ਚੱਲਦੀ ਕਾਰ ਵਿਚ ਬਲੇ ਅੱਗ ਦੇ ਭਾਂਬੜ, ਜਾਨੀ ਨੁਕਸਾਨ ਤੋਂ ਹੋਇਆ ਬਚਾਅ

Wednesday, Aug 14, 2024 - 06:18 PM (IST)

ਚੱਲਦੀ ਕਾਰ ਵਿਚ ਬਲੇ ਅੱਗ ਦੇ ਭਾਂਬੜ, ਜਾਨੀ ਨੁਕਸਾਨ ਤੋਂ ਹੋਇਆ ਬਚਾਅ

ਕੋਟਕਪੂਰਾ (ਨਰਿੰਦਰ ਬੈੜ੍ਹ) : ਸਥਾਨਕ ਫਰੀਦਕੋਟ ਰੋਡ 'ਤੇ ਪੁਲ ਦੇ ਨੇੜੇ ਜਾ ਰਹੀ ਇਕ ਕਾਰ ਨੂੰ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਦਾ ਪਤਾ ਲੱਗਣ 'ਤੇ ਕਾਰ ਸਵਾਰ ਜਲਦੀ ਨਾਲ ਕਾਰ ਵਿੱਚੋਂ ਉਤਰ ਗਏ, ਜਿਸ ਕਾਰਨ ਉਨ੍ਹਾਂ ਦਾ ਬਚਾਅ ਹੋ ਗਿਆ ਪ੍ਰੰਤੂ ਕਾਰ ਦਾ ਕਾਫੀ ਨੁਕਸਾਨ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਇਕ ਕਾਰ ਦੁਪਹਿਰ ਸਮੇਂ ਫਰੀਦਕੋਟ ਰੋਡ 'ਤੇ ਫਲਾਈਓਵਰ ਦੇ ਨਾਲ ਸਰਵਿਸ ਰੋਡ 'ਤੇ ਜਾ ਰਹੀ ਸੀ,ਕਿ ਅਚਾਨਕ ਕਾਰ ਨੂੰ ਅੱਗ ਲੱਗ ਗਈ। ਆਲੇ-ਦੁਆਲੇ ਦੇ ਰੌਲਾ ਪਾਇਆ ਗਿਆ ਅਤੇ ਕਾਰ ਸਵਾਰਾਂ ਨੂੰ ਵੀ ਇਸਦਾ ਪਤਾ ਲੱਗ ਗਿਆ, ਜਿਸ ਤੋਂ ਬਾਅਦ ਉਹ ਕਾਰ ਤੋਂ ਬਾਹਰ ਆ ਗਏ ਅਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਸੂਚਨਾ ਮਿਲਣ 'ਤੇ ਫਾਇਰਮੈਨ ਹਰਦੀਪ ਸਿੰਘ ਦੀ ਅਗਵਾਈ ਹੇਠ ਫਾਇਰ ਬ੍ਰਿਗੇਡ ਕੋਟਕਪੂਰਾ ਦੀ ਟੀਮ ਮੌਕੇ 'ਤੇ ਪੁੱਜੀ ਅਤੇ ਅੱਗ 'ਤੇ ਕਾਬੂ ਪਾਇਆ। 

ਇਸ ਦੌਰਾਨ ਫਾਇਰਮੈਨ ਹਰਦੀਪ ਸਿੰਘ ਨੇ ਦੱਸਿਆ ਕਿ ਕਿਸੇ ਵੱਲੋਂ ਸਾਨੂੰ ਸੂਚਿਤ ਕੀਤਾ ਗਿਆ ਸੀ ਕਿ ਫਰੀਦਕੋਟ ਰੋਡ 'ਤੇ  ਫਲਾਈਓਵਰ ਦੇ ਨਾਲ ਕਾਰ ਨੂੰ ਅੱਗ ਲੱਗੀ ਹੈ, ਜਿਸ ਤੋਂ ਬਾਅਦ ਉਹ ਤੁਰੰਤ ਮੌਕੇ 'ਤੇ ਪਹੁੰਚੇ ਅਤੇ ਅੱਗ 'ਤੇ ਕਾਬੂ ਪਾਇਆ। ਉਨ੍ਹਾਂ ਦੱਸਿਆ ਕਿ ਨੇੜੇ ਖੜ੍ਹੇ ਕੁੱਝ ਮਕੈਨਿਕ ਲੋਕਾਂ ਨੇ ਦੱਸਿਆ ਕਿ ਇਸ ਅੱਗ ਕਿਸੇ ਟੈਕਨੀਕਲ ਫਾਲਟ ਕਾਰਨ ਲੱਗੀ ਹੈ। ਉਨ੍ਹਾਂ ਦੱਸਿਆ ਕਿ ਅੱਗ ਕਾਰਨ ਕਾਰ ਨੂੰ ਕਾਫੀ ਨੁਕਸਾਨ ਪੁੱਜਿਆ, ਪ੍ਰੰਤੂ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਅੱਗ ਨੂੰ ਬੁਝਾਇਆ, ਜਿਸ ਨਾਲ ਕਾਰ ਦਾ ਪੂਰੀ ਤਰ੍ਹਾਂ ਮੱਚਣ ਤੋਂ ਬਚਾਅ ਹੋ ਗਿਆ।


author

Gurminder Singh

Content Editor

Related News