ਮਾਮਲਾ ਅਧਿਆਪਕ ਵੱਲੋਂ 10 ਸਾਲਾ ਵਿਦਿਆਰਥੀ ਦੀ ਕੁੱਟਮਾਰ ਦਾ, ਵੀਡੀਓ ਹੋਈ ਵਾਇਰਲ, DC ਨੇ ਦਿੱਤੇ ਜਾਂਚ ਦੇ ਹੁਕਮ

09/22/2023 4:23:46 PM

ਲੁਧਿਆਣਾ (ਵਿੱਕੀ) : ਮੁਸਲਿਮ ਕਾਲੋਨੀ ਦੇ ਬਾਲ ਵਿਕਾਸ ਮਾਡਲ ਸਕੂਲ ’ਚ ਅਧਿਆਪਕ ਵੱਲੋਂ 10 ਸਾਲਾ ਵਿਦਿਆਰਥੀ ਮੁਹੰਮਦ ਮੁਤਰਜ਼ਾ ਦੀ ਬੇਰਹਿਮੀ ਨਾਲ ਡੰਡਿਆਂ ਨਾਲ ਕੀਤੀ ਗਈ ਕੁੱਟ-ਮਾਰ ਦੀ ਜਿਹੜੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਉਹ ਵੀ ਇਸੇ ਸਕੂਲ ’ਚ ਦਾਖਲਾ ਕਰਵਾਉਣ ਆਏ ਇਕ ਹੋਰ ਬੱਚੇ ਨੇ ਹੀ ਹਿੰਮਤ ਕਰ ਕੇ ਉਸ ਸਮੇਂ ਬਣਾ ਲਈ, ਜਦੋਂ ਉਸ ਨੇ ਵਿਦਿਆਰਥੀ ਦੇ ਜ਼ੋਰ-ਜ਼ੋਰ ਨਾਲ ਚੀਕਣ ਦੀ ਆਵਾਜ਼ ਸੁਣੀ। ਅਵਾਜ਼ਾਂ ਸੁਣ ਕੇ ਜਦੋਂ ਉਹ ਥੋੜ੍ਹਾ ਅੱਗੇ ਵਧਿਆ ਤਾਂ ਦੇਖਿਆ ਕਿ ਇਕ ਅਧਿਆਪਕ ਡੰਡੇ ਨਾਲ ਵਿਦਿਆਰਥੀ ਦੀ ਕੁੱਟ-ਮਾਰ ਕਰ ਰਿਹਾ ਹੈ ਤਾਂ ਉਸੇ ਸਮੇਂ ਸਾਰਾ ਮਾਮਲਾ ਆਪਣੇ ਮੋਬਾਇਲ ਦੇ ਕੈਮਰੇ ’ਚ ਕੈਦ ਕਰ ਲਿਆ। ਸਭ ਤੋਂ ਅਹਿਮ ਗੱਲ ਇਹ ਹੈ ਕਿ ਇਸ ਵਿਦਿਆਰਥੀ ਨੇ ਕਰੀਬ 4 ਮਹੀਨੇ ਪਹਿਲਾਂ ਹੀ ਸਰਕਾਰੀ ਸਕੂਲ ਤੋਂ ਇਸ ਨਿੱਜੀ ਸਕੂਲ ਦੀ ਐੱਲ. ਕੇ. ਜੀ. ਕਲਾਸ ’ਚ ਦਾਖਲਾ ਲਿਆ ਹੈ।

ਇਹ ਵੀ ਪੜ੍ਹੋ : ਪੰਜਾਬ ਆਰਟ ਇਨੀਸ਼ੀਏਟਿਵ ਅਤੇ ਅੰਮ੍ਰਿਤਸਰ ਐਡੀਸ਼ਨ ਵੱਲੋਂ ਵਾਤਾਵਰਨ ਤੇ ਸੱਭਿਆਚਾਰ ਸੰਭਾਲ ਉਦਘਾਟਨੀ ਸ਼ੋਅ ਲਾਂਚ

ਮਾਮਲੇ ਦੀ ਜਾਂਚ ਕਰ ਰਹੀ ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਰਸ਼ਮੀ ਅਤੇ ਡਿਪਟੀ ਡੀ. ਈ. ਓ. ਐਲੀਮੈਂਟਰੀ ਮਨੋਜ ਕੁਮਾਰ ਨੇ ਉਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇਕਰ ਵੀਡੀਓ ਨਾ ਹੁੰਦੀ ਤਾਂ ਜਾਂਚ ਪ੍ਰਭਾਵਿਤ ਹੋ ਸਕਦੀ ਸੀ ਪਰ ਵੀਡੀਓ ’ਚ ਸਭ ਕੁਝ ਸਾਫ਼ ਹੈ ਕਿ ਕੁੱਟ-ਮਾਰ ਨਾਲ ਬੱਚਾ ਕਿਸ ਹੱਦ ਤੱਕ ਚੀਕ ਰਿਹਾ ਹੈ। ਅੱਜ ਸਵੇਰੇ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਵੀ ਤੁਰੰਤ ਕਾਰਵਾਈ ਕਰਦੇ ਹੋਏ ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਅਤੇ ਡੀ. ਈ. ਓ. ਐਲੀਮੈਂਟਰੀ ਨੂੰ ਮਾਮਲੇ ਦੀ ਨਿਰਪੱਖ ਜਾਂਚ ਦੇ ਹੁਕਮ ਜਾਰੀ ਕਰ ਕੇ ਰਿਪੋਰਟ ਵੀ ਮੰਗੀ ਹੈ। ਡੀ. ਸੀ. ਦੇ ਹੁਕਮ ਮਿਲਦੇ ਹੀ ਦੋਵੇਂ ਵਿਭਾਗਾਂ ਦੇ ਅਧਿਕਾਰੀ ਹਰਕਤ ’ਚ ਆ ਗਏ ਅਤੇ ਪਹਿਲਾਂ ਸਕੂਲ ਅਤੇ ਫਿਰ ਬੱਚੇ ਨੂੰ ਮਿਲਣ ਉਸ ਦੇ ਘਰ ਪੁੱਜੇ।

ਜ਼ਿਲਾ ਬਾਲ ਸੁਰੱਖਿਆ ਅਧਿਕਾਰੀ ਰਸ਼ਮੀ ਨੇ ਕਿਹਾ, 'ਬੱਚੇ ਦੇ ਮਾਪਿਆਂ ਅਤੇ ਵਿਦਿਆਰਥੀ ਨਾਲ ਗੱਲਬਾਤ ਕੀਤੀ ਗਈ ਹੈ। ਗੱਲ ਕਰਨ ’ਤੇ ਸਾਹਮਣੇ ਆਇਆ ਹੈ ਕਿ ਬੱਚਾ ਡਰਿਆ ਹੋਇਆ ਹੈ ਪਰ ਉਸ ਦੀ ਕਾਊਂਸਲਿੰਗ ਕੀਤੀ ਜਾ ਰਹੀ ਹੈ ਅਤੇ ਆਉਂਦੇ ਦਿਨਾਂ ਵਿਚ ਵੀ ਬੱਚੇ ਦੀ ਹੋਰ ਕਾਊਂਸਲਿੰਗ ਵੀ ਕਰਦੇ ਰਹਿਣਗੇ।

ਇਹ ਵੀ ਪੜ੍ਹੋ : ਜੇਕਰ ਤੁਹਾਨੂੰ ਵੀ ਆ ਰਹੀਆਂ ਹਨ ਅਜਿਹੀਆਂ ਫ਼ੋਨ ਕਾਲਸ ਤਾਂ ਹੋ ਜਾਓ ਸਾਵਧਾਨ!

ਬੱਚੇ ਦੀਆਂ ਦੋਵੇਂ ਲੱਤਾਂ ’ਤੇ ਬੰਨ੍ਹੀਆਂ ਹਨ ਪੱਟੀਆਂ
ਧਿਆਪਕ ਵੱਲੋਂ ਬੱਚੇ ਦੀ ਕੁੱਟ-ਮਾਰ ਤੋਂ ਬਾਅਦ ਪੇਰੈਂਟਸ ਨੇ ਉਸ ਦਾ ਮੈਡੀਕਲ ਕਰਵਾਇਆ, ਜਿੱਥੇ ਮੈਡੀਕਲ ਟੀਮ ਨੇ ਬੱਚੇ ਦੀਆਂ ਦੋਵੇਂ ਲੱਤਾਂ ਅਤੇ ਪੱਟਾਂ ’ਤੇ ਵੀ ਪੱਟੀ ਕਰ ਦਿੱਤੀ। ਵਿਦਿਆਰਥੀ ਦੇ ਮਾਪਿਆਂ ਨੇ ਦੱਸਿਆ ਕਿ ਅਜੇ ਉਨ੍ਹਾਂ ਦੇ ਬੇਟੇ ਦੀਆਂ ਲੱਤਾਂ ਅਤੇ ਪੱਟਾਂ ਦੇ ਐਕਸਰੇ ਵੀ ਕਰਵਾਉਣੇ ਹਨ।

ਇਹ ਵੀ ਪੜ੍ਹੋ : ਕੈਨੇਡਾ ਦੀ ਅੰਦਰੂਨੀ ਰਿਪੋਰਟ ’ਚ ਖਾਲਿਸਤਾਨ 5ਵਾਂ ਵੱਡਾ ਅੱਤਵਾਦੀ ਖ਼ਤਰਾ, ਇਸ ਦੇ ਬਾਵਜੂਦ ਵੋਟਾਂ ਲਈ ਖਾਲਿਸਤਾਨੀਆਂ ਦੀ ਗੋਦ ’ਚ ਬੈਠੇ ਟਰੂਡੋ

ਬੋਰਡ ਨੂੰ ਲਿਖੇਗਾ ਸਿੱਖਿਆ ਵਿਭਾਗ, ਐੱਨ. ਓ. ਸੀ. ਵੀ ਹੋਵੇਗੀ ਚੈੱਕ
ਡਿਪਟੀ ਡੀ. ਈ. ਓ. ਮਨੋਜ ਕੁਮਾਰ ਨੇ ਦੱਸਿਆ ਕਿ ਮੁੱਢਲੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਉਕਤ ਸਕੂਲ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਐਸੋਸੀਏਟ ਹੈ ਪਰ ਜਿਸ ਸਮੇਂ ਉਹ ਆਪਣੀ ਟੀਮ ਨਾਲ ਜਾਂਚ ਕਰਨ ਪੁੱਜੇ ਤਾਂ ਸਕੂਲ ’ਚ ਪ੍ਰੀਖਿਆ ਕਾਰਨ ਛੁੱਟੀ ਹੋ ਚੁੱਕੀ ਸੀ ਅਤੇ ਸਾਰੇ ਬੱਚੇ ਅਤੇ ਅਧਿਆਪਕ ਘਰ ਜਾ ਰਹੇ ਸਨ। ਇਸ ਲਈ ਬੋਰਡ ਨੂੰ ਵੀ ਸਕੂਲ ’ਤੇ ਕਾਰਵਾਈ ਕਰਨ ਲਈ ਲਿਖਿਆ ਜਾਵੇਗਾ। ਸਕੂਲ ਆਰ. ਟੀ. ਈ. ਦੀਆਂ ਸ਼ਰਤਾਂ ਨੂੰ ਕਿੰਨਾ ਪੂਰਾ ਕਰ ਰਿਹਾ ਹੈ, ਇਸ ਸਬੰਧੀ ਵੀ ਸਕੂਲ ਦੀ ਐੱਨ. ਓ. ਸੀ. ਦੀ ਜਾਂਚ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਪੰਜਾਬ ਆਰਟ ਇਨੀਸ਼ੀਏਟਿਵ ਅਤੇ ਅੰਮ੍ਰਿਤਸਰ ਐਡੀਸ਼ਨ ਵੱਲੋਂ ਵਾਤਾਵਰਨ ਤੇ ਸੱਭਿਆਚਾਰ ਸੰਭਾਲ ਉਦਘਾਟਨੀ ਸ਼ੋਅ ਲਾਂਚ

ਬਾਕੀ ਬੱਚੇ ਬੋਲੇ : ਸਰ ਮੰਮੀ-ਪਾਪਾ ਨੂੰ ਲਿਆਓ ਤਾਂ ਹੋਰ ਮਾਰਦੇ ਹਨ ਸਕੂਲ ਵਾਲੇ
ਜਦੋਂ ਵਿਭਾਗ ਦੀ ਟੀਮ ਜਾਂਚ ਕਰਨ ਪੁੱਜੀ ਤਾਂ ਸਕੂਲ ’ਚ ਛੁੱਟੀ ਹੋ ਚੁੱਕੀ ਸੀ ਪਰ ਵਿਭਾਗੀ ਟੀਮ ਨੂੰ ਰਸਤੇ ’ਚ ਇਸੇ ਸਕੂਲ ਦੇ ਕੁਝ ਵਿਦਿਆਰਥੀ ਮਿਲੇ, ਜਿਸ ਦੀ ਅਧਿਕਾਰੀਆਂ ਨੇ ਵੀਡੀਓ ਰਿਕਾਰਡਿੰਗ ਕਰ ਕੇ ਬਿਆਨ ਲਏ। ਇਸ ਵੀਡੀਓ ’ਚ ਬੱਚੇ ਸਾਫ਼ ਕਹਿ ਰਹੇ ਹਨ ਕਿ ਸਕੂਲ ਵਾਲੇ ਬਿਨਾਂ ਗੱਲ ਤੋਂ ਮਾਰਦੇ ਰਹਿੰਦੇ ਹਨ। ਇਕ ਵਿਦਿਆਰਥੀ ਨੇ ਕਿਹਾ ਕਿ ਜੇਕਰ ਸਕੂਲ ਦੀ ਸ਼ਿਕਾਇਤ ਘਰ ਕਰੋ ਅਤੇ ਮੰਮੀ ਪਾਪਾ ਨੂੰ ਸਕੂਲ ਲਿਆਓ ਤਾਂ ਅਗਲੇ ਦਿਨ ਹੋਰ ਕੁੱਟ-ਮਾਰ ਕਰਦੇ ਹਨ।

ਇਹ ਵੀ ਪੜ੍ਹੋ : ਸੂਬੇ 'ਤੇ ਛਾਇਆ ਡੇਂਗੂ ਦਾ ਕਹਿਰ, ਮਾਮਲਿਆਂ ਦੀ ਗਿਣਤੀ ਹੋਈ 4,500 ਦੇ ਪਾਰ

ਪੀੜਤ ਵਿਦਿਆਰਥੀ ਦੇ ਪੱਖ ’ਚ ਆਈ ਲਾਅ ਪਾਵਰ ਐਸੋਸੀਏਸ਼ਨ, ਪ੍ਰਿੰਸੀਪਲ ਸਕੱਤਰ ਨੂੰ ਦਿੱਤੀ ਸ਼ਿਕਾਇਤ
ਉੱਧਰ, ਪੀੜਤ ਵਿਦਿਆਰਥੀ ਦੇ ਪਰਿਵਾਰ ਦੇ ਪੱਖ ’ਚ ਲਾਅ ਪਾਵਰ ਐਸੋਸੀਏਸ਼ਨ ਆ ਗਈ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਐਸੋਸੀਏਸ਼ਨ ਪਰਿਵਾਰ ਕੋਲ ਪੁੱਜੀ ਅਤੇ ਮਾਮਲੇ ਦੀ ਸ਼ਿਕਾਇਤ ਪ੍ਰਿੰਸੀਪਲ ਸਕੱਤਰ ਐਜੂਕੇਸ਼ਨ ਨੂੰ ਕਰ ਦਿੱਤੀ। ਐਸੋਸੀਏਸ਼ਨ ਦੇ ਮੁਲਜ਼ਮਾਂ ਖਿਲਾਫ਼ ਸਖ਼ਤ ਸਜ਼ਾ ਦੇ ਨਾਲ ਹੀ ਬੱਚੇ ਦੇ ਪਰਿਵਾਰ ਨੂੰ ਮੁਆਵਜ਼ਾ ਦਿਵਾਉਣ ਦੀ ਮੰਗ ਕੀਤੀ ਹੈ। ਐਸੋਸੀਏਸ਼ਨ ਵੱਲੋਂ ਪ੍ਰਿੰਸੀਪਲ ਸੈਕਟਰੀ ਐਜੂਕੇਸ਼ਨ ਤੋਂ ਮੰਗ ਕੀਤੀ ਗਈ ਹੈ ਕਿ ਭਵਿੱਖ ’ਚ ਅਜਿਹੀਆਂ ਘਟਨਾਵਾਂ ਨਾ ਹੋਣ, ਇਸ ਦੇ ਲਈ ਇਕ ਉੱਚ ਪੱਧਰੀ ਨਿਗਰਾਨ ਕਮੇਟੀ ਬਣਾਈ ਜਾਵੇ, ਜੋ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ’ਚ ਬੱਚਿਆਂ ਨਾਲ ਹੋਣ ਵਾਲੇ ਸ਼ੋਸ਼ਣ ਦੇ ਮਾਮਲਿਆਂ ਨੂੰ ਰੋਕਣ ਦਾ ਕੰਮ ਕਰੇ। ਇਸ ਕਮੇਟੀ ’ਚ ਗੈਰ-ਸਰਕਾਰੀ ਜਥੇਬੰਦੀਆਂ ਵੀ ਸ਼ਾਮਲ ਕੀਤੀਆਂ ਜਾਣ। ਇਸ ਤੋਂ ਇਲਾਵਾ ਐਸੋਸੀਏਸ਼ਨ ਨੇ ਪਰਿਵਾਰ ਨੂੰ ਹਰ ਤਰ੍ਹਾਂ ਮੁਫ਼ਤ ਕਾਨੂੰਨੀ ਮਦਦ ਦੇਣ ਦਾ ਭਰੋਸਾ ਦਿਵਾਇਆ। ਇਸ ਮੌਕੇ ਐਸੋਸੀਏਸ਼ਨ ਦੇ ਸੰਸਥਾਪਕ ਐਡ. ਯੋਗੇਸ਼ ਪ੍ਰਸਾਦ, ਬਾਲ ਅਧਿਕਾਰ ਵਰਕਰ ਦਿਨੇਸ਼ ਕੁਮਾਰ, ਸ਼ਿਵਮ, ਨਿਰਮਲ, ਰਾਜੂ, ਸੁਖਦੇਵ ਮੌਜੂਦ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


Anuradha

Content Editor

Related News