ਡਰਾਈਵਰਾਂ ਦੀ ਹੜਤਾਲ ਕਾਰਨ ਪਟੜੀ ਤੋਂ ਉਤਰਿਆ ਕਾਰੋਬਾਰ, ਕਮਰਸ਼ੀਅਲ ਗੈਸ ਦੀ ਆਈ ਕਮੀ

Tuesday, Jan 09, 2024 - 12:24 AM (IST)

ਡਰਾਈਵਰਾਂ ਦੀ ਹੜਤਾਲ ਕਾਰਨ ਪਟੜੀ ਤੋਂ ਉਤਰਿਆ ਕਾਰੋਬਾਰ, ਕਮਰਸ਼ੀਅਲ ਗੈਸ ਦੀ ਆਈ ਕਮੀ

ਲੁਧਿਆਣਾ (ਖੁਰਾਣਾ)- ਕੇਂਦਰ ਦੀ ਮੋਦੀ ਸਰਕਾਰ ਵੱਲੋਂ ਦੇਸ਼ ਭਰ ਵੱਚ ਲਾਗੂ ਕੀਤੇ ਗਏ 'ਹਿਟ ਐਂਡ ਰਨ' ਕਾਨੂੰਨ ਦੇ ਵਿਰੋਧ ਵਿੱਚ ਬੀਤੇ ਦਿਨੀਂ ਟਰੱਕ ਡਰਾਈਵਰਾਂ ਵੱਲੋਂ ਕੀਤੀ ਗਈ ਹੜਤਾਲ ਦਾ ਅਸਰ ਮਹਾਨਗਰ ਦੇ ਲਗਭਗ ਸਾਰੇ ਇਲਾਕਿਆਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਜਿਸ ਕਾਰਨ ਇੱਥੇ ਘਰੇਲੂ ਗੈਸ ਦੀ ਭਾਰੀ ਕਿੱਲਤ ਬਣੀ ਹੋਈ ਹੈ। 

ਕਮਰਸ਼ੀਅਲ ਗੈਸ ਦੀ ਪੂਰੀ ਸਪਲਾਈ ਨਾ ਹੋਣ ਕਾਰਨ ਫੂਡ ਅਤੇ ਵਪਾਰਕ ਇੰਡਸਟਰੀ ’ਤੇ ਵੀ ਅਸਰ ਪੈਣ ਲੱਗਾ ਹੈ, ਜਿਸ ਵਿੱਚ ਖਾਸ ਤੌਰ ’ਤੇ ਨਾਮੀ ਰੈਸਟੋਰੈਂਟ, ਹੋਟਲ, ਢਾਬੇ ਆਦਿ ਸ਼ਾਮਲ ਹਨ, ਜਿੱਥੇ ਕਮਰਸ਼ੀਅਲ ਗੈਸ ਦੀ ਸਪਲਾਈ ਨਾ ਮਿਲਣ ਕਾਰਨ ਹਫੜਾ ਦਫੜੀ ਮਚੀ ਹੋਈ ਹੈ। ਨਾਲ ਹੀ ਵਪਾਰਕ ਅਤੇ ਕਾਰੋਬਾਰੀ ਘਰਾਣਿਆਂ ਜਿਨ੍ਹਾਂ ਦਾ ਸਾਰਾ ਕੰਮ ਕਾਜ ਐੱਲ.ਪੀ.ਜੀ. ਭੱਠੀਆਂ ਨਾਲ ਚੱਲ ਰਿਹਾ ਹੈ, ਉਨ੍ਹਾਂ ਦੇ ਕਾਰੋਬਾਰ ’ਤੇ ਹਾਲ ਦੀ ਘੜੀ ਬ੍ਰੇਕ ਲੱਗ ਗਈ ਹੈ। 

ਇਹ ਵੀ ਪੜ੍ਹੋ- 2 ਫਰਵਰੀ ਨੂੰ ਲਾਂਚ ਹੋਵੇਗਾ ਐਪਲ ਦਾ 'Vision Pro', 19 ਜਨਵਰੀ ਤੋਂ ਸ਼ੁਰੂ ਹੋ ਜਾਵੇਗੀ ਪ੍ਰੀ-ਬੁਕਿੰਗ

ਜਾਣਕਾਰੀ ਦਿੰਦੇ ਹੋਏ ਐੱਲ.ਪੀ.ਜੀ. ਟ੍ਰੇਡ ਨਾਲ ਜੁੜੇ ਵੱਡੇ ਡੀਲਰ ਨੇ ਦੱਸਿਆ ਕਿ ਹਾਲ ਦੀ ਘੜੀ ਗੈਸ ਏਜੰਸੀਆਂ ਨੂੰ ਕਮਰਸ਼ੀਅਲ ਗੈਸ ਦੀ ਮੰਗ ਦੇ ਮੁਕਾਬਲੇ ਪੂਰੀ ਸਪਲਾਈ ਨਹੀਂ ਮਿਲ ਰਹੀ ਜਿਸ ਕਾਰਨ ਸ਼ਹਿਰ ਭਰ ਵਿੱਚ ਕਾਰੋਬਾਰੀ ਫੂਡ ਚੇਨ ਇੰਡਸਟਰੀ ਅਤੇ ਗੈਸ ਏਜੰਸੀਆਂ ਦੇ ਡੀਲਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਉਨ੍ਹਾਂ ਅੱਗੇ ਕਿਹਾ ਕਿ ਜੇਕਰ ਗੈਸ ਦੀ ਸਪਲਾਈ ਦੇ ਹਾਲਾਤ ਜਲਦ ਆਮ ਨਾ ਹੋਏ ਤਾਂ ਮਾਰਕੀਟ ਵਿੱਚ ਐੱਲ.ਪੀ.ਜੀ. ਦੀ ਸ਼ਾਰਟੇਜ ਸਬੰਧੀ ਹਾਹਾਕਾਰ ਮਚ ਸਕਦੀ ਹੈ। ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ ਕਿ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ ਲਗਭਗ ਸਾਰੀਆਂ ਗੈਸ ਏਜੰਸੀਆਂ ‘ਤੇ ਕਰੀਬ ਚਾਰ ਤੋਂ ਪੰਜ ਦਿਨਾਂ ਦਾ ਬੈਕਲਾਗ ਹੈ। ਅਜਿਹੇ ਵਿੱਚ ਕਰੀਬ 15 ਦਿਨਾਂ ਬਾਅਦ ਜਾ ਕੇ ਜ਼ਿਲ੍ਹੇ ਭਰ ਵਿੱਚ ਗੈਸ ਸਪਲਾਈ ਆਮ ਹੋ ਸਕੇਗੀ।

ਇਹ ਵੀ ਪੜ੍ਹੋ- USA 'ਚ ਵੀ ਦਿਖੇਗਾ ਪ੍ਰਾਣ-ਪ੍ਰਤਿਸ਼ਠਾ ਸਮਾਰੋਹ, NY ਦੇ ਟਾਈਮਸ ਸਕੁਏਅਰ 'ਤੇ ਕੀਤਾ ਜਾਵੇਗਾ 'Live Telecast'

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harpreet SIngh

Content Editor

Related News