ਮਾਮੂਲੀ ਝਗੜੇ ਨੂੰ ਲੈ ਕੇ ਕੈਂਟਰ ਚਾਲਕ ਦੀ ਕੁੱਟ ਕੁੱਟ ਕੇ ਕੀਤੀ ਹੱਤਿਆ, 3 ਖ਼ਿਲਾਫ਼ ਮਾਮਲਾ ਦਰਜ

05/24/2022 1:20:04 PM

ਫਰੀਦਕੋਟ (ਦੁਸਾਂਝ) : ਫਰੀਦਕੋਟ ਕੋਟਕਪੁਰਾ ਰੋਡ ’ਤੇ ਨਹਿਰ ਪੁਲ ਦੇ ਕੋਲ ਮਾਮੂਲੀ ਝਗੜੇ ਦੇ ਚੱਲਦਿਆਂ ਇਕ ਕੈਂਟਰ ਚਾਲਕ ਦੀ ਕੁੱਟ ਕੁੱਟ ਕੇ ਹੱਤਿਆ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਇਨ੍ਹੀਂ ਦਿਨੀਂ ਪਟਿਆਲਾ ਦੇ ਤ੍ਰਿਪੜੀ ’ਚ ਰਹਿੰਦੇ ਪਿੰਡ ਮਿਰਜ਼ਾ ਨਿਵਾਸੀ ਇੰਦਰਹਰਪਾਲ ਸਿੰਘ ਦੇ ਰੂਪ ’ਚ ਹੋਈ ਹੈ। ਇਸ ਮਾਮਲੇ ’ਚ ਕੋਤਾਲੀ ਪੁਲਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ ’ਤੇ ਆਧਾਰ ’ਤੇ 3 ਦੋਸ਼ੀਆਂ ਪਿੰਡ ਵੀਰੇਵਾਲਾ ਨਿਵਾਸੀ ਬਬਲਪ੍ਰੀਤ ਸਿੰਘ, ਫਰੀਦਕੋਟ ਨਿਵਾਸੀ ਗੋਰਾ ਅਤੇ ਬੱਬੂ ਮਕੈਨਿਕ ਦੇ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਬਠਿੰਡਾ 'ਚ ਰਿਸ਼ਤੇ ਹੋਏ ਤਾਰ-ਤਾਰ, ਮਾਸੀ ਦਾ ਮੁੰਡਾ ਅੱਠਵੀਂ ਜਮਾਤ 'ਚ ਪੜ੍ਹਦੀ ਭੈਣ ਨੂੰ ਲੈ ਕੇ ਹੋਇਆ ਫ਼ਰਾਰ

ਮ੍ਰਿਤਕ ਦੇ ਸਾਲੇ ਗੁਰਸੇਵਕ ਸਿੰਘ ਨੇ ਦੱਸਿਆ ਕਿ ਉਸਦਾ ਜੀਜਾ ਰਿਫਲੈਕਸ ਮੋਰ ਕੰਪਨੀ ਦੇ ਕੈਂਟਰ ’ਤੇ ਬਤੌਰ ਚਾਲਕ ਕੰਮ ਕਰਦਾ ਹੈ ਅਤੇ ਉਹ ਫਲਿਪਕਾਰਡ ਕੰਪਨੀ ਦਾ ਮਾਮ ਲੈ ਕੇ ਫਰੀਦਕੋਟ ਆਇਆ ਸੀ। ਸਵੇਰੇ ਲਗਭਗ 5 ਵਜੇ ਉਸਦੇ ਮਾਲਕ ਨਮਨ ਸਿੰਗਲਾ ਨੇ ਫੋਨ ਕਰਕੇ ਜਾਣਕਾਰੀ ਦਿੱਤੀ ਕਿ ਉਸਦੇ ਪਤੀ ਇੰਦਰਹਰਪਾਲ ਸਿੰਘ ਦੀ ਮੌਤ ਹੋ ਚੁੱਕੀ ਹੈ ਅਤੇ ਉਸਦੀ ਲਾਸ਼ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ’ਚ ਹੈ। ਫਰੀਦਕੋਟ ਪਹੁੰਚ ਕੇ ਜਦੋਂ ਉਸਦੀ ਪਤਨੀ ਸਰਬਜੀਤ ਕੌਰ ਨੇ ਪੜਤਾਲ ਕੀਤੀ ਤਾਂ ਮੌਕੇ ’ਤੇ ਗਵਾਹ ਮਾਈ ਗੋਦੜੀ ਨਿਵਾਸੀ ਜਗਰੂਪ ਸਿੰਘ ਨੇ ਦੱਸਿਆ ਕਿ ਘਟਨਾ ਦੇ ਸਮੇਂ ਉਹ ਵੀ ਕੈਂਟਰ ਦੇ ਪਿੱਛੇ ਪਿੱਛੇ ਆ ਰਿਹਾ ਸੀ। ਜਦੋਂ ਕੈਂਟਰ ਨਹਿਰ ਪੁੱਲ ਕੋਲ ਪੁੱਜਾ ਤਾਂ ਪਿੱਛੋਂ ਆਈ ਸਕੋਡਾ ਕਾਰ ’ਚ ਸਵਾਰ ਉਕਤ ਦੋਸ਼ੀਆਂ ਨੇ ਕੈਂਟਰ ਰੁਕਵਾ ਕੇ ਚਾਲਕ ਇੰਦਰਹਰਪਾਲ ਸਿੰਘ ਨੂੰ ਹੇਠਾਂ ਉਤਾਰ ਲਿਆ ਅਤੇ ਉਸਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਜਿਸ ਨਾਲ ਉਸ ਦੀ ਅੰਦਰੂਨੀ ਗੰਭੀਰ ਸੱਟਾਂ ਲੱਗੀਆਂ।

PunjabKesari

ਇਹ ਵੀ ਪੜ੍ਹੋ : ਬਠਿੰਡਾ 'ਚ ਕਲਯੁੱਗੀ ਪਿਓ ਦਾ ਕਾਰਾ, 4 ਸਾਲਾ ਧੀ ਦੇ ਸਿਰ 'ਚ ਲੋਹੇ ਦੀ ਰਾਡ ਮਾਰ ਕੀਤਾ ਕਤਲ

ਮੌਕੇ ’ਤੇ ਇੱਕਠੇ ਹੋਏ ਲੋਕਾਂ ਨੇ ਐਂਬੂਲੈਂਸ ਬੁਲਾ ਕੇ ਇੰਦਰਹਰਪਾਲ ਸਿੰਘ ਨੂੰ ਮੈਡੀਕਲ ਕਾਲਜ ਹਸਪਤਾਲ ਪਹੁੰਚਾਇਆ ਜਿੱਥੇ ਉਸਦੀ ਮੌਤ ਹੋ ਗਈ। ਥਾਣਾ ਪ੍ਰਭਾਰੀ ਸੰਦੀਪ ਸਿੰਘਨੇ ਦੱਸਿਆ ਕਿ ਪੁਲਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਆਧਾਰ ’ਤੇ ਤਿੰਨਾਂ ਦੋਸ਼ੀਆਂ ਖ਼ਿਲਾਫ਼ ਹੱਤਿਆ ਦਾ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅਜੇ ਤੱਕ ਕਿਸੇ ਵੀ ਦੋਸ਼ੀ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। 

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Meenakshi

News Editor

Related News