ਸਰਵਿਸ ਦੌਰਾਨ ਸ਼ਾਰਟ ਸਰਕਟ ਨਾਲ ਕਾਰ ਸਡ਼ ਕੇ ਸੁਆਹ
Wednesday, Sep 12, 2018 - 06:01 AM (IST)

ਸਮਾਣਾ, (ਦਰਦ)- ਘੱਗਾ ਰੋਡ ’ਤੇ ਸÎਥਿਤ ਇਕ ਵਰਕਸ਼ਾਪ ਵਿਚ ਸਰਵਿਸ ਕਰਦੇ ਸਮੇਂ ਪੁਰਾਣੇ ਮਾਡਲ ਦੀ ਮਾਰੂਤੀ ਕਾਰ ’ਚ ਸ਼ਾਰਟ ਸਰਕਟ ਹੋ ਜਾਣ ਨਾਲ ਅੱਗ ਲੱਗ ਗਈ। ਵੇਖਦੇ-ਵੇਖਦੇ ਹੀ ਕਾਰ ਸਡ਼ ਕੇ ਸੁਆਹ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸੰਦੀਪ ਆਟੋ ਵਰਕਸ਼ਾਪ ਵਿਚ ਪਿੰਡ ਸਿਉਣਾ ਕਾਠ ਨਿਵਾਸੀ ਸਤਪਾਲ ਪੁੱਤਰ ਦੇਵਰਾਜ ਆਪਣੀ ਮਾਰੂਤੀ ਕਾਰ ਦੀ ਸਰਵਿਸ ਕਰਵਾਉਣ ਆਇਆ ਸੀ। ਇਸ ਸਬੰਧੀ ਆਟੋ ਵਰਕਸ਼ਾਪ ਦੇ ਮਕੈਨਿਕ ਨੇ ਦੱਸਿਆ ਕਿ ਕਾਰ ਦੀ ਬੈਟਰੀ ਵਿਚੋਂ ਨਿਕਲਦੀਆਂ ਤਾਰਾਂ ਵਿਚ ਇਕਦਮ ਹੋਏ ਸ਼ਾਰਟ ਸਰਕਟ ਨਾਲ ਕਾਰ ਨੂੰ ਅੱਗ ਲੱਗ ਗਈ। ਮੌਕੇ ’ਤੇ ਮਕੈਨਿਕ ਅਤੇ ਉਸ ਦੇ ਸਾਥੀਆਂ ਨੇ ਫੁਰਤੀ ਨਾਲ ਕਾਰ ਨੂੰ ਧੱਕਾ ਮਾਰ ਕੇ ਵਰਕਸ਼ਾਪ ’ਚੋਂ ਬਾਹਰ ਕੱਢ ਦਿੱਤਾ।
ਸੂਚਨਾ ਮਿਲਣ ’ਤੇ ਫਾਇਰ ਬ੍ਰਿਗੇਡ ਦੀ ਗੱਡੀ ਪਹੁੰਚਣ ਤੋਂ ਪਹਿਲਾਂ ਹੀ ਕਾਰ ਸਡ਼ ਕੇ ਸੁਆਹ ਹੋ ਗਈ। ਬਲਦੀ ਅੱਗ ਨੂੰ ਫਾਇਰ ਬ੍ਰਿਗੇਡ ਦੀ ਗੱਡੀ ਨੇ ਬੁਝਾਇਆ। ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।