ਸ਼ੂਟਿੰਗ ਚੈਂਪੀਅਨਸ਼ਿਪ 'ਚ ਫਤਿਹ ਤੇ ਅੱਜਪ੍ਰੀਤ ਨੈਸ਼ਨਲ ਪੱਧਰ ਲਈ ਚੁਣੇ ਗਏ

08/17/2019 5:17:27 PM

ਬੁਢਲਾਡਾ (ਬਾਂਸਲ) : 54ਵੀਂ ਪੰਜਾਬ ਸਟੇਟ ਸ਼ੂਟਿੰਗ ਚੈਂਪੀਅਨਸ਼ਿਪ 'ਚ ਬੁਢਲਾਡਾ ਦੇ ਮਨੂੰ ਵਾਟੀਕਾ ਸਕੂਲ ਦੇ 2 ਵਿਦਿਆਰਥੀ ਗੋਲਡ ਮੈਡਲ ਪ੍ਰਾਪਤ ਕਰਕੇ ਨੈਸ਼ਨਲ ਟੀਮ ਦੀ ਪ੍ਰੀ ਨੈਸ਼ਨਲ ਟਰਾਇਲ ਲਈ ਚੁਣੇ ਗਏ ਹਨ। ਇਸ ਸਬੰਧੀ ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਭਾਰਤ ਭੂਸ਼ਣ ਸਰਾਫ ਅਤੇ ਸਕੂਲ ਦੀ ਖੇਡ ਵਿਭਾਗ ਦੀ ਡਾਇਰੈਕਟਰ ਅਰਵਿੰਦ ਕੌਰ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ 'ਚ ਸਕੂਲ ਦੇ ਫਤਿਹਵੀਰ ਸਿੰਘ ਏਅਰ ਪਿਸਟਲ ਅਤੇ 25 ਮੀਟਰ ਗੋਲਡ ਮੈਡਲ, ਫਰੀ ਪਿਸਟਲ 50 ਮੀਟਰ ਸਿਲਵਰ ਕਾਂਸੀ ਦਾ ਤਮਗਾ ਅਤੇ ਅੱਜਪ੍ਰੀਤ ਸਿੰਘ ਨੇ ਏਅਰ ਰਾਈਫਲ 'ਚੋਂ ਸਿਲਵਰ ਮੈਡਲ ਪ੍ਰਾਪਤ ਕੀਤਾ। ਇਹ ਦੋਵੇਂ ਖਿਡਾਰੀ ਨੈਸ਼ਨਲ ਪੱਧਰ ਦੀ ਟੀਮ 'ਚ ਹਿੱਸਾ ਬਣਨ ਲਈ ਪ੍ਰੀ ਨੈਸ਼ਨਲ ਟਰਾਇਲ ਲਈ ਚੁਣੇ ਗਏ ਹਨ।

PunjabKesari

ਉਨ੍ਹਾਂ ਦੱਸਿਆ ਕਿ ਨੈਸ਼ਨਲ ਪੱਧਰ ਦੀ ਚੈਂਪੀਅਨਸ਼ਿਪ ਅਹਿਮਦਾਬਾਦ ਗੁਜਰਾਤ ਵਿਖੇ ਹੋ ਰਹੀ ਹੈ। ਸੂਬਾ ਪੱਧਰੀ ਚੈਂਪੀਅਨਸ਼ਿਪ 'ਚ ਸਕੂਲ ਦੇ ਲਵਪ੍ਰੀਤ ਸਿੰਘ, ਗੁਰਗੈਬਨ ਸਿੰਘ, ਅਰਮਾਨਜੋਤ ਸਿੰਘ, ਰਾਜਵਿੰਦਰ ਸਿੰਘ ਪਿਸਟਲ 'ਚੋਂ ਗੋਲਡ ਲਈ ਚੁਣੇ ਗਏ। ਉਨ੍ਹਾਂ ਦੱਸਿਆ ਕਿ ਉਪਰੋਕਤ ਚੈਪੀਅਨਸ਼ਿਪ 'ਚ ਸਕੂਲ ਦੇ 8 ਵਿਦਿਆਰਥੀਆਂ ਨੇ ਗੋਲਡ ਮੈਡਲ ਪ੍ਰਾਪਤ ਕੀਤੇ ਹਨ ਇਸ ਤੋਂ ਇਲਾਵਾ ਏਅਰ ਰਾਈਫਲ 'ਚ ਨੈਸ਼ਨਲ ਲਈ ਯਸ਼ਮਨੀ ਅਗਰਵਾਲ, ਨਾਹਿਦਾ ਅਖਤਰ ਚੁਣੇ ਗਏ ਹਨ। 22ਵੀਂ ਪੰਜਾਬ ਸਟੇਟ ਯੂਨੀਅਰ ਵੂਸ਼ੋ ਚੈਪੀਅਨਸ਼ਿਪ 'ਚ ਅਰਸ਼ ਸਿੰਘ ਨੇ 45 ਕਿਲੋ ਗੋਡਲ, ਦਲਜਿੰਦਰ ਸਿੰਘ ਨੇ 70 ਕਿਲੋ 'ਚੋਂ ਗੋਲਡ, ਕਮਲਪ੍ਰੀਤ ਸਿੰਘ ਨੇ ਮਾਈਨਸ 80 ਸਿਲਵਰ, ਅਰਮਾਨ ਸਿੰਘ ਨੇ 40 ਕਿਲੋਂ 'ਚੋਂ ਸਿਲਵਰ, ਸਰਤਾਜ ਸਿੰਘ ਨੇ 75 ਕਿਲੋਂ 'ਚੋਂ ਕਾਂਸੀ ਦਾ ਤਮਗਾ ਪ੍ਰਾਪਤ ਕਰਕੇ ਜ਼ਿਲੇ ਦਾ ਨਾਮ ਰੌਸ਼ਨ ਕੀਤਾ ਹੈ। ਸਕੂਲ ਪ੍ਰਿੰਸੀਪਲ ਆਸ਼ਾ ਰਾਣੀ ਅਤੇ ਸਤੀਸ਼ ਸਿੰਗਲਾ ਨੇ ਦੱਸਿਆ ਕਿ ਜ਼ਿਲਾ ਪੱਧਰ 'ਤੇ ਹੋਈਆਂ 'ਤੰਦਰੁਸਤ ਪੰਜਾਬ' ਖੇਡਾਂ 'ਚ ਵੀ ਸਕੂਲ ਦੇ ਵਿਦਿਆਰਥੀਆਂ ਨੇ ਪਹਿਲੇ ਸਥਾਨ 'ਚ ਤਮਗੇ ਪ੍ਰਾਪਤ ਕਰਕੇ ਖੇਡ ਜਗਤ 'ਚ ਬੁਲੰਦੀ ਦੇ ਝੰਡੇ ਗੱਡੇ। ਸਕੂਲ ਕੈਂਪਸ 'ਚ 22 ਓਪਨ ਅਤੇ ਇਨਡੋਰ ਖੇਡਾਂ ਲਈ ਕੋਚਾਂ ਤੋਂ ਇਲਾਵਾ ਸਟੇਡੀਅਮ 'ਚ ਸਕੂਲ ਦੇ ਸੈਂਕੜੇ ਵਿਦਿਆਰਥੀ ਮਾਹਿਰ ਕੋਚਾਂ ਦੇ ਦਿਸ਼ਾ-ਨਿਰਦੇਸ਼ ਹੇਠ ਕੋਚਿੰਗ ਲੈ ਰਹੇ ਹਨ। ਚੇਅਰਮੈਨ ਸਰਾਫ ਨੇ ਕਿਹਾ ਕਿ ਸਿੱਖਿਆ ਦੇ ਖੇਤਰ ਦੇ ਨਾਲ-ਨਾਲ ਸਕੂਲ ਦੇ ਵਿਦਿਆਰਥੀ ਖੇਡਾਂ 'ਚ ਵੀ ਨੈਸ਼ਨਲ ਪੱਧਰ 'ਤੇ ਪੰਜਾਬ ਦਾ ਨਾਮ ਰੌਸ਼ਨ ਕਰ ਰਹੇ ਹਨ। ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਡਾ. ਗਰਗ, ਨਗਰ ਕੌਂਸਲ ਪ੍ਰਧਾਨ ਕਾਕਾ ਕੋਚ, ਕੌਂਸਲਰ ਸੁਖਵਿੰਦਰ ਕੌਰ ਸੁੱਖੀ ਆਦਿ ਹਾਜ਼ਰ ਸਨ।


cherry

Content Editor

Related News