ਡੇਰੇ ਦੇ ਬਾਹਰ ਖੜ੍ਹੀ ਕਾਰ ਨੂੰ ਅਣਪਛਾਤੇ ਚੋਰਾਂ ਨੇ ਬਣਾਇਆ ਨਿਸ਼ਾਨਾ

Monday, Jan 18, 2021 - 12:02 PM (IST)

ਡੇਰੇ ਦੇ ਬਾਹਰ ਖੜ੍ਹੀ ਕਾਰ ਨੂੰ ਅਣਪਛਾਤੇ ਚੋਰਾਂ ਨੇ ਬਣਾਇਆ ਨਿਸ਼ਾਨਾ

ਭਵਾਨੀਗੜ੍ਹ (ਵਿਕਾਸ/ਸੰਜੀਵ) : ਇਲਾਕੇ 'ਚ ਚੋਰੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਕੁਝ ਦਿਨ ਪਹਿਲਾਂ ਸ਼ਹਿਰ ਦੇ ਮੇਨ ਬਾਜ਼ਾਰ ਵਿਚ ਸਥਿਤ ਬਿਜਲੀ ਦੀ ਦੁਕਾਨ ਵਿੱਚ ਹੋਈ ਚੋਰੀ ਦਾ ਹਾਲੇ ਤੱਕ ਕੋਈ ਸੁਰਾਗ ਹੱਥ ਨਹੀਂ ਸੀ ਲੱਗਾ ਕਿ ਬੀਤੀ ਰਾਤ ਚੋਰ ਸ਼ਹਿਰ 'ਚੋਂ ਇੱਕ ਇਨੋਵਾ ਗੱਡੀ ਚੋਰੀ ਕਰ ਲੈ ਗਏ। ਘਟਨਾ ਦੀ ਸੂਚਨਾ ਮਿਲਣ ’ਤੇ ਪੁੱਜੀ ਪੁਲਸ ਨੇ ਮਾਮਲਾ ਦਰਜ ਕਰਦੇ ਹੋਏ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ। 

ਪੜ੍ਹੋ ਇਹ ਵੀ ਖ਼ਬਰ - ਅੱਜ ਹੀ ਛੱਡ ਦਿਓ ਇਹ ਕੰਮ ਨਹੀਂ ਤਾਂ ਕਰਜ਼ੇ ’ਚ ਡੁੱਬ ਸਕਦੀ ਹੈ ਤੁਹਾਡੀ ਸਾਰੀ ਜ਼ਿੰਦਗੀ

ਪੜ੍ਹੋ ਇਹ ਵੀ ਖ਼ਬਰ - Health Tips : ਇਸ ਚੀਜ਼ ਦੀ ਘਾਟ ਨਾਲ ਹੁੰਦਾ ਹੈ ‘ਦਿਲ ਦਾ ਰੋਗ’ ਤੇ ‘ਸ਼ੂਗਰ ਹੋਣ ਦਾ ਖ਼ਤਰਾ, ਇੰਝ ਕਰੋ ਬਚਾਅ

ਗੁਰਪ੍ਰੀਤ ਸਿੰਘ ਵਾਸੀ ਮਾਝੀ ਥਾਣਾ ਭਵਾਨੀਗੜ੍ਹ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਇਨੋਵਾ ਕਾਰ ਦੀ ਨਿਰਮਲ ਸਿੰਘ ਵਾਸੀ ਭਵਾਨੀਗੜ੍ਹ ਡਰਾਇਵਰੀ ਕਰਦਾ ਸੀ। 16 ਜਨਵਰੀ ਨੂੰ ਸ਼ਾਮ ਕਰੀਬ ਸੱਤ ਕੁ ਵਜੇ ਉਹ ਰੋਜ਼ ਦੀ ਤਰ੍ਹਾਂ ਬਾਬਾ ਸ਼ਿਆਮਗਿਰ ਦੇ ਡੇਰੇ ਕਾਰ ਬਾਹਰ ਖੜ੍ਹੀ ਕਰਕੇ ਆਪਣੇ ਘਰ ਚਲਾ ਗਿਆ। ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜਦੋਂ ਉਸਨੇ ਅਗਲੀ ਸਵੇਰ ਉੱਠ ਕੇ ਦੇਖਿਆ ਤਾਂ ਕਾਰ ਉੱਥੇ ਨਹੀਂ ਸੀ, ਜਿਸਨੂੰ ਕੋਈ ਅਣਪਛਾਤੇ ਵਿਅਕਤੀ ਚੋਰੀ ਕਰ ਲੈ ਗਏ। ਇਸ ਸਬੰਧੀ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤਰ : ਪਰਸ ’ਚ ਨਾ ਰੱਖੋ ਇਹ ਚੀਜ਼ਾਂ, ਹੋ ਸਕਦੀ ਹੈ ਪੈਸੇ ਦੀ ਕਿੱਲਤ


author

rajwinder kaur

Content Editor

Related News