ਸੀ.ਈ.ਟੀ.ਪੀ. ਦੀ ਲਾਈਨ ’ਚ ਸੀਵਰੇਜ ਦਾ ਕੁਨੈਕਸ਼ਨ ਜੋੜਨ ਨੂੰ ਲੈ ਕੇ ਹੋਇਆ ਹੰਗਾਮਾ

01/21/2022 3:15:05 PM

ਲੁਧਿਆਣਾ (ਹਿਤੇਸ਼) : ਫੋਕਟ ਪੁਆਇੰਟ ਸੀ.ਈ.ਟੀ.ਪੀ. ਦੀ ਲਾਇਨ ’ਚ ਸੀਵਰੇਜ ਦਾ ਕੁਨੈਕਸ਼ਨ ਜੋੜਨ ਦੇ ਮੁੱਦੇ ’ਤੇ ਵੀਰਵਾਰ ਨੂੰ ਖੂਬ ਹੰਗਾਮਾ ਹੋਇਆ। ਇਸ ਸੰਬੰਧੀ ਡੀ.ਸੀ.,ਨਗਰ ਨਿਗਮ ਅਤੇ ਪੁਲਸ ਕਮਿਸ਼ਨਰ ਨੂੰ ਦਿੱਤੀ ਗਈ ਸ਼ਿਕਾਇਤ ’ਚ ਉੱਦਮੀਆਂ ਨੇ ਮੁੱਦਾ ਚੁੱਕਿਆ ਹੈ ਕਿ ਫੋਕਲ ਪੁਆਇੰਟ ਡਾਇੰਗ ਦਾ ਪਾਣੀ ਤਾਜਪੁਰ ਰੋਡ ਸਥਿਤ ਸੀ.ਈ.ਟੀ.ਪੀ. ਤੱਕ ਪਹੁੰਚਣ ਲਈ ਜੋ ਲਾਈਨ ਪੀ.ਡੀ.ਏ. ਵਲੋਂ ਆਪਣੇ ਖ਼ਰਚੇ ਨਾਲ ਵਿਛਾਈ ਗਈ ਹੈ। ਇਸ ਸੰਬੰਧੀ ’ਚ ਜਮਾਲਪੁਰ ਇਲਾਕੇ ਦੀ ਸੀਵਰੇਜ ਲਾਈਨ ਦਾ ਕੰਮ ਨਜ਼ਾਇਜ਼ ਢੰਗ ਨਾਲ ਚੱਲ ਰਿਹਾ ਹੈ। ਉੱਦਮੀਆਂ ਅਨੁਸਾਰ ਇਸ ਕੰਮ ਨੂੰ ਰੋਕਣ  ਦੀ ਕੋਸ਼ਿਸ਼ ਕਰਦਿਆਂ ਕੌਂਸਲਰ ਪਤੀ ਨੇ ਲੋਕਾਂ ਨੂੰ ਨਾਲ ਲੈ ਕੇ ਵਿਰੋਧ ਕੀਤਾ।

ਇਹ ਵੀ ਪੜ੍ਹੋ : ਲਾਡੋਵਾਲ ਟੋਲ ਪਲਾਜ਼ਾ ’ਤੇ ਹੁਣ ਬਿਨਾਂ ਫਾਸਟ ਟੈਗ ਲੱਗੇ ਵਾਹਨ ਚਾਲਕਾਂ ਤੋਂ ਵਸੂਲੀ ਜਾਵੇਗੀ ਦੁੱਗਣੀ ਫ਼ੀਸ

ਪ੍ਰਾਪਤ ਜਾਣਕਾਰੀ ਅਨੁਸਾਰ ਨਗਰ ਨਿਗਮ ਦੇ ਜ਼ੋਨ ਬੀ. ਦੀ. ਓ.ਐਂਡ ਐੱਮ ਸ਼ਾਖਾ ਦੇ ਅਧਿਕਾਰੀਆਂ ਵੱਲੋਂ ਮੌਕੇ ਦਾ ਦੌਰਾ ਕਰਨ ਸਮੇਂ ਵੀ ਲੋਕਾਂ ਨੇ ਕਾਫੀ ਹੰਗਾਮਾ ਕੀਤਾ। ਜਦੋਂਕਿ ਕੌਂਸਲਰ ਪਤੀ ਦਾ ਦਾਅਵਾ ਹੈ ਕਿ ਸੀਵਰੇਜ ਜਾਮ ਦੀ ਸਮੱਸਿਆ ਕਾਰਨ ਆਸ-ਪਾਸ ਦੇ ਲੋਕ ਆਪਣੇ ਤੌਰ ’ਤੇ ਕੁਨੈਕਸ਼ਨ ਬਣਾ ਰਹੇ ਸਨ।

ਖਰਚ਼ੇ ਨੂੰ ਲੈ ਕੇ ਸਸਪੈਂਸ ਬਰਕਾਰ

ਇਸ ਮਾਮਲੇ ਵਿੱਚ ਲੋਕਾਂ ਅਤੇ ਕੌਂਸਲਰ ਪਤੀ ਵੱਲੋਂ ਇੱਕ ਦੂਜੇ ’ਤੇ ਸੀਵਰੇਜ ਲਾਈਨ ਵਿਛਾਉਣ ਦੇ ਦੋਸ਼ ਲਾਏ ਜਾ ਰਹੇ ਹਨ। ਇਸ ਤੋਂ ਇਲਾਵਾ ਨਗਰ ਨਿਗਮ ਦੇ ਅਧਿਕਾਰੀਆਂ ਨੇ ਵੀ ਸਟੈਂਡ ਲਿਆ ਹੈ। ਜਿਸ ਕਾਰਨ ਸਵਾਲ ਖੜ੍ਹਾ ਹੋ ਗਿਆ ਹੈ ਕਿ ਸੀਵਰੇਜ ਲਾਈਨ ਵਿਛਾਉਣ ਦਾ ਖਰਚਾ ਕੌਣ ਕਰ ਰਿਹਾ ਸੀ।

ਇਹ ਵੀ ਪੜ੍ਹੋ : ਆਬੂਧਾਬੀ ਵਿਚ ਹੋਏ ਡਰੋਨ ਹਮਲੇ ’ਚ ਮਹਿਸਮਪੁਰ ਦੇ ਨੌਜਵਾਨ ਦੀ ਮੌਤ, ਕੁੱਝ ਮਹੀਨੇ ਪਹਿਲਾਂ ਹੋਇਆ ਸੀ ਵਿਆਹ

ਬੁੱਢੇ ਨਾਲੇ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਦੀ ਯੋਜਨਾ ਤਹਿਤ ਕਰੀਬ ਸੌ ਕਰੋੜ ਰੁਪਏ ਦੀ ਲਾਗਤ ਨਾਲ ਸੀ.ਈ.ਟੀ.ਪੀ. ਤਿਆਰ ਕੀਤਾ ਗਿਆ ਹੈ, ਜਿੱਥੇ ਘਰੇਲੂ ਸੀਵਰੇਜ ਦਾ ਪਾਣੀ ਫਿਲਟਰ ਤੱਕ ਪਹੁੰਚਦਾ ਹੈ ਤਾਂ ਖ਼ਰਾਬ ਹੋ ਸਕਦਾ ਹੈ, ਇਸ ਨੂੰ ਲੈ ਕੇ ਪੀ.ਪੀ.ਸੀ.ਬੀ. ਅਤੇ ਇੰਡਸਟਰੀ ਵਿਭਾਗ ਨੂੰ ਵੀ ਸੂਚਿਤ ਕਰ ਦਿੱਤਾ ਗਿਆਹੈ।

-ਰਾਹੁਲ ਵਰਮਾ, ਡਾਇਰੈਕਟਰ ਪੀ.ਡੀ.ਏ.

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Anuradha

Content Editor

Related News