ਵਪਾਰੀ ਦਾ ਮੋਬਾਈਲ ਰੇਲਵੇ ਸਟੇਸ਼ਨ ਦੇ ਬਾਹਰ ਚੋਰੀ, ਖਾਤੇ ਵਿਚੋਂ ਨਿਕਲੇ 3.42 ਲੱਖ

Saturday, May 09, 2026 - 01:49 PM (IST)

ਵਪਾਰੀ ਦਾ ਮੋਬਾਈਲ ਰੇਲਵੇ ਸਟੇਸ਼ਨ ਦੇ ਬਾਹਰ ਚੋਰੀ, ਖਾਤੇ ਵਿਚੋਂ ਨਿਕਲੇ 3.42 ਲੱਖ

ਲੁਧਿਆਣਾ (ਤਰੁਣ)-ਥਾਣਾ ਬਖੀਰਾ, ਤਹਿਸੀਲ ਖਲੀਲਾਬਾਦ, ਜ਼ਿਲਾ ਸੰਤ ਕਰੀਬ ਨਗਰ, ਉੱਤਰ ਪ੍ਰਦੇਸ਼ ਰਾਜ ਦੇ ਇਕ ਵਪਾਰੀ ਚਮਨ ਲਾਲ ਯਾਦਵ ਦਾ ਮੋਬਾਇਲ ਲੁਧਿਆਣਾ ਰੇਲਵੇ ਸਟੇਸ਼ਨ ਦੇ ਬਾਹਰ ਚੋਰੀ ਹੋ ਗਿਆ। ਟ੍ਰੇਨ ਵਿਚ ਬੈਠਣ ਤੋਂ ਬਾਅਦ ਉਸ ਨੂੰ ਪਤਾ ਲੱਗਾ ਕਿ ਉਸ ਦੀ ਜੇਬ ਵਿਚੋਂ ਮੋਬਾਇਲ ਚੋਰੀ ਹੋ ਚੁੱਕਾ ਹੈ ਪਰ ਉਦੋਂ ਤੱਕ ਟ੍ਰੇਨ ਚੱਲ ਚੁੱਕੀ ਸੀ ਜਿਸ ਤੋਂ ਬਾਅਦ ਵਪਾਰੀ ਯੂ.ਪੀ. ਸਥਿਤ ਆਪਣੇ ਘਰ ਪੁੱਜਿਆ ਅਤੇ ਨਵਾਂ ਸਿਮ ਕਢਵਾਉਣ ਤੋਂ ਬਾਅਦ ਪਤਾ ਲੱਗਾ ਕਿ ਉਸ ਦੇ ਬੈਂਕ ਖਾਤੇ ਵਿਚੋਂ ਕਿਸੇ ਅਣਪਛਾਤੇ ਨੇ 3.42 ਲੱਖ ਰੁਪਏ ਕਢਵਾ ਲਏ ਹਨ।

ਇਹ ਵੀ ਪੜ੍ਹੋ- ਪੰਜਾਬ 'ਚ ਪ੍ਰੀਪੇਡ ਮੀਟਰਾਂ ਨੇ ਖੜ੍ਹਾ ਕੀਤਾ ਵੱਡਾ ਸੰਕਟ, ਕਈ ਸਕੂਲਾਂ ਤੇ ਸਰਕਾਰੀ ਦਫ਼ਤਰਾਂ ਦੀ ਬਿਜਲੀ ਹੋਈ ਬੰਦ

ਉਸ ਨੇ ਆਪਣੇ ਰਿਹਾਇਸ਼ੀ ਇਲਾਕੇ ਦੇ ਤਹਿਤ ਆਉਂਦੇ ਥਾਣੇ ਵਿਚ ਜਾ ਕੇ ਸਾਰੀ ਘਟਨਾ ਦੱਸੀ ਤਾਂ ਯੂ.ਪੀ. ਪੁਲਸ ਨੇ ਤੁਰੰਤ ਜ਼ੀਰੋ ਐੱਫ.ਆਈ.ਆਰ. ਦਰਜ ਕਰਕੇ ਲੁਧਿਆਣਾ ਪੁਲਸ ਨੂੰ ਭੇਜ ਦਿੱਤੀ। ਚਮਨ ਲਾਲ ਯਾਦਵ ਇਕ ਵਪਾਰੀ ਹੈ ਜੋ ਕਿ ਮਾਲ ਖਰੀਦਣ ਲਈ ਲੁਧਿਆਣਾ ਆਉਂਦਾ ਹੈ। 16 ਮਾਰਚ ਨੂੰ ਖਲੀਲਾਬਾਦ (ਯੂ.ਪੀ.) ਜਾਣ ਲਈ ਉਸ ਦੀ ਟ੍ਰੇਨਟਿਕਟ ਬੁਕ ਸੀ। ਜਦੋਂ ਉਹ ਸਟੇਸ਼ਨ ਵੱਲ ਜਾ ਰਿਹਾ ਸੀ ਤਾਂ ਰਿਕਸ਼ਾ ਤੋਂ ਉੱਤਰਦੇ ਸਮੇਂ ਉਸ ਦਾ ਮੋਬਾਇਲ ਚੋਰੀ ਹੋ ਗਿਆ। ਥਾਣਾ ਬਖੀਰਾ ਤਹਿਸੀਲ ਖਲੀਲਾਬਾਦ, ਜ਼ਿਲਾ ਸੰਤ ਕਬੀਰ ਨਗਰ (ਯੂ.ਪੀ.) ਪੁੱਜ ਕੇ ਉਸ ਨੇ ਨਵਾਂ ਸਿਮ ਕਢਵਾਇਆ ਤਾਂ ਉਸ ਨੂੰ ਕਈ ਮੈਸੇਜ ਮੋਬਾਇਲ ’ਤੇ ਆਏ।

ਇਹ ਵੀ ਪੜ੍ਹੋ- ਪੰਜਾਬ 'ਚ 15,00,00,000 ਕਰੋੜ ਦੀ ਹੈਰੋਇਨ ਸਣੇ ਅਫਰੀਕੀ ਮਹਿਲਾ ਗ੍ਰਿਫ਼ਤਾਰ

ਉਹ ਬੈਂਕ ਗਿਆ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦੇ ਖਾਤੇ ਵਿਚੋਂ 3.42 ਲੱਖ ਰੁਪਏ ਕਿਸੇ ਅਣਪਛਾਤੇ ਚੋਰ ਨੇ ਆਨਲਾਈਨ ਕਢਵਾ ਲਏ ਹਨ। ਥਾਣਾ ਕੋਤਵਾਲੀ ਦੇ ਮੁਖੀ ਪਰਮਵੀਰ ਸਿੰਘ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਦੱਸਿਆ ਕਿ ਵਪਾਰੀ ਚਮਨ ਲਾਲ ਯਾਦਵ ਦਾ ਮੋਬਾਇਲ ਕੋਤਵਾਲੀ ਇਲਾਕੇ ਵਿਚ ਚੋਰੀ ਹੋਇਆ ਸੀ। ਹਾਲਾਂਕਿ ਵਪਾਰੀ ਯੂ.ਪੀ. ਦਾ ਰਹਿਣ ਵਾਲਾ ਹੈ। ਇਸ ਲਈ ਸਥਾਨਕ ਨਾਗਰਿਕ ਹੋਣ ਦੇ ਨਾਤੇ ਯੂ.ਪੀ. ਪੁਲਸ ਨੇ ਐੱਫ.ਆਈ.ਆਰ. ਦਰਜ ਕਰਕੇ ਲੁਧਿਆਣਾ ਪੁਲਸ ਨੂੰ ਭੇਜੀ ਹੈ। ਪੁਲਸ ਪੀੜਤ ਵਪਾਰੀ ਨੂੰ ਲੁਧਿਆਣਾ ਬੁਲਾ ਕੇ ਸਾਰੀ ਜਾਣਕਾਰੀ ਹਾਸਲ ਕਰਕੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਨੂੰ ਜਲਦ ਕਾਬੂ ਕਰ ਲਵੇਗੀ।

ਇਹ ਵੀ ਪੜ੍ਹੋ-  ਪਿਆਕੜਾਂ ਲਈ ਵੱਡੀ ਖ਼ਬਰ, ਪੰਜਾਬ ਦੇ ਇਸ ਜ਼ਿਲ੍ਹੇ 'ਚ ਟੁੱਟੇ ਸ਼ਰਾਬ ਦੇ ਰੇਟ, ਠੇਕਿਆਂ 'ਤੇ ਲੱਗੀ ਨਵੀਂ ਲਿਸਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News