ਕੈਪਟਨ ਤੇ ਬਾਦਲ ਪਰਿਵਾਰ ਦੀ ਲੁਕਵੀਂ ਸਾਂਝ ਪੰਜਾਬ ਲਈ ਬੇਹੱਦ ਖਤਰਨਾਕ : ਢੀਂਡਸਾ

Thursday, Jul 02, 2020 - 06:46 PM (IST)

ਕੈਪਟਨ ਤੇ ਬਾਦਲ ਪਰਿਵਾਰ ਦੀ ਲੁਕਵੀਂ ਸਾਂਝ ਪੰਜਾਬ ਲਈ ਬੇਹੱਦ ਖਤਰਨਾਕ : ਢੀਂਡਸਾ

ਸੰਗਰੂਰ,(ਵਿਜੈ ਸਿੰਗਲਾ): ਪੰਜਾਬ ਦੇ ਸਾਬਕਾ ਵਿੱਤ ਮੰਤਰੀ ਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਅੱਜ ਕਿਹਾ ਕਿ ਪੰਜਾਬ ਦੇ ਲੋਕ ਤੀਜਾ ਫਰੰਟ ਬਣਨ ਲਈ ਦਿਲੋਂ ਚਾਹਵਾਨ ਹਨ ਤਾਂ ਕਿ ਬਾਦਲ ਪਰਿਵਾਰ ਤੇ ਕੈਪਟਨ ਅਮਰਿੰਦਰ ਸਿੰਘ ਦੀਆਂ ਆਪਹੁਦਰੀਆਂ ਤੋਂ ਨਿਜ਼ਾਤ ਮਿਲ ਸਕੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਬਾਦਲ ਪਰਿਵਾਰ ਦੀ ਲੁਕਵੀ ਸਾਂਝ ਪੰਜਾਬ ਲਈ ਬੇਹੱਦ ਖਤਰਨਾਕ ਹੈ। ਇਸ ਲਈ ਪੰਜਾਬ ਹਿਤੈਸ਼ੀ ਆਗੂਆਂ ਨੂੰ ਤੀਜਾ ਫਰੰਟ ਉਸਾਰਨ ਲਈ ਜਿੰਮੇਵਾਰੀ ਨਿਭਾਉਣੀ ਚਾਹੀਦੀ ਹੈ, ਜੋ ਪੰਜਾਬ ਦੇ ਭਲੇ ਲਈ ਸਮੇਂ ਦੀ ਮੰਗ ਹੈ।
ਢੀਂਡਸਾ ਨੇ ਨਵੇਂ ਅਕਾਲੀ ਦਲ ਦੀ ਸਿਰਜਣਾ ਲਈ ਲੋਕਾਂ ਨਾਲ ਮੀਟਿੰਗਾਂ ਦਾ ਸਿਲਸਿਲਾ ਜਾਰੀ ਰੱਖਦਿਆਂ ਅੱਜ ਆਪਣੀ ਰਿਹਾਇਸ਼ ਵਿਖੇ ਸੁਨਾਮ ਹਲਕੇ ਨਾਲ ਸਬੰਧਤ ਆਪਣੇ ਸਮਰਥਕਾਂ ਤੇ ਅਕਾਲੀ ਵਰਕਰਾਂ ਨਾਲ ਵੱਖੋ-ਵੱਖ ਮੀਟਿੰਗਾਂ ਕੀਤੀਆਂ ਤੇ ਸਲਾਹ ਮਸ਼ਵਰਾ ਕੀਤਾ। ਮੀਟਿੰਗਾਂ ਵਿੱਚ ਵੱਖ-ਵੱਖ ਬੁਲਾਰਿਆਂ 'ਚੋ ਇਹੋ ਤੱਥ ਉਭਰ ਕੇ ਸਾਹਮਣੇ ਆਏ ਨੇ ਕਿ ਲੋਕ ਬਾਦਲਾਂ ਦੇ ਜ਼ਬਰਦਸਤ ਖਿਲਾਫ ਹਨ ਤੇ ਨੌਜਵਾਨ ਤਾਂ ਬਾਦਲਾਂ ਦਾ ਮੁਕੰਮਲ ਤੌਰ 'ਤੇ ਸਾਥ ਛੱਡ ਚੁੱਕੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਬਹੁਗਿਣਤੀ ਨੋਜਵਾਨ ਸੁਖਦੇਵ ਸਿੰਘ ਢੀਂਡਸਾ ਦੀ ਸੋਚ ਨਾਲ ਖੜ੍ਹੇ ਹਨ।
ਢੀਂਡਸਾ ਨੇ ਵਰਕਰਾਂ ਨੂੰ ਜੋਰ ਦੇ ਕੇ ਕਿਹਾ ਕਿ ਬਾਦਲ ਦਲ ਵਲੋਂ ਲੋਕਾਂ ਵਿੱਚ ਭਰਮ ਭੁਲੇਖੇ ਪੈਂਦਾ ਕੀਤੇ ਜਾ ਰਹੇ ਹਨ। ਉਹਨਾਂ ਵਰਕਰਾਂ ਨੂੰ ਪਿੰਡ-ਪਿੰਡ ਜਾਕੇ ਮੁੜ ਵਾਪਸੀ ਦੇ ਗੁੰਮਰਾਹਕੁੰਨ ਪ੍ਰਚਾਰ ਦਾ ਠੋਕ ਕੇ ਵਿਰੋਧ ਕਰਨ ਦਾ ਸੁਨੇਹਾ ਦਿੱਤਾ। ਉਹਨਾਂ ਹਿੱਕ ਠੋਕ ਕੇ ਇਹ ਗੱਲ ਆਖੀ ਕਿ ਸੁਖਬੀਰ ਸਿੰਘ ਬਾਦਲ ਨਾਲ ਤਾਂ ਸਾਡੇ ਪਰਿਵਾਰ ਦਾ ਕਦੇ ਵੀ ਸਮਝੋਤਾ ਨਹੀ ਹੋ ਸਕਦਾ। ਜਿਸ ਦੀ ਸੋਚ ਹੀ ਅਕਾਲੀ ਦਲ ਨੂੰ ਸਿਧਾਂਤਕ ਤੌਰ 'ਤੇ ਕਮਜੋਰ ਕਰਨ ਦੀ ਰਹੀ ਹੈ ਉਸ ਨਾਲ ਸਮਝੋਤਾ ਦਾ ਤਾਂ ਸਵਾਲ ਹੀ ਪੈਂਦਾ ਨਹੀਂ ਹੋ ਸਕਦਾ। ਸ਼੍ਰੋਮਣੀ ਅਕਾਲੀ ਦਲ ਹੁਣ ਸੁਖਬੀਰ ਸਿੰਘ ਬਾਦਲ ਦੀ ਨਿੱਜੀ ਕੰਪਨੀ ਬਣ ਕੇ ਰਹਿ ਗਿਆ। ਇਸੇ ਕਰਕੇ ਪੰਜਾਬ ਦੇ ਲੋਕ ਸੁਖਬੀਰ ਸਿੰਘ ਬਾਦਲ ਨੂੰ ਸਿਆਸੀ ਮੰਚ ਤੋਂ ਲਾਂਭੇ ਕਰਨ ਲਈ ਉਤਾਵਲੇ ਹਨ। ਸ੍ਰ. ਢੀਂਡਸਾ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਅਕਾਲੀ ਦਲ ਨੂੰ ਸਿਧਾਂਤਕ ਤੌਰ 'ਤੇ ਹੀ ਕਮਜੋਰ ਨਹੀਂ ਕੀਤਾ ਸਗੋ ਅਕਾਲੀ ਦਲ ਦੇ ਸਿੱਖ ਕੌਮ ਤੇ ਪੰਜਾਬ ਦੇ ਹਿੱਤਾਂ ਲਈ ਲਾਏ ਮੋਰਚਿਆਂ ਨੂੰ ਵੀ ਰੋਲਕੇ ਰੱਖ ਦਿੱਤਾ ਹੈ ਅਕਾਲੀ  ਵਰਕਰਾਂ ਦੇ ਲੜੇ ਸੰਘਰਸ਼ਾਂ ਸਦਕਾ ਹੀ ਅਕਾਲੀ ਦਲ ਦੀ ਚੜ੍ਹਾਈ ਪੂਰੀ ਦੁਨੀਆਂ ਅੰਦਰ ਸੀ ਜਿਸ ਨੂੰ ਰੋਲਿਆ ਜਾ ਰਿਹਾ ਹੈ।

ਮੀਟਿੰਗਾ ਨੂੰ ਸੰਬੋਧਨ ਕਰਨ ਵਾਲਿਆ ਵਿੱਚ ਧਰਮ ਪ੍ਰਚਾਰ ਕਮੇਟੀ ਮੈਂਬਰ ਰਾਮਪਾਲ ਸਿੰਘ ਬਹਿਣੀਵਾਲ,ਅਮਨਵੀਰ ਸਿੰਘ ਚੈਰੀ, ਸਰਕਲ ਪ੍ਰਧਾਨ ਗੁਰਚਰਨ ਸਿੰਘ ਧਾਲੀਵਾਲ, ਸਾਬਕਾ ਚੇਅਰਮੈਨ ਜਿਲ੍ਹਾ ਪ੍ਰੀਸ਼ਦ ਸਤਗੁਰ ਸਿੰਘ ਨਮੋਲ,ਨਰਿੰਦਰ ਸਿੰਘ ਬਹਾਦਰਪੁਰ,ਚਮਕੋਰ ਸਿੰਘ ਮੋਰਾਵਾਲੀ,ਰੂਪ ਸਿੰਘ ਸ਼ੇਰੋ,ਬੀਬੀ ਹਰਦੀਪ ਕੋਰ,ਨਗਰ ਕੋਂਸਲ ਸਾਬਕਾ ਪ੍ਰਧਾਨ ਬਲਵਿੰਦਰ ਕੋਰ,ਗੁਰਚਰਨ ਸਿੰਘ ਸਮਾਘ,ਜਥੇ. ਸੁਖਦੇਵ ਸਿੰਘ ਸ਼ੇਰੋ,ਚਮਕੋਰ ਸਿੰਘ ਬਖੋਰਾ,ਜਸਵਿੰਦਰ ਸਿੰਘ,ਬਖੋਰਾ,ਬਿੱਲੂ ਖੰਡੇਬਾਦ,ਹਰੀ ਸਿੰਘ ਸ਼ਾਹਪੁਰ,ਪਰਮਾਤਮਾ ਸਿੰਘ ਸ਼ਾਹਪੁਰ ਸੰਮਤੀ ਮੈਂਬਰ,ਸੁਰਜੀਤ ਸਿੰਘ ਸਰਪੰਚ ਤੋਲਾਵਾਲ,ਜਥੇ. ਲੀਲਾ ਸਿੰਘ ਚੀਮਾ,ਰਣਜੀਤ ਸਿੰਘ ਖੇੜੀ,ਨਾਜਰ ਸਿੰਘ ਦਿਆਲਗੜ੍ਹ,ਮੁਖਤਿਆਰ ਸਿੰਘ ਦਿਆਲਗੜ੍ਹ, ਮਾ. ਦਲਜੀਤ ਸਿੰਘ, ਮੱਖਣ ਸ਼ਰਮਾਂ ਉਭਾਵਾਲ,ਯੋਗੇਸ਼ ਕੁਮਾਰ,ਦਰਸ਼ਨ ਸਿੰਘ ਮੋਰਾਵਾਲੀ,ਬਘੀਰਥ ਰਾਏ ਗਹਿਰਾ ਸਾਬਕਾ ਨਗਰ ਕੋਂਸਲ ਪ੍ਰਧਾਨ,ਮਨਿੰਦਰ ਸਿੰਘ ਲਖਮੀਰਵਾਲਾ,ਯਾਦਵਿੰਦਰ ਸਿੰਘ ਐਮ ਸੀ,ਬਾਵਾ ਐਮ ਸੀ,ਚਰਨਾ ਸਿੰਘ ਐਮ ਸੀ,ਦੀਪ ਸਿੰਘ ਬਡਰੁੱਖਾ,ਅਮਰਜੀਤ ਸਿੰਘ ਬੱਡਰੁਖਾ,ਸਰਪੰਚ ਕਾਲਾ ਸਿੰਘ ਪਿੰਡੀ ਕਹਿਰ ਸਿੰਘ ਵਾਲੀ,ਪ੍ਰੇਮ ਸਿੰਘ ਸਰਪੰਚ,ਰਾਣਾ ਮਾਡਲ ਟਾਉਨ ਸ਼ੇਰੋ,ਰੀਪ ਸਿੰਘ ਸਰਪੰਚ,ਗੁਰਮੀਤ ਸਿੰਘ ਜੋਹਲ ਮੋਜੁਦ ਸਨ।  


author

Deepak Kumar

Content Editor

Related News