ਕੈਪਟਨ ਨੇ ਆਪਣੀ ਨਵੀਂ ਪਾਰਟੀ ਦੇ ਲਈ ਉਪ ਪ੍ਰਧਾਨ ਤੇ ਜਨਰਲ ਸਕੱਤਰ ਕੀਤੇ ਨਿਯੁਕਤ
Sunday, Jan 09, 2022 - 08:59 PM (IST)
ਚੰਡੀਗੜ੍ਹ (ਬਿਊਰੋ)- ਪੰਜਾਬ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਆਪਣੀ ਨਵੀਂ ਪਾਰਟੀ ਪੰਜਾਬ ਲੋਕ ਕਾਂਗਰਸ ਨੂੰ ਲੈ ਕੇ ਕਾਫੀ ਸਰਗਰਮ ਹਨ। ਕੈਪਟਨ ਨੇ ਅੱਜ ਆਪਣੀ ਪਾਰਟੀ ਦੇ 5 ਉਪ ਪ੍ਰਧਾਨ ਤੇ 17 ਜਨਰਲ ਸਕੱਤਰ ਨਿਯੁਕਤ ਕੀਤੇ ਹਨ। ਪੰਜ ਉਪ ਪ੍ਰਧਾਨ 'ਚ - ਫਰਜ਼ਾਨਾ ਆਲਮ, ਹਰਜਿੰਦਰ ਸਿੰਘ ਠੇਕੇਦਾਰ, ਅਮਰੀਕ ਸਿੰਘ, ਅਲੀਵਾਲ ਪ੍ਰੇਮ ਮਿੱਤਲ ਤੇ ਸੰਜੇ ਇੰਦਰ ਬਨੀ ਚਾਹਲ ਸ਼ਾਮਲ ਹਨ।
ਇਹ ਖ਼ਬਰ ਪੜ੍ਹੋ- NZ v BAN : ਟਾਮ ਨੇ ਪਹਿਲੇ ਦਿਨ ਬਣਾਈਆਂ 186 ਦੌੜਾਂ, ਨਿਊਜ਼ੀਲੈਂਡ ਦਾ ਸਕੋਰ 349/1
ਇਸ ਦੌਰਾਨ ਜਨਰਲ ਸਕੱਤਰ ਵਿਚ ਜਗਦੀਸ਼ ਕੁਮਾਰ ਜੱਗਾ, ਅਵਤਾਰ ਸਿੰਘ, ਗੋਨਿਆਣਾ, ਕੇ. ਕੇ. ਸ਼ਰਮਾ ਸ਼ਾਮਿਲ ਹਨ। ਹਰਪ੍ਰੀਤ ਸਿੰਘ ਹੀਰੋ, ਐੱਸ. ਐੱਮ. ਐੱਸ. ਸੰਧੂ, ਅਮਰੀਕ ਸਿੰਘ ਹੈਪੀ, ਸਰਦਾਰ ਅਲੀ ਤੇ ਸਰਿਤਾ ਸ਼ਰਮਾ, ਰੋਹਿਤ ਕੁਮਾਰ ਸ਼ਰਮਾ ਨੂੰ ਜ਼ਿਲ੍ਹਾ ਮੋਹਾਲੀ ਤੇ ਐਡਵੋਕੇਟ ਸੰਦੀਪ ਗੋਰਸੀ ਨੂੰ ਪ੍ਰਧਾਨ ਲੀਗਲ ਸੇਲ, ਰਾਜਵਿੰਦਰ ਕੌਰ ਭਗੀਕੇ, ਰਾਜਿੰਦਰ ਸਿੰਘ ਰਾਜਾ, ਪੁਸ਼ਪਿੰਦਰ ਸਿੰਘ ਭੰਡਾਰੀ, ਅਨੂ ਹੰਡੋਤਰਾ, ਜਗਜੀਵਨ ਪਾਲ ਸਿੰਘ ਗਿੱਲ, ਸੰਦੀਪ ਸੀਕਰੀ, ਜਗਦੀਸ਼ ਕੁਮਾਰ ਜੱਸਲ, ਰਘੁਬੀਰ ਪ੍ਰਧਾਨ, ਸੰਜੀਵ ਰੌਕੀ ਭਾਰਗਵ ਦੇ ਨਾਮ ਸ਼ਾਮਿਲ ਹਨ।
ਇਹ ਖ਼ਬਰ ਪੜ੍ਹੋ- AUS v ENG : ਇੰਗਲੈਂਡ ਨੇ ਰੋਮਾਂਚਕ ਚੌਥਾ ਟੈਸਟ ਕੀਤਾ ਡਰਾਅ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।