰਨ ਹੋਇਆ। 


Related News