ਜੇਲ੍ਹ ਤੋਂ ਹਵਾਲਾਤੀ ਦੇ ਗਾਇਬ ਹੋਣ ਦਾ ਮਾਮਲਾ: 48 ਘੰਟਿਆਂ ਬਾਅਦ ਵੀ ਪ੍ਰਸ਼ਾਸਨ ਨੂੰ ਨਹੀਂ ਮਿਲਿਆ ਕੋਈ ਸੁਰਾਗ

Friday, Oct 17, 2025 - 05:09 PM (IST)

ਜੇਲ੍ਹ ਤੋਂ ਹਵਾਲਾਤੀ ਦੇ ਗਾਇਬ ਹੋਣ ਦਾ ਮਾਮਲਾ: 48 ਘੰਟਿਆਂ ਬਾਅਦ ਵੀ ਪ੍ਰਸ਼ਾਸਨ ਨੂੰ ਨਹੀਂ ਮਿਲਿਆ ਕੋਈ ਸੁਰਾਗ

ਲੁਧਿਆਣਾ (ਸਿਆਲ)- ਸੈਂਟਰਲ ਜੇਲ੍ਹ ਤਾਜਪੁਰ ਰੋਡ ’ਚ ਪਿਛਲੇ 48 ਘੰਟਿਆਂ ਤੋਂ ਜੇਲ੍ਹ ਪ੍ਰਸ਼ਾਸਨ ਲਈ ਸਿਰਦਰਦੀ ਬਣੇ ਇਕ ਹਵਾਲਾਤੀ ਦੇ ਜੇਲ੍ਹ ਦੀ ਚਾਰਦੀਵਾਰੀ ’ਚੋਂ ਗਾਇਬ ਹੋਣ ਦਾ ਮਾਮਲਾ ਹੱਲ ਹੋਣ ਦਾ ਨਾਂ ਨਹੀਂ ਲੈ ਰਿਹਾ। ਨਾ ਤਾਂ ਜੇਲ ਪ੍ਰਸ਼ਾਸਨ ਇਹ ਪੱਕੇ ਤੌਰ ’ਤੇ ਦੱਸ ਪਾ ਰਿਹਾ ਹੈ ਕਿ ਹਵਾਲਾਤੀ ਜੇਲ੍ਹ ’ਚੋਂ ਭੱਜ ਗਿਆ, ਨਾ ਹੀ ਇਹ ਕਹਿਣ ਦੀ ਹਾਲਤ ਵਿਚ ਹੈ ਕਿ ਜੇਲ੍ਹ ਦੇ ਅੰਦਰ ਹੈ, ਕਿਉਂਕਿ ਪਿਛਲੇ 48 ਘੰਟਿਆਂ ’ਚ ਜੇਲ੍ਹ ਦਾ ਚੱਪਾ-ਚੱਪਾ ਛਾਨਣ ਤੋਂ ਬਾਅਦ ਵੀ ਕੈਦੀ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ।

ਇਹ ਵੀ ਪੜ੍ਹੋ- ਐਨਕਾਊਂਟਰ ਦੌਰਾਨ ਪੰਜਾਬ 'ਚ ਫੜਿਆ ਗਿਆ ਗੈਂਗਸਟਰ ਲੱਲਾ

ਜਦੋਂ ਬੁੱਧਵਾਰ ਨੂੰ ਦੁਪਹਿਰ ਤੱਕ ਗਾਇਬ ਰਾਹੁਲ ਸਬੰਧੀ ਜੇਲ੍ਹ ਪ੍ਰਸ਼ਾਸਨ ਨੂੰ ਕੁਝ ਨਾ ਪਤਾ ਲੱਗਾ ਤਾਂ ਸੈਂਟਰਲ ਜੇਲ੍ਹ ਦੇ ਡਿਪਟੀ ਸੁਪਰਡੈਂਟ ਸਕਿਓਰਿਟੀ ਪ੍ਰੀਤਇੰਦਰ ਸਿੰਘ ਦੀ ਸ਼ਿਕਾਇਤ ਮਿਲਣ ’ਤੇ ਥਾਣਾ ਡਵੀਜ਼ਨ ਨੰ. 7 ਦੀ ਪੁਲਸ ਨੇ ਕੈਦੀ ਖਿਲਾਫ ਮਾਮਲਾ ਦਰਜ ਕਰ ਦਿੱਤਾ।

ਇਹ ਵੀ ਪੜ੍ਹੋ-  ਪੰਜਾਬ 'ਚ ਛੁੱਟੀਆਂ ਦੀ ਝੜੀ, ਨੋਟੀਫਿਕੇਸ਼ਨ ਜਾਰੀ

ਜਦੋਂ ਅੰਦਰ ਨਹੀਂ ਤਾਂ ਕੀ ਭੱਜ ਗਿਆ ਹਵਾਲਾਤੀ?

ਦੂਜੇ ਪਾਸੇ ਦੱਸਿਆ ਜਾਂਦਾ ਹੈ ਕਿ ਜੇਲ੍ਹ ਪ੍ਰਸ਼ਾਸਨ ਦੇ ਚੰਡੀਗੜ੍ਹ ਉੱਚ ਅਧਿਕਾਰੀਆਂ ਤੱਕ ਵੀ ਲੁਧਿਆਣਾ ਜੇਲ੍ਹ ਦਾ ਇਹ ਮਾਮਲਾ ਪੁੱਜ ਗਿਆ ਹੈ, ਕਿਉਂਕਿ ਹੇਠਲੇ ਅਧਿਕਾਰੀਆਂ ਦੀ ਜਵਾਬਤਲਬੀ ਲਈ ਉੱਚ ਅਧਿਕਾਰੀ ਸਖ਼ਤੀ ਦਿਖਾ ਰਹੇ ਹਨ, ਜਦੋਂਕਿ ਸਥਾਨਕ ਜੇਲ੍ਹ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਜਵਾਬ ਦੇਣ ਲਈ ਕੁਝ ਸੁਝ ਨਹੀਂ ਰਿਹਾ, ਕਿਉਂਕਿ ਹਰ ਕੈਦੀ ਅਤੇ ਜੇਲ ਦੀ ਸੁਰੱਖਿਆ ਦਾ ਜ਼ਿੰਮਾ ਸਥਾਨਕ ਅਧਿਕਾਰੀਆਂ ਦਾ ਹੈ। ਜਿਵੇਂ-ਜਿਵੇਂ ਸਮਾਂ ਬੀਤ ਰਿਹਾ ਹੈ, ਮਾਮਲੇ ਦੀ ਗੰਭੀਰਤਾ ਵੀ ਵਧ ਰਹੀ ਹੈ।

ਇਹ ਵੀ ਪੜ੍ਹੋ- ਸਕੂਲਾਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਐਲਾਨ

ਚਰਚਾ ਤਾਂ ਇਥੋਂ ਤੱਕ ਵੀ ਛਿੜੀ ਹੋਈ ਹੈ ਕਿ ਕੈਦੀ ਕਿਤੇ ਕਿਸੇ ਕੰਧ ਜਾਂ ਸੀਵਰੇਜ ’ਚ ਸੰਨ੍ਹ ਲਾ ਕੇ ਨਿਕਲ ਤਾਂ ਨਹੀਂ ਗਿਆ। ਦੇਰ ਸ਼ਾਮ ਤੱਕ ਕਿਸੇ ਜੇਲ੍ਹ ਅਧਿਕਾਰੀ ਕੋਲ ਕੋਈ ਜਵਾਬ ਨਹੀਂ ਸੀ। ਦੱਸਿਆ ਜਾਂਦਾ ਹੈ ਕਿ ਜੇਲ੍ਹ ਪ੍ਰਸ਼ਾਸਨ ਕਿਸੇ ਵੀ ਮੀਡੀਆ ਮੁਲਾਜ਼ਮ ਨੂੰ ਕੋਈ ਜਵਾਬ ਨਹੀਂ ਦੇ ਰਿਹਾ ਅਤੇ ਮਾਮਲੇ ਦੀ ਗੰਭੀਰਤਾ ਅਤੇ ਸੰਗੀਨਤਾ ਨੂੰ ਦੇਖਦੇ ਹੋਏ ਸਾਰੇ ਅਧਿਕਾਰੀਆਂ ਦੇ ਮੂੰਹ ਬੰਦ ਹਨ ਪਰ ਜਾਂਚ ਦੇ ਨਾਂ ’ਤੇ ਹੱਥ-ਪੈਰ ਚੱਲ ਰਹੇ ਹਨ।

ਸੱਤਾਧਾਰੀਆਂ ’ਚ ਚਿੰਤਾ, ਕਿਤੇ ਮੁੱਦਾ ਨਾ ਬਣਾ ਲਵੇ ਵਿਰੋਧੀ ਧਿਰ

ਦੂਜੇ ਪਾਸੇ ਅੱਜ ‘ਜਗ ਬਾਣੀ’ ’ਚ ਹਵਾਲਾਤੀ ਦੇ ਗਾਇਬ ਹੋਣ ਦੀ ਖ਼ਬਰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਹੋਣ ਤੋਂ ਬਾਅਦ ਸਥਾਨਕ ਸੱਤਾਧਾਰੀ ਕਈ ਨੇਤਾਵਾਂ ’ਚ ਚਿੰਤਾ ਦੀਆਂ ਲਕੀਰਾਂ ਵਧ ਗਈਆਂ ਹਨ, ਕਿਉਂਕਿ ਇਸ ’ਤੇ ਸੱਤਾਧਾਰੀਆਂ ਦੀ ਵਿਰੋਧੀ ਧਿਰ ਦੇ ਸਾਹਮਣੇ ਜਵਾਬਦੇਹੀ ਵੀ ਬਣ ਰਹੀ ਹੈ ਅਤੇ ਸਥਾਨਕ ਕਈ ਨੇਤਾਵਾਂ ਨੇ ਅੱਜ ਦੱਬੀ ਜ਼ੁਬਾਨ ’ਚ ਚੰਡੀਗੜ੍ਹ ਸਥਿਤ ਪਾਰਟੀ ਨੇਤਾਵਾਂ ਨੂੰ ਲੁਧਿਆਣਾ ਦੀ ਸੈਂਟਰਲ ਜੇਲ੍ਹ ਦੀ ਬਣੀ ਇਸ ਸਥਿਤੀ ਨਾਲ ਜਲਦ ਨਜਿੱਠਣ ਦੀ ਗੁਹਾਰ ਲੱਗ ਰਹੀ ਹੈ, ਤਾਂ ਕਿ ਵਿਰੋਧੀ ਧਿਰ ਕਿਤੇ ਜੇਲ੍ਹ ਪ੍ਰਸ਼ਾਸਨ ਦੀ ਇਸ ਨਾਕਾਮੀ ਨੂੰ ਮੁੱਦਾ ਨਾ ਬਣਾ ਲਵੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Shivani Bassan

Content Editor

Related News